online shopping: ਸਾਂਸਦ ਦੇ ਪੁੱਤਰ ਨਾਲ ਠੱਗੀ, ਮੋਬਾਇਲ ਦੀ ਥਾਂ ਪੈਕੇਟ 'ਚੋਂ ਨਿਕਲਿਆ...

News18 Punjab
Updated: October 30, 2019, 3:39 PM IST
share image
online shopping: ਸਾਂਸਦ ਦੇ ਪੁੱਤਰ ਨਾਲ ਠੱਗੀ, ਮੋਬਾਇਲ ਦੀ ਥਾਂ ਪੈਕੇਟ 'ਚੋਂ ਨਿਕਲਿਆ...
online shopping: ਸਾਂਸਦ ਦੇ ਪੁੱਤਰ ਨਾਲ ਠੱਗੀ, ਮੋਬਾਇਲ ਦੀ ਥਾਂ ਪੈਕੇਟ 'ਚੋਂ ਨਿਕਲਿਆ...

ਬੰਗਾਲ ਵਿਚ ਮਾਲਦਾ ਨਾਰਥ ਦੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਐਮਪੀ ਖਗੇਨ ਮੁਰਮੂ (Khagen Murmu) ਨੇ ਅਮੇਜਾਨ ਤੋਂ ਮੋਬਾਇਲ ਆਰਡਰ ਕੀਤਾ ਸੀ ਪਰ ਪੈਕਟ ਵਿਚੋਂ ਮੋਬਾਈਲ ਨਹੀਂ ਦੋ ਪੱਥਰ ਨਿਕਲੇ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਆਨਲਾਇਨ ਸ਼ਾਪਿੰਗ ਤੇਜੀ ਨਾਲ ਫੈਲ ਰਹੀ ਹੈ। ਇਸ ਨਾਲ ਕਈ ਵਾਰੀ ਗਾਹਕਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ। ਬੰਗਾਲ ਵਿਚ ਮਾਲਦਾ ਨਾਰਥ ਦੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਐਮਪੀ ਖਗੇਨ ਮੁਰਮੂ (Khagen Murmu) ਨੇ ਅਮੇਜਾਨ ਤੋਂ ਮੋਬਾਇਲ ਆਰਡਰ ਕੀਤਾ ਸੀ ਪਰ ਪੈਕਟ ਵਿਚੋਂ ਮੋਬਾਈਲ ਨਹੀਂ ਦੋ ਪੱਥਰ ਨਿਕਲੇ।

ਐਮਪੀ ਖਗੇਨ ਮੁਰਮੂ (Khagen Murmu) ਦੇ ਮੁਤਾਬਕ ਉਸ ਦੇ ਪੁੱਤਰ ਨੇ ਇਕ ਸੈਮਸੰਗ ਦਾ ਮੋਬਾਇਲ ਆਰਡਰ ਕੀਤਾ ਸੀ। ਜਦੋਂ ਪਾਰਸਲ ਆਇਆ ਤਾਂ ਉਹ ਸਾਰੇ ਹੈਰਾਨ ਹੋ ਗਏ। ਪੈਕੇਟ ਦੇ ਅੰਦਰ ਰੈਡਮੀ ਫੋਨ ਦਾ ਬਾਕਸ ਸੀ, ਜਿਸ ਵਿਚ ਪੱਥਰ ਪੈਕ ਕੀਤੇ ਹੋਏ ਸਨ।



ਮੁਰਮੂ ਨੇ ਕਿਹਾ ਕਿ ਜਦੋਂ ਮੋਬਾਇਲ ਦਾ ਪੈਕੇਟ ਘਰ ਆਇਆ ਤਾਂ ਉਸ ਵੇਲ ਮੈਂ ਘਰ ਵਿਚ ਨਹੀਂ ਸੀ ਅਤੇ ਮੇਰੀ ਪਤਨੀ ਨੇ ਪੈਕੇਟ ਨੂੰ ਰਿਸੀਵ ਕੀਤਾ। ਪਤਨੀ ਨੇ ਪੈਕੇਟ ਲੈ ਕੇ ਡਲਿਵਰੀ ਬੁਆਏ ਨੂੰ 11,999 ਰੁਪਏ ਦਿੱਤੇ। ਜਦੋਂ ਮੈਂ ਪੈਕੇਟ ਖੋਲਿਆ ਤਾਂ ਫੋਨ ਦੇ ਡੱਬੇ ਵਿਚ ਪੱਥਰ ਵੇਖ ਕੇ ਹੈਰਾਨ ਹੋ ਗਿਆ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਮਾਲਦਾ ਪੁਲਿਸ ਨੂੰ ਦੇ ਦਿੱਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ।

 
First published: October 30, 2019, 3:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading