Home /News /national /

MBA ਵਿਦਿਆਰਥਣ ਦੀ ਕਾਲਜ ‘ਚ 'ਰੈਂਪ ਵਾਕ' ਦੌਰਾਨ ਮੌਤ

MBA ਵਿਦਿਆਰਥਣ ਦੀ ਕਾਲਜ ‘ਚ 'ਰੈਂਪ ਵਾਕ' ਦੌਰਾਨ ਮੌਤ

 MBA ਵਿਦਿਆਰਥਣ ਦੀ ਕਾਲਜ ‘ਚ 'ਰੈਂਪ ਵਾਕ' ਦੌਰਾਨ ਮੌਤ

MBA ਵਿਦਿਆਰਥਣ ਦੀ ਕਾਲਜ ‘ਚ 'ਰੈਂਪ ਵਾਕ' ਦੌਰਾਨ ਮੌਤ

ਪੁਲਿਸ ਨੇ ਸ਼ੱਕ ਜਤਾਇਆ ਕਿ ਲੜਕੀ ਦੀ ਮੌਤ ਦਿਲ ਦੀ ਥੜਕਣ ਰੁਕ ਜਾਣ (Cardiac Arrest) ਨਾਲ ਹੋਈ ਹੈ। ਉਹ ਆਪਣੀ ਵਾਰੀ ਆਉਣ ਤੋਂ ਬਾਅਦ ਸਟੇਜ ਕੋਲ ਖੜੀ ਸੀ, ਅਚਾਨਕ ਉਹ ਜ਼ਮੀਨ ਉਤੇ ਡਿੱਗ ਪਈ। 

 • Share this:

  ਕਾਲਜ ਵਿਚ 'ਫਰੈਸ਼ਰ ਡੇਅ' ਲਈ 'ਰੈਂਪ ਵਾਕ' (Ramp Walk) ਦੀ ਰਿਹਰਸਲ ਦੌਰਾਨ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਾਲਿਨੀ ਨਾਂ ਦੀ 21 ਸਾਲਾ ਵਿਦਿਆਰਥਣ ਬੰਗਲੁਰੂ ਦੇ ਪੀਨਯਾ ਵਿਚ ਐਮਬੀਏ ਦੀ ਵਿਦਿਆਰਥਣ ਸੀ।


  ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਉਹ 'ਫਰੈਸ਼ਰ ਡੇਅ' ਲਈ ਕਾਲਜ ਵਿਚ ਸ਼ਾਲਿਨੀ 'ਰੈਂਪ ਵਾਕ' ਦੀ ਪ੍ਰੈਕਟਿਸ ਕਰ ਰਹੀ ਸੀ। ਪੁਲਿਸ ਨੇ ਸ਼ੱਕ ਜਤਾਇਆ ਕਿ ਲੜਕੀ ਦੀ ਮੌਤ ਦਿਲ ਦੀ ਥੜਕਣ ਰੁਕ ਜਾਣ (Cardiac Arrest) ਨਾਲ ਹੋਈ ਹੈ। ਉਹ ਆਪਣੀ ਵਾਰੀ ਆਉਣ ਤੋਂ ਬਾਅਦ ਸਟੇਜ ਕੋਲ ਖੜੀ ਸੀ, ਅਚਾਨਕ ਉਹ ਜ਼ਮੀਨ ਉਤੇ ਡਿੱਗ ਪਈ।  ਦੂਸਰੇ ਵਿਦਿਆਰਥੀ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


  ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ (CCTV Cameras) ਵਿਚ ਕੈਦ ਹੋ ਗਈ। ਇਸ ਸਬੰਧੀ ਪੁਲਿਸ ਸਟੇਸ਼ਨ (Peenya Police Station) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  First published:

  Tags: College, Heart attack, Student