• Home
  • »
  • News
  • »
  • national
  • »
  • BENGALURU COUPLE FIND OUT HER CAT LOST IN NAINITAL SPENDING MORE THAN 2 LAC IN SEARCH

ਗੁੰਮ ਹੋਈ ਬਿੱਲੀ 3 ਮਹੀਨੇ ਬਾਅਦ ਮਿਲੀ, ਢਾਈ ਲੱਖ ਖਰਚ ਕੇ ਬੰਗਲੁਰੂ ਤੋਂ ਨੈਨੀਤਾਲ ਪੁਜਿਆ ਜੋੜਾ

ਕਪੂਰ ਜੋੜਾ 25 ਜਨਵਰੀ ਨੂੰ ਬੰਗਲੁਰੂ ਤੋਂ ਫਲਾਇਟ ਫੜ ਕੇ ਭੁਜਿਆਘਾਟ ਪੁੱਜੇ, ਜਿੱਥੇ ਦੋ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ, ਆਖਰਕਾਰ 26 ਜਨਵਰੀ ਦੀ ਰਾਤ ਉਨ੍ਹਾਂ ਨੂੰ ਆਪਣੀ ਲਿਓ ਜੰਗਲ ਦੇ ਨਾਲ ਖਾਲੀ ਪਏ ਘਰ ਵਿਚੋਂ ਮਿਲੀ।

ਗੁੰਮ ਹੋਈ ਬਿੱਲੀ 3 ਮਹੀਨੇ ਬਾਅਦ ਮਿਲੀ, ਢਾਈ ਲੱਖ ਖਰਚ ਕੇ ਬੰਗਲੁਰੂ ਤੋਂ ਨੈਨੀਤਾਲ ਪੁਜਿਆ ਜੋੜਾ

  • Share this:
    ਹਲਦਾਨੀ- ਕਹਿੰਦੇ ਹਨ ਕਿ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਚੀਜ਼ ਨਾਲ ਮਿਲਾਉਣ ਵਿਚ ਲੱਗ ਜਾਂਦੀ ਹੈ। ਕੁਝ ਅਜਿਹਾ ਹੀ ਨੈਨੀਤਾਲ ਵਿਚ ਮਾਲਕ ਤੋਂ ਵੱਖ ਹੋਈ ਬਿੱਲੀ ਦੇ ਵਿਚਕਾਰ ਹੋਇਆ।

    ਜਾਣਕਾਰੀ ਅਨੁਸਾਰ ਬੰਗਲੌਰ ਦਾ ਰਹਿਣ ਵਾਲਾ ਹਰਸ਼ ਕਪੂਰ ਆਪਣੀ ਪਤਨੀ ਭਵਯਾ ਕਪੂਰ ਨਾਲ ਅਕਤੂਬਰ 2020 ਵਿਚ ਨੈਨੀਤਾਲ ਘੁੰਮਣ ਆਇਆ ਸੀ। ਹਰਸ਼ ਕਪੂਰ ਆਪਣੇ ਪਰਿਵਾਰ ਨਾਲ ਹਲਦਵਾਨੀ-ਨੈਨੀਤਾਲ ਰੋਡ 'ਤੇ ਭੁਜਿਆਘਾਟ ਦੇ ਸੂਰੀਆਗਾਓਂ ਦੇ ਬਾਲੋਟ ਰਿਜੋਰਟ ਵਿਖੇ ਰੁੱਕੇ ਸਨ। ਕਪੂਰ ਜੋੜਾ ਦੇ ਆਪਣੇ ਨਾਲ ਪਾਲਤੂ ਦੋ ਬਿੱਲੀਆਂ 'ਲਿਓ' ਅਤੇ 'ਕੋਕੋ' ਨੂੰ ਵੀ ਨੈਨੀਤਾਲ ਲੈਕੇ ਆਇਆ ਸੀ। ਜਿਵੇਂ ਹੀ ਕਪੂਰ ਜੋੜਾ ਰਿਜੋਰਟ 'ਤੇ ਪਹੁੰਚਿਆ, ਉਨ੍ਹਾਂ ਨੇ ਬਿੱਲੀਆਂ ਨੂੰ ਲਾਅਨ ਵਿਚ ਛੱਡ ਦਿੱਤਾ। ਕੁਝ ਦੇਰ ਬਾਅਦ 'ਲਿਓ' ਗਾਇਬ ਹੋ ਗਈ, ਜਿਸ ਨਾਲ ਕਪੂਰ ਪਰਿਵਾਰ ਪਰੇਸ਼ਾਨ ਹੋ ਗਿਆ। ਇਸ ਸਮੇਂ ਦੌਰਾਨ ਪਿੰਡ ਤੋਂ ਲੈ ਕੇ ਜੰਗਲ ਤੱਕ ਭਾਲ ਕੀਤੀ ਗਈ ਪਰ ਬਿੱਲੀ ਨਹੀਂ ਮਿਲੀ।

    ਉਨ੍ਹਾਂ ਨੇ ਬਿੱਲੀ ਨੂੰ ਲੱਭਣ ਵਾਲੇ ਜਾਂ ਪਤਾ ਦੱਸਣ ਵਾਲੇ ਨੂੰ ਪੰਜ ਹਜ਼ਾਰ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ। ਸਾਰੇ ਪਿੰਡ ਵਾਸੀਆਂ ਅਤੇ ਰਿਜੋਰਟ ਦੇ ਸਟਾਫ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬਿੱਲੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਰਿਜੋਰਟ ਦੇ ਮਾਲਕ ਅਤੇ ਵਾਇਲਡ ਟਸਕਰ ਸੁਸਾਇਟੀ ਚਲਾਉਣ ਵਾਲੇ ਵਿਕਾਸ ਕਿਰਾਉਲਾ ਦਾ ਕਹਿਣਾ ਹੈ ਕਿ ਇਹ ਜੋੜਾ 10 ਅਕਤੂਬਰ ਨੂੰ ਬੇਂਗਲੁਰੂ ਪਰਤ ਗਿਆ। 21 ਜਨਵਰੀ ਨੂੰ ਕਿਸੇ ਪਿੰਡ ਵਾਸੀ ਨੂੰ ਇੱਕ ਬਿੱਲੀ ਦਿਖਾਈ ਦਿੱਤੀ, ਜਿਸ ਦੀ ਜਾਣਕਾਰੀ ਕਪੂਰ ਜੋੜੀ ਨੂੰ ਦਿੱਤੀ ਗਈ।

    ਕਪੂਰ ਜੋੜਾ 25 ਜਨਵਰੀ ਨੂੰ ਬੰਗਲੁਰੂ ਤੋਂ ਫਲਾਇਟ ਫੜ ਕੇ ਭੁਜਿਆਘਾਟ ਪੁੱਜੇ, ਜਿੱਥੇ ਦੋ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ, ਆਖਰਕਾਰ 26 ਜਨਵਰੀ ਦੀ ਰਾਤ ਉਨ੍ਹਾਂ ਨੂੰ ਆਪਣੀ ਲਿਓ ਜੰਗਲ ਦੇ ਨਾਲ ਖਾਲੀ ਪਏ ਘਰ ਵਿਚੋਂ ਮਿਲੀ। ਜੋੜਾ ਲੀਓ ਨੂੰ ਦੁਬਾਰਾ ਮਿਲ ਕੇ ਖੁਸ਼ ਹੈ। ਹਰਸ਼ ਕਪੂਰ ਦਾ ਕਹਿਣਾ ਹੈ ਕਿ ਬਿੱਲੀਆਂ ਨਾ ਉਨ੍ਹਾਂ ਦਾ ਪਰਿਵਾਰ ਦਾ ਡੂੰਘਾ ਪਿਆਰ ਹੈ। ਉਹ ਜਿੱਥੇ ਵੀ ਜਾਂਦੇ ਹਨ, ਬਿੱਲੀਆਂ ਵੀ ਉਨ੍ਹਾਂ ਦੇ ਨਾਲ ਹੁੰਦੀਆਂ ਹਨ। ਕਪੂਰ ਜੋੜੀ ਦੇ ਬਿੱਲੀਆਂ ਦੇ ਜੋੜੇ ਦੀ ਭਾਲ ਵਿਚ ਫਲਾਇਟ, ਟੈਕਸੀ, ਹੋਟਲ ਅਤੇ ਖਾਣੇ ਦੀ ਕੀਮਤ ਕਰੀਬ 2.5 ਲੱਖ ਰੁਪਏ ਖਰਚ ਹੋ ਗਏ ਹਨ।
    Published by:Ashish Sharma
    First published:
    Advertisement
    Advertisement