• Home
  • »
  • News
  • »
  • national
  • »
  • BENGALURU MAN DUMPS BMW X6 INTO CAUVERY RIVER BMW CARS IN INDIA LUXURY CARS

ਇਸ ਸ਼ਖ਼ਸ ਨੇ ਨਦੀ 'ਚ ਸੁੱਟੀ 1.3 ਕਰੋੜ ਦੀ BMW ਕਾਰ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਬੈਂਗਲੁਰੂ ਦੇ ਵਿਅਕਤੀ ਨੇ ਨਦੀ 'ਚ ਸੁੱਟੀ 1.3 ਕਰੋੜ ਦੀ BMW ਕਾਰ

  • Share this:
    ਕਰਨਾਟਕ ਦੇ ਸ਼੍ਰੀਰੰਗਪਟਨਾ ਦੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਲਾਲ ਰੰਗ ਦੀ BMW ਕਾਰ ਨੂੰ ਨਦੀ 'ਚ ਰੁੜ੍ਹਦੇ ਦੇਖਿਆ। ਕਾਰ ਨੂੰ ਨਦੀ 'ਚ ਰੁੜ੍ਹਦੇ ਦੇਖ ਕੇ ਪਹਿਲਾਂ ਤਾਂ ਲੋਕਾਂ ਨੇ ਇਸ ਨੂੰ ਹਾਦਸਾ ਸਮਝਿਆ ਅਤੇ ਤੁਰਤ ਪੁਲਿਸ ਨੂੰ ਸੂਚਨਾ ਦਿੱਤੀ।

    ਇੰਨਾ ਹੀ ਨਹੀਂ ਸਥਾਨਕ ਲੋਕਾਂ ਨੇ ਨਦੀ 'ਚ ਡੁਬਕੀ ਲਗਾਉਣ ਵਾਲੇ ਬਚਾਅ ਕਰਮਚਾਰੀਆਂ ਨੂੰ ਇਹ ਦੇਖਣ ਲਈ ਸੁਚੇਤ ਕੀਤਾ ਕਿ ਕਿਤੇ ਕੋਈ ਅੰਦਰ ਫਸਿਆ ਤਾਂ ਨਹੀਂ।

    ਲੋਕਾਂ ਨੇ ਰਾਹਤ ਦਾ ਸਾਹ ਲਿਆ ਜਦੋਂ ਬਚਾਅ ਕਰਮਚਾਰੀਆਂ ਨੇ ਪੁਸ਼ਟੀ ਕੀਤੀ ਕਿ ਕਾਰ ਦੇ ਅੰਦਰ ਕੋਈ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਪਾਣੀ ਵਿੱਚ ਡੁੱਬੀ ਕਾਰ ਨੂੰ ਬਾਹਰ ਕੱਢਿਆ। ਪਤਾ ਲੱਗਾ ਕਿ ਇਹ BMW X6 ਸੀ। ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 1.3 ਕਰੋੜ ਰੁਪਏ ਹੈ। ਹਾਲਾਂਕਿ ਜਦੋਂ ਲੋਕਾਂ ਨੂੰ ਇਸ ਕਾਰ ਦੇ ਨਦੀ 'ਚ ਡੁੱਬਣ ਦੇ ਕਾਰਨ ਬਾਰੇ ਪਤਾ ਲੱਗਾ ਤਾਂ ਬਹੁਤ ਹੈਰਾਨ ਕਰਨ ਵਾਲਾ ਸੀ।

    ਜਦੋਂ ਪੁਲਿਸ ਨੇ ਕਾਰ ਨੂੰ ਬਾਹਰ ਕੱਢ ਕੇ ਜਾਂਚ ਕੀਤੀ ਤਾਂ ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਕਾਰ ਮਹਾਲਕਸ਼ਮੀ ਲੇਆਉਟ, ਬੈਂਗਲੁਰੂ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਹੈ।

    ਬਾਅਦ ਵਿੱਚ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ, ਪਰ ਅਧਿਕਾਰੀਆਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ। ਹਾਲਾਂਕਿ, ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਵਿੱਚ ਹੈ, ਜਿਸ ਕਾਰਨ ਉਸ ਨੇ ਆਪਣੀ BMW SUV ਨੂੰ ਪਾਣੀ ਵਿੱਚ ਸੁੱਟਣ ਦਾ ਫੈਸਲਾ ਕੀਤਾ।
    Published by:Gurwinder Singh
    First published: