ਰਹਿਮ ਦੀ ਭੀਖ ਮੰਗਦਾ ਰਿਹਾ ਗਾਰਡ, ਬੂਟ ਨਾਲ ਗਲਾ ਦਬਾਉਂਦੇ ਮਾਲਕ ਦੀ Video ਵਾਇਰਲ

News18 Punjab
Updated: October 16, 2019, 1:32 PM IST
share image
ਰਹਿਮ ਦੀ ਭੀਖ ਮੰਗਦਾ ਰਿਹਾ ਗਾਰਡ, ਬੂਟ ਨਾਲ ਗਲਾ ਦਬਾਉਂਦੇ ਮਾਲਕ ਦੀ Video ਵਾਇਰਲ
ਰਹਿਮ ਦੀ ਭੀਖ ਮੰਗਦਾ ਰਿਹਾ ਗਾਰਡ, ਬੂਟ ਨਾਲ ਗਲਾ ਦਬਾਉਂਦੇ ਮਾਲਕ ਦੀ Video ਵਾਇਰਲ

ਕੁੱਟਮਾਰ ਕਰਦੇ ਹੋਏ ਉਹ ਵਾਰ ਵਾਰ ਗਾਰਡਾਂ ਤੋਂ ਪੁੱਛ ਰਿਹਾ ਹੈ ਕਿ ਤੁਹਾਨੂੰ ਇਕ ਕੰਮ ਕਰਨ ਲਈ ਕਿਸ ਨੇ ਕਿਹਾ ਸੀ

  • Share this:
  • Facebook share img
  • Twitter share img
  • Linkedin share img
ਕਰਨਾਟਕਾ (Karnataka) ਦੇ ਬੰਗਲੁਰੂ ਵਿਚ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਇਕ ਵਿਅਕਤੀ ਆਪਣੇ ਦੋ ਕਰਮਚਾਰੀਆਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਇਹ ਵਿਅਕਤੀ ਆਪਣੇ ਸਕਿਉਰਿਟੀ ਫਰਮ ਦੇ ਦੋ ਗਾਰਡਾਂ ਦੇ ਮੂੰਹ ਤੇ ਧੌਣ ਉਤੇ ਜੁੱਤੀਆਂ ਮਾਰ ਰਿਹਾ ਹੈ।

ਕਥਿਤ ਤੌਰ ਉਤੇ ਦੋਵੇਂ ਸਕਿਉਰਟੀ ਗਾਰਡਾਂ ਨੇ ਡਿਊਟੀ ਦੌਰਾਨ ਕੋਈ ਗਲਤੀ ਕੀਤੀ ਸੀ। ਜਿਸ ਕਾਰਨ ਇਹ ਵਿਅਕਤੀ ਗੁੱਸੇ ਵਿਚ ਆ ਗਿਆ। ਵੀਡੀਓ ਵਿਚ ਕੁੱਟਮਾਰ ਕਰ ਰਹੇ ਵਿਅਕਤੀ ਦੀ ਪਛਾਣ ਸਲੀਮ ਖਾਨ ਵਜੋਂ ਦੱਸੀ ਜਾ ਰਹੀ ਹੈ। ਕੁੱਟਮਾਰ ਕਰਦੇ ਹੋਏ ਉਹ ਵਾਰ ਵਾਰ ਗਾਰਡਾਂ ਤੋਂ ਪੁੱਛ ਰਿਹਾ ਹੈ ਕਿ ਤੁਹਾਨੂੰ ਇਕ ਕੰਮ ਕਰਨ ਲਈ ਕਿਸ ਨੇ ਕਿਹਾ ਸੀ।


ਜ਼ਮੀਨ ਉਤੇ ਪਏ ਗਾਰਡ ਲਗਾਤਾਰ ਉਸ ਤੋਂ ਮੁਆਫੀ ਮੰਗ ਰਹੇ ਹਨ। ਇਹ ਗਾਰਡ ਤਰਲੇ ਲੈ ਰਹੇ ਹਨ ਕਿ ਉਹ ਦੁਬਾਰਾ ਕਦੇ ਅਜਿਹਾ ਕੰਮ ਨਹੀਂ ਕਰਨਗੇ। ਪਰ ਸਲੀਮ ਲਗਾਤਾਰ ਉਨ੍ਹਾਂ ਦੇ ਮੂੰਹ ਉਤੇ ਜੁੱਤੀਆਂ ਮਾਰ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਸੋਸ਼ਲ ਮੀਡੀਆ ਉਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਇਸ ਵਿਅਕਤੀ ਉਤੇ ਸਖਤ ਕਾਰਵਾਈ ਦੀ ਮੰਗ ਉਠ ਰਹੀ ਹੈ।
First published: October 16, 2019, 1:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading