Home /News /national /

ਏਅਰਪੋਰਟ 'ਤੇ 99 ਕਰੋੜ ਦੀ ਹੈਰੋਇਨ ਸਮੇਤ ਮਾਸਟਰ ਗ੍ਰਿਫਤਾਰ

ਏਅਰਪੋਰਟ 'ਤੇ 99 ਕਰੋੜ ਦੀ ਹੈਰੋਇਨ ਸਮੇਤ ਮਾਸਟਰ ਗ੍ਰਿਫਤਾਰ

ਏਅਰਪੋਰਟ 'ਤੇ 99 ਕਰੋੜ ਦੀ ਹੈਰੋਇਨ ਸਮੇਤ ਮਾਸਟਰ ਗ੍ਰਿਫਤਾਰ

ਏਅਰਪੋਰਟ 'ਤੇ 99 ਕਰੋੜ ਦੀ ਹੈਰੋਇਨ ਸਮੇਤ ਮਾਸਟਰ ਗ੍ਰਿਫਤਾਰ

ਜਾਣਕਾਰੀ ਅਨੁਸਾਰ ਮੁਲਜ਼ਮ ਅਧਿਆਪਕ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਧਿਆਪਕ ਤੇਲੰਗਾਨਾ ਦਾ ਰਹਿਣ ਵਾਲਾ ਹੈ।

 • Share this:

  ਨਵੀਂ ਦਿੱਲੀ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਡੀਆਰਆਈ ਨੇ ਇੱਕ ਅਧਿਆਪਕ ਨੂੰ 99 ਕਰੋੜ ਰੁਪਏ ਦੀ ਕੁੱਲ 14 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

  ਡੀਆਰਆਈ ਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਕ ਟੀਮ ਬਣਾਈ ਗਈ ਸੀ ਅਤੇ ਜਿਵੇਂ ਹੀ ਇਹ ਵਿਅਕਤੀ ਬੈਂਗਲੁਰੂ ਹਵਾਈ ਅੱਡੇ 'ਤੇ ਪਹੁੰਚਿਆ, ਉਸ ਨੂੰ 19 ਅਗਸਤ ਨੂੰ ਹਿਰਾਸਤ 'ਚ ਲੈ ਲਿਆ ਗਿਆ। ਦੋਸ਼ੀ ਅਧਿਆਪਕ ਇਥੋਪੀਅਨ ਏਅਰਲਾਈਨਜ਼ ਅਦੀਸ ਅਬਾਬਾ ਤੋਂ ਬੈਂਗਲੁਰੂ ਪਹੁੰਚਿਆ ਸੀ। ਉਕਤ ਵਿਅਕਤੀ ਨੇ ਹੈਰੋਇਨ ਨੂੰ ਕਾਲੇ ਰੰਗ ਦੀ ਫੁਆਇਲ 'ਚ ਲਪੇਟ ਕੇ ਛੁਪਾ ਲਿਆ ਸੀ।

  ਕੋਵਿਡ ਦੌਰਾਨ ਨੌਕਰੀ ਚਲੀ ਗਈ

  ਜਦੋਂ ਫੜੇ ਗਏ ਅਧਿਆਪਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਮਿਲੀ ਟਿਕਟ ਦੇ ਆਧਾਰ 'ਤੇ ਉਸ ਨੇ ਬੰਗਲੌਰ ਤੋਂ ਦਿੱਲੀ ਜਾਣਾ ਸੀ ਅਤੇ ਉਸ ਨੇ ਹੈਰੋਇਨ ਦੀ ਇਹ ਖੇਪ ਇਕ ਰਿਸੀਵਰ ਨੂੰ ਸੌਂਪਣੀ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਅਧਿਆਪਕ ਇਕ ਪ੍ਰਾਈਵੇਟ ਸਕੂਲ ਵਿਚ ਕੰਮ ਕਰਦਾ ਸੀ ਪਰ ਕੋਵਿਡ-19 ਦੌਰਾਨ ਉਸ ਦੀ ਨੌਕਰੀ ਚਲੀ ਗਈ।

  ਜਦੋਂ ਉਹ ਔਨਲਾਈਨ ਨੌਕਰੀ ਲੱਭ ਰਿਹਾ ਸੀ ਤਾਂ ਉਸ ਨੂੰ ਇਥੋਪੀਆ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਇਹ ਨੌਕਰੀ ਦਾ ਫਰਜ਼ੀ ਕਾਲ ਸੀ। ਉਸ ਨੂੰ ਉੱਥੇ ਨੌਕਰੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਜਿਸ ਨੇ ਉਸ ਨੂੰ ਨਸ਼ੇ ਦੀ ਖੇਪ ਦਿੱਲੀ ਪਹੁੰਚਾਉਣ ਲਈ ਚੰਗੀ ਰਕਮ ਦੇਣ ਦਾ ਲਾਲਚ ਦਿੱਤਾ।


  ਜਾਣਕਾਰੀ ਅਨੁਸਾਰ ਮੁਲਜ਼ਮ ਅਧਿਆਪਕ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਅਕਤੀ ਨੂੰ ਐਤਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਬੈਂਗਲੁਰੂ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਧਿਆਪਕ ਤੇਲੰਗਾਨਾ ਦਾ ਰਹਿਣ ਵਾਲਾ ਹੈ।

  Published by:Ashish Sharma
  First published:

  Tags: Airport, Bengaluru, Delhi, Drug Mafia, Drugs, Heroin, Police, Telangana