Home /News /national /

ਦਿੱਲੀ ਦੇ ਸਕੂਲਾਂ ਵਾਂਗ ਪੰਜਾਬ ਵਿਚ ਵੀ ਹੈਪੀਨੈਸ ਪਾਠਕ੍ਰਮ ਸ਼ੁਰੂ ਕਰਨ ਦੀ ਤਿਆਰੀ

ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਲ 2019 ਵਿੱਚ ਰਾਜਧਾਨੀ ਦੇ ਸਰਕਾਰੀ ਸਕੂਲਾਂ ਵਿੱਚ ਹੈਪੀਨੇਸ ਕੋਰਸ ਸ਼ੁਰੂ ਕੀਤਾ ਸੀ। ਇਸ ਦੇ ਚੰਗੇ ਨਤੀਜੇ ਦੇਖਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੇ ਹੋਰਨਾਂ ਸੂਬਿਆਂ 'ਚ ਵੀ ਇਸ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹੋਰ ਪੜ੍ਹੋ ...
 • Share this:
  ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਲ 2019 ਵਿੱਚ ਰਾਜਧਾਨੀ ਦੇ ਸਰਕਾਰੀ ਸਕੂਲਾਂ ਵਿੱਚ ਹੈਪੀਨੇਸ ਕੋਰਸ ਸ਼ੁਰੂ ਕੀਤਾ ਸੀ। ਇਸ ਦੇ ਚੰਗੇ ਨਤੀਜੇ ਦੇਖਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੇ ਹੋਰਨਾਂ ਸੂਬਿਆਂ 'ਚ ਵੀ ਇਸ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

  ਹਾਲ ਹੀ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ 'ਚ ਬਿਹਤਰ ਸਿੱਖਿਆ ਪ੍ਰਣਾਲੀ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਦਿੱਲੀ ਵਾਂਗ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੀ ਹੈਪੀਨੈੱਸ ਪਾਠਕ੍ਰਮ ਲਾਗੂ ਹੋ ਸਕਦਾ ਹੈ।

  ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੁਲਾਈ ਵਿੱਚ ਹੀ ਰਾਜ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਇੱਕ ਵਫ਼ਦ ਦਿੱਲੀ ਸਰਕਾਰ ਦੁਆਰਾ ਆਯੋਜਿਤ ਹੈਪੀਨੇਸ ਉਤਸਵ 2022 ਵਿੱਚ ਹਿੱਸਾ ਲੈਣ ਲਈ ਭੇਜਿਆ ਗਿਆ ਹੈ।

  ਦੱਸ ਦਈਏ ਕਿ ਦਿੱਲੀ ਦੇ ਤਿਆਗਰਾਜ ਇੰਡੋਰ ਸਟੇਡੀਅਮ ਵਿੱਚ 14 ਜੁਲਾਈ ਤੋਂ ਸ਼ੁਰੂ ਹੋਏ ਹੈਪੀਨੇਸ ਉਤਸਵ 2022 ਵਿਚ ਕੁਲਜੀਤ ਪਾਲ ਸਿੰਘ ਡੀ.ਪੀ.ਆਈ. ਸੈਕੰਡਰੀ ਸਿੱਖਿਆ ਪੰਜਾਬ ਦੀ ਦੇਖਰੇਖ ਵਿੱਚ ਇੱਕ ਵਫ਼ਦ ਸ਼ਾਮਲ ਹੋਇਆ। 15 ਦਿਨ ਇੱਥੇ ਰਹਿ ਕੇ ਵਫ਼ਦ ਨੇ ਹੈਪੀਨੈਸ ਫੈਸਟੀਵਲ ਦੀਆਂ ਬਾਰੀਕੀਆਂ ਨੂੰ ਦੇਖਿਆ।

  ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਗਮ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਅਤੇ ਦੇਸ਼ ਭਗਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਅਤੇ ਇਸ ਉਦੇਸ਼ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਨ ਲਈ ਹੈਪੀਨੈੱਸ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇੱਕ ਚੰਗਾ ਉਪਰਾਲਾ ਹੈ।

  ਬਹੁਤ ਸਾਰੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦੀ ਪੜ੍ਹਾਈ ਵਿੱਚ ਦਿੱਤਾ ਗਿਆ ਯੋਗਦਾਨ ਆਉਣ ਵਾਲੇ ਸਮੇਂ ਵਿੱਚ ਸ਼ਾਨਦਾਰ ਨਤੀਜੇ ਲਿਆਵੇਗਾ।
  Published by:Gurwinder Singh
  First published:

  Tags: Arvind Kejriwal, Bhagwant Mann, Government schools, School, School timings

  ਅਗਲੀ ਖਬਰ