Home /News /national /

ਹੁਣ ਨੱਕ ਰਾਹੀਂ ਦਿੱਤੀ ਜਾਵੇਗੀ ਕੋਰੋਨਾ ਦੀ ਬੂਸਟਰ ਡੋਜ਼, ਭਾਰਤ ਬਾਇਓਟੈਕ ਦੀ ਵੈਕਸੀਨ ਦਾ ਤੀਜਾ ਟ੍ਰਾਇਲ ਵੀ ਹੋਇਆ ਸਫਲ

ਹੁਣ ਨੱਕ ਰਾਹੀਂ ਦਿੱਤੀ ਜਾਵੇਗੀ ਕੋਰੋਨਾ ਦੀ ਬੂਸਟਰ ਡੋਜ਼, ਭਾਰਤ ਬਾਇਓਟੈਕ ਦੀ ਵੈਕਸੀਨ ਦਾ ਤੀਜਾ ਟ੍ਰਾਇਲ ਵੀ ਹੋਇਆ ਸਫਲ

(ਸੰਕੇਤਕ ਤਸਵੀਰ)

(ਸੰਕੇਤਕ ਤਸਵੀਰ)

ਕੋਰੋਨਾ ਵੈਕਸੀਨ ਬਹੁਤ ਜਲਦ ਟੀਕੇ ਦੀ ਬਜਾਏ ਨੱਕ ਰਾਹੀਂ ਦਿੱਤੀ ਜਾਵੇਗੀ। ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਨੇ ਇਸ ਦੇ ਲਈ ਤੀਜਾ ਪੜਾਅ ਅਤੇ ਬੂਸਟਰ ਡੋਜ਼ ਟਰਾਇਲ ਵੀ ਪੂਰਾ ਕਰ ਲਿਆ ਹੈ। ਇਸ ਨੂੰ ਜਲਦੀ ਹੀ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਯਾਨੀ ਹੁਣ ਜੇਕਰ ਕੋਈ ਕੋਰੋਨਾ ਦੀ ਬੂਸਟਰ ਡੋਜ਼ ਲਗਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਟੀਕਾ ਨਹੀਂ ਲਗਾਉਣਾ ਪਵੇਗਾ, ਸਗੋਂ ਉਸ ਨੂੰ ਨੱਕ ਰਾਹੀਂ ਬੂਸਟਰ ਡੋਜ਼ ਦਿੱਤੀ ਜਾਵੇਗੀ।

ਹੋਰ ਪੜ੍ਹੋ ...
  • Share this:

ਕੋਰੋਨਾ ਵੈਕਸੀਨ ਬਹੁਤ ਜਲਦ ਟੀਕੇ ਦੀ ਬਜਾਏ ਨੱਕ ਰਾਹੀਂ ਦਿੱਤੀ ਜਾਵੇਗੀ। ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਨੇ ਇਸ ਦੇ ਲਈ ਤੀਜਾ ਪੜਾਅ ਅਤੇ ਬੂਸਟਰ ਡੋਜ਼ ਟਰਾਇਲ ਵੀ ਪੂਰਾ ਕਰ ਲਿਆ ਹੈ।

ਇਸ ਨੂੰ ਜਲਦੀ ਹੀ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਯਾਨੀ ਹੁਣ ਜੇਕਰ ਕੋਈ ਕੋਰੋਨਾ ਦੀ ਬੂਸਟਰ ਡੋਜ਼ ਲਗਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਟੀਕਾ ਨਹੀਂ ਲਗਾਉਣਾ ਪਵੇਗਾ, ਸਗੋਂ ਉਸ ਨੂੰ ਨੱਕ ਰਾਹੀਂ ਬੂਸਟਰ ਡੋਜ਼ ਦਿੱਤੀ ਜਾਵੇਗੀ।

ਭਾਰਤ ਬਾਇਓਟੈੱਕ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ BBV154 ਦੇ ਦੋ ਵੱਖ-ਵੱਖ ਕਲੀਨਿਕਲ ਟਰਾਇਲ ਕਰੋਨਾ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਅਤੇ ਬੂਸਟਰ ਡੋਜ਼ ਲਈ ਕੀਤੇ ਗਏ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਗਏ ਹਨ। ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੀਆਂ ਦੋ ਸ਼ੁਰੂਆਤੀ ਖੁਰਾਕਾਂ ਮਿਲੀਆਂ ਹਨ। ਉਹਨਾਂ ਨੂੰ ਬੂਸਟਰ ਖੁਰਾਕ ਦੀ ਲੋੜ ਹੁੰਦੀ ਹੈ।

BBV154 ਕੋਵਿਡ-19 ਲਈ ਇੱਕ ਇੰਟਰਾਨਲ ਵੈਕਸੀਨ ਹੈ। ਯਾਨੀ ਇਹ ਨੱਕ ਰਾਹੀਂ ਸਰੀਰ ਤੱਕ ਪਹੁੰਚਦੀ ਹੈ। ਇਸ ਨੂੰ ਸਪਾਈਕ ਪ੍ਰੋਟੀਨ ਤਕਨੀਕ 'ਤੇ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ, ਟੀਕੇ ਦੇ ਪਹਿਲੇ ਪੜਾਅ ਅਤੇ ਦੂਜੇ ਪੜਾਅ ਦੇ ਟਰਾਇਲ ਸਫਲ ਰਹੇ ਹਨ।

ਭਾਰਤ ਬਾਇਓਟੈੱਕ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਅਜ਼ਮਾਇਸ਼ਾਂ ਵਿੱਚ ਇਹ ਨੱਕ ਦੀ ਵੈਕਸੀਨ ਸੁਰੱਖਿਅਤ, ਚੰਗੀ ਤਰ੍ਹਾਂ ਬਰਦਾਸ਼ਤ ਕਰਨ ਵਾਲੀ ਅਤੇ ਇਮਿਊਨੋਜਨਿਕ ਸਾਬਤ ਹੋਈ ਹੈ। ਇਸ ਵੈਕਸੀਨ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਕਿ ਇਹ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਲਈ ਲਾਗਤ-ਪ੍ਰਭਾਵਸ਼ਾਲੀ ਹੈ। ਬਿਆਨ ਦੇ ਅਨੁਸਾਰ, BBV154 ਨੂੰ ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਨਾਲ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਿਆ ਹੈ।

Published by:Gurwinder Singh
First published:

Tags: Bharat biotech, Ccoronavirus, Corona, Corona vaccine, Coronavirus Testing