ਸੰਸਦ ਭਵਨ ਨੇੜੇ ਕਿਸਾਨ ਪੰਚਾਇਤ ਲਾਉਣ ਦੀ ਜਗ੍ਹਾ ਤੈਅ, ਇਹ ਹੈ ਰਣਨੀਤੀ...

News18 Punjabi | News18 Punjab
Updated: July 19, 2021, 6:02 PM IST
share image
ਸੰਸਦ ਭਵਨ ਨੇੜੇ ਕਿਸਾਨ ਪੰਚਾਇਤ ਲਾਉਣ ਦੀ ਜਗ੍ਹਾ ਤੈਅ, ਇਹ ਹੈ ਰਣਨੀਤੀ...
ਸੰਸਦ ਭਵਨ ਨੇੜੇ ਕਿਸਾਨ ਪੰਚਾਇਤ ਲਾਉਣ ਦੀ ਜਗ੍ਹਾ ਤੈਅ, ਇਹ ਹੈ ਰਣਨੀਤੀ... (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 22 ਜੁਲਾਈ ਤੋਂ ਸੰਸਦ ਭਵਨ ਨੇੜੇ ਕਿਸਾਨ ਪੰਚਾਇਤ ਲਗਾਉਣ ਦਾ ਫੈਸਲਾ ਕੀਤਾ ਹੈ। ਕਿਸਾਨ ਨਿਰਧਾਰਤ ਜਗ੍ਹਾ 'ਤੇ ਬੈਠਣਗੇ ਅਤੇ ਨਿਰਧਾਰਤ ਮਿਤੀ ਤੋਂ ਹੀ ਕਿਸਾਨ ਪੰਚਾਇਤ ਸਥਾਪਤ ਕਰਨਗੇ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਸੰਸਦ ਭਵਨ ਨੂੰ ਘੇਰਨ ਦਾ ਇਰਾਦਾ ਨਹੀਂ ਹੈ। ਉਹ ਸੰਸਦ ਭਵਨ ਨੇੜੇ ਜੰਤਰ-ਮੰਤਰ ਜਾ ਕੇ ਕਿਸਾਨ ਪੰਚਾਇਤ ਦਾ ਆਯੋਜਨ ਕਰਨਗੇ। ਕਿਸਾਨ ਪੰਚਾਇਤ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਚਲਾਈ ਜਾਵੇਗੀ।

ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਦੱਸਿਆ ਕਿ ਯੂਨੀਅਨ ਨੇ 22 ਜੁਲਾਈ ਨੂੰ ਕਿਸਾਨ ਪੰਚਾਇਤ ਵਿੱਚ ਜਾਣ ਵਾਲੀਆਂ ਕਿਸਾਨ ਜੱਥੇਬੰਦੀਆਂ ਦਾ ਇੱਕ ਰੋਸਟਰ ਤਿਆਰ ਕੀਤਾ ਹੈ। ਇਸ ਦੇ ਲਈ ਦੇਸ਼ ਭਰ ਦੀਆਂ 200 ਕਿਸਾਨ ਸੰਗਠਨਾਂ ਦੀ ਪਛਾਣ ਕੀਤੀ ਗਈ ਹੈ। ਹਰ ਰੋਜ਼ 40 ਸੰਸਥਾਵਾਂ ਦੇ 5-5 ਕਿਸਾਨ ਪੰਚਾਇਤ ਵਿਚ ਸ਼ਾਮਲ ਹੋਣ ਲਈ ਜਾਣਗੇ।
ਇਸ ਤਰ੍ਹਾਂ, ਹਰ ਰੋਜ਼ 200-200 ਕਿਸਾਨ ਜੰਤਰ-ਮੰਤਰ 'ਤੇ ਜਾਣਗੇ ਅਤੇ ਪੰਚਾਇਤ ਸਥਾਪਤ ਕਰਨਗੇ। ਇਸ ਲਈ ਕਿਸਾਨ ਜੱਥੇਬੰਦੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਰੋਜ਼ਾਨਾ 5-5 ਕਿਸਾਨਾਂ ਨੂੰ ਭੇਜਣਗੇ। ਇਹ ਕਿਸਾਨ ਜੰਤਰ-ਮੰਤਰ ਵਿਖੇ ਜਾਣ ਲਈ ਟਰੈਕਟਰ ਦੀ ਵਰਤੋਂ ਨਹੀਂ ਕਰਨਗੇ। ਇਹ ਬੱਸਾਂ ਰਾਹੀਂ ਕਿਸਾਨ ਪੰਚਾਇਤ ਪਹੁੰਚਣਗੇ।

ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਕੋਲ ਆਧਾਰ ਕਾਰਡ ਹੋਣਗੇ, ਭਾਰਤੀ ਕਿਸਾਨ ਯੂਨੀਅਨ ਇਨ੍ਹਾਂ ਕਿਸਾਨਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰੇਗੀ, ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।
Published by: Gurwinder Singh
First published: July 19, 2021, 5:58 PM IST
ਹੋਰ ਪੜ੍ਹੋ
ਅਗਲੀ ਖ਼ਬਰ