ਰਾਜਸਥਾਨ ਦੇ ਭਰਤਪੁਰ ਵਿਚ ਭਾਰਤੀ ਫੌਜ ਦਾ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ (Fighter Jet Crash) ਹੋ ਗਿਆ ਹੈ। ਸ਼ਨੀਵਾਰ ਸਵੇਰੇ ਭਰਤਪੁਰ ਦੇ ਸੇਵਰ ਥਾਣਾ ਖੇਤਰ ਦੇ ਨਗਲਾ ਵੀਜ਼ਾ 'ਚ ਲੜਾਕੂ ਜਹਾਜ਼ ਕਰੈਸ਼ ਹੋ ਗਿਆ।
ਜਿਵੇਂ ਹੀ ਲੜਾਕੂ ਜਹਾਜ਼ ਕਰੈਸ਼ ਹੋਇਆ ਉਸ ਵਿਚ ਧਮਾਕੇ ਦੇ ਨਾਲ-ਨਾਲ ਅੱਗ ਲੱਗ ਗਈ। ਇਹ ਲੜਾਕੂ ਜਹਾਜ਼ ਇੱਕ ਪਿੰਡ ਨੇੜੇ ਖਾਲੀ ਜ਼ਮੀਨ ਵਿੱਚ ਕਰੈਸ਼ ਹੋ ਗਿਆ ਹੈ। ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਰੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਇਹ ਲੜਾਕੂ ਜਹਾਜ਼ ਨੇ ਕਿੱਥੋਂ ਉਡਾਣ ਭਰੀ, ਕਿੱਥੇ ਜਾ ਰਿਹਾ ਸੀ? ਪਤਾ ਨਹੀਂ ਲੱਗਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਪ੍ਰਸ਼ਾਸਨ ਨੇ ਏਅਰ ਫੋਰਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਮੌਕੇ 'ਤੇ ਇਕੱਠੀ ਹੋਈ ਭੀੜ ਨੂੰ ਕਾਬੂ ਕਰਨ ਲਈ ਸਥਾਨਕ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fighter jets, Plane Crash