Home /News /national /

10 ਦਿਨ ਦੋਸਤ ਦੇ ਘਰ ਰਿਹਾ ਨੌਜਵਾਨ ਤੇ 11ਵੇਂ ਦਿਨ ਉਸ ਦੀ ਹੀ ਨਾਬਾਲਿਗ ਭੈਣ ਨੂੰ ਭਜਾ ਕੇ ਲੈ ਗਿਆ

10 ਦਿਨ ਦੋਸਤ ਦੇ ਘਰ ਰਿਹਾ ਨੌਜਵਾਨ ਤੇ 11ਵੇਂ ਦਿਨ ਉਸ ਦੀ ਹੀ ਨਾਬਾਲਿਗ ਭੈਣ ਨੂੰ ਭਜਾ ਕੇ ਲੈ ਗਿਆ

ਪਤਨੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਲਾਤਕਾਰ ਮੰਨਿਆ ਜਾਵੇਗਾ? ਸੁਪਰੀਮ ਕੋਰਟ ਕਰੇਗੀ ਕਾਨੂੰਨ ਦੀ ਸਮੀਖਿਆ (ਸੰਕੇਤਕ ਫੋਟੋ)

ਪਤਨੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਲਾਤਕਾਰ ਮੰਨਿਆ ਜਾਵੇਗਾ? ਸੁਪਰੀਮ ਕੋਰਟ ਕਰੇਗੀ ਕਾਨੂੰਨ ਦੀ ਸਮੀਖਿਆ (ਸੰਕੇਤਕ ਫੋਟੋ)

 • Share this:

  ਭਰਤਪੁਰ (ਰਾਜਸਥਾਨ) ਜ਼ਿਲ੍ਹੇ ਦੇ ਚਿਕਸਾਨਾ ਥਾਣਾ ਖੇਤਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲਾ ਨੌਜਵਾਨ ਆਪਣੇ ਹੀ ਦੋਸਤ ਦੀ ਨਾਬਾਲਗ ਭੈਣ ਨੂੰ ਭਜਾ ਕੇ ਲੈ ਗਿਆ। ਬਾਅਦ 'ਚ ਉਸ ਨਾਲ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

  ਦੱਸਿਆ ਜਾ ਰਿਹਾ ਹੈ ਕਿ ਅਗਵਾ ਅਤੇ ਬਲਾਤਕਾਰ ਕਰਨ ਤੋਂ ਪਹਿਲਾਂ ਮੁਲਜ਼ਮ 10 ਦਿਨ ਤੱਕ ਆਪਣੇ ਦੋਸਤ ਦੇ ਘਰ ਠਹਿਰਿਆ ਸੀ। ਪੀੜਤਾ ਦੇ ਘਰੋਂ ਗਾਇਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ। ਇਸ ਤੋਂ ਬਾਅਦ ਵੀ ਜਦੋਂ ਪੀੜਤਾ ਦਾ ਪਤਾ ਨਹੀਂ ਲੱਗਾ ਤਾਂ ਥਾਣੇ ਅਗਵਾ ਦਾ ਮਾਮਲਾ ਦਰਜ ਕਰਵਾਇਆ ਗਿਆ।

  ਮਾਮਲੇ ਦੀ ਜਾਂਚ ਕਰਦੇ ਹੋਏ ਚਿਕਸਾਨਾ ਥਾਣਾ ਪੁਲਿਸ ਨੇ ਮੁਲਜ਼ਮ ਨੂੰ ਫਰੀਦਾਬਾਦ ਤੋਂ ਫੜ ਕੇ ਪੀੜਤਾ ਨੂੰ ਬਰਾਮਦ ਕਰ ਲਿਆ ਹੈ। ਇਸ ਤੋਂ ਬਾਅਦ ਪੀੜਤਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ। ਉਹ ਪੀੜਤਾ ਦੇ ਭਰਾ ਦਾ ਦੋਸਤ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀ ਕਰੀਬ 10 ਦਿਨ ਆਪਣੇ ਦੋਸਤ ਕੋਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਨੌਜਵਾਨ ਆਪਣੇ ਦੋਸਤ ਦੇ ਘਰ ਆਉਂਦਾ ਜਾਂਦਾ ਸੀ।

  ਨਾਬਾਲਗ ਪੀੜਤਾ ਦੇ ਰਿਸ਼ਤੇਦਾਰਾਂ ਨੇ ਇਸ ਸਬੰਧੀ 10 ਫਰਵਰੀ ਨੂੰ ਕੇਸ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

  ਬਾਅਦ ਵਿੱਚ ਉਸ ਦੇ ਫਰੀਦਾਬਾਦ ਵਿੱਚ ਹੋਣ ਦਾ ਪਤਾ ਲੱਗਾ। ਇਸ 'ਤੇ ਪੁਲਿਸ ਨੇ ਉਸ ਦਾ ਪਤਾ ਲਗਾ ਕੇ ਉਸ ਨੂੰ ਕਾਬੂ ਕਰ ਲਿਆ। ਪੀੜਤ ਅਤੇ ਦੋਸ਼ੀ ਦੋਵੇਂ ਨਾਬਾਲਗ ਹਨ। ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

  Published by:Gurwinder Singh
  First published:

  Tags: Crime, Crime news, Gangrape, Rape, Rape case, Rape victim