ਵੋਡਾਫੋਨ ਤੋਂ ਬਾਅਦ Airtel ਨੇ ਵੀ ਮਹਿੰਗੀਆਂ ਕੀਤੀਆਂ ਕਾਲ ਦਰਾਂ, ਜਾਣੋ, ਕਿੰਨਾ ਵਧੇਗਾ ਖਰਚਾ...

News18 Punjabi | News18 Punjab
Updated: December 1, 2019, 6:45 PM IST
ਵੋਡਾਫੋਨ ਤੋਂ ਬਾਅਦ Airtel ਨੇ ਵੀ ਮਹਿੰਗੀਆਂ ਕੀਤੀਆਂ ਕਾਲ ਦਰਾਂ, ਜਾਣੋ, ਕਿੰਨਾ ਵਧੇਗਾ ਖਰਚਾ...
ਵੋਡਾਫੋਨ ਤੋਂ ਬਾਅਦ Airtel ਨੇ ਵੀ ਮਹਿੰਗੀਆਂ ਕੀਤੀਆਂ ਕਾਲ ਦਰਾਂ, ਜਾਣੋ, ਕਿੰਨਾ ਵਧੇਗਾ ਖਰਚਾ...

ਨਵੀਂਆਂ ਦਰਾਂ 3 ਦਸੰਬਰ 2019 ਯਾਨੀ ਮੰਗਲਵਾਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਨਵੇਂ ਪਲਾਨ ਪਹਿਲਾਂ ਦੀ ਤੁਲਨਾ ਨਾਲੋਂ 42 ਫੀਸਦੀ ਤੱਕ ਮਹਿੰਗੇ ਹੋਣਗੇ। ਇਸ ਨਾਲ ਹੀ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 49 ਰੁਪਏ ਦਾ ਹੋਵੇਗਾ।

  • Share this:
ਵੋਡਾਫੋਨ-ਆਈਡੀਆ (Vodafone-Idea) ਤੋਂ ਬਾਅਦ, ਭਾਰਤੀ ਏਅਰਟੈਲ (Bharti Airtel) ਨੇ ਵੀ 3 ਦਸੰਬਰ ਤੋਂ ਪ੍ਰੀਪੇਡ ਗਾਹਕਾਂ ਲਈ ਕਾਲ ਰੇਟ ਅਤੇ ਡੇਟਾ ਪਲਾਨ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਵੋਡਾਫੋਨ-ਆਈਡੀਆ ਨੇ ਵੀ ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਸੀ।

ਭਾਰਤੀ ਏਅਰਟੈਲ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਭਾਰਤੀ ਏਅਰਟੈਲ ਨੇ ਮੋਬਾਈਲ ਗਾਹਕਾਂ ਲਈ ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ 3 ਦਸੰਬਰ 2019 ਯਾਨੀ ਮੰਗਲਵਾਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਨਵੇਂ ਪਲਾਨ ਪਹਿਲਾਂ ਦੀ ਤੁਲਨਾ ਨਾਲੋਂ 42 ਫੀਸਦੀ ਤੱਕ ਮਹਿੰਗੇ ਹੋਣਗੇ। ਇਸ ਨਾਲ ਹੀ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 49 ਰੁਪਏ ਦਾ ਹੋਵੇਗਾ।

Loading...
ਕੰਪਨੀ ਨੇ ਕਿਹਾ, "ਏਅਰਟੈੱਲ ਦੀ ਨਵੀਂ ਯੋਜਨਾ ਅਨੁਸਾਰ ਟੈਰਿਫ ਵਿਚ 50 ਪੈਸੇ ਤੋਂ ਲੈ ਕੇ 2.50 ਰੁਪਏ ਪ੍ਰਤੀ ਦਿਨ ਵਾਧਾ ਕਰ ਦਿੱਤਾ ਗਿਆ ਹੈ।" ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਉਹ ਏਅਰਟੈਲ ਥੈਂਕਸ ਪਲੇਟਫਾਰਮ ਦੇ ਜ਼ਰੀਏ ਗਾਹਕਾਂ ਨੂੰ ਵੱਡੇ ਆਫਰ ਦੇਵੇਗੀ। ਇਸ ਪਲੇਟਫਾਰਮ ਦੇ ਜ਼ਰੀਏ ਗਾਹਕ ਨੂੰ ਏਅਰਟੈੱਲ ਐਕਸਟ੍ਰੀਮ ਐਪ 'ਤੇ ਪ੍ਰੀਮੀਅਮ ਕਨਟੈਂਟ ਮਿਲ ਸਕਦਾ ਹੈ। ਇਸ ਵਿੱਚ, ਗ੍ਰਾਹਕਾਂ ਨੂੰ ਐਂਟੀ-ਵਾਇਰਸ ਸਮੇਤ 10,000 ਫਿਲਮਾਂ, ਵਿਸ਼ੇਸ਼ ਸ਼ੋਅ, 400 ਟੀਵੀ ਚੈਨਲ, ਵਿੰਕ ਮਿਊਜਿਕ, ਡਿਵਾਈਸ ਪ੍ਰੋਟੈਕਸ਼ਨ ਦੀਆਂ ਸਹੂਲਤਾਂ ਮਿਲਣਗੀਆਂ।
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...