ਭੀਮਾ ਕੋਰੇਗਾਓਂ ਕੇਸ: ਵਰਵਰਾ ਰਾਓ ਨੂੰ ਵੱਡੀ ਰਾਹਤ, ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ

ਭੀਮਾ ਕੋਰੇਗਾਓਂ ਕੇਸ: ਵਰਵਰਾ ਰਾਓ ਨੂੰ ਵੱਡੀ ਰਾਹਤ, ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ (ਫਾਇਲ ਫੋਟੋ)
- news18-Punjabi
- Last Updated: February 22, 2021, 1:49 PM IST
ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ (Bhima Koregaon case) ਵਿਚ ਬੰਬੇ ਹਾਈ ਕੋਰਟ ਨੇ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ।
ਹਾਈਕੋਰਟ ਦੇ ਬੈਂਚ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜ਼ਮਾਨਤ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ। ਇਨ੍ਹਾਂ ਸ਼ਰਤਾਂ ਤਹਿਤ ਰਾਓ ਨੂੰ ਮੁੰਬਈ ਵਿੱਚ ਹੀ ਰਹਿਣਾ ਹੋਵੇਗਾ ਤੇ ਉਹ ਲੋੜ ਪੈਣ ’ਤੇ ਜਾਂਚ ਲਈ ਉਪਲਬਧ ਰਹਿਣਗੇ। ਉਂਜ, ਰਾਓ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ।
ਕੋਰਟ ਨੇ ਕਿਹਾ ਕਿ ਰਾਓ ਨੇੜਲੇ ਪੁਲਿਸ ਸਟੇਸ਼ਨ ’ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ। ਐਲਗਰ ਪ੍ਰੀਸ਼ਦ ਕੇਸ ਵਿੱਚ ਇਹ ਪਹਿਲੀ ਜ਼ਮਾਨਤ ਹੈ। ਭੀਮਾ ਕੋਰੇਗਾਓਂ ਕੇਸ ’ਚ ਜੇਲ੍ਹ ਵਿੱਚ ਬੰਦ ਵਰਵਰਾ ਰਾਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਕਰੋਨਾ ਹੋ ਗਿਆ ਸੀ। ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਤਹਿਤ ਬੰਦ ਰਾਓ ਨੂੰ ਮਗਰੋਂ ਸਰਕਾਰੀ ਜੇਜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਵਿਗੜਦੀ ਹਾਲਤ ਦੇ ਮੱਦੇਨਜ਼ਰ ਪਰਿਵਾਰ ਦੀ ਗੁਜ਼ਾਰਿਸ਼ ’ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਸੀ।
ਹਾਈਕੋਰਟ ਦੇ ਬੈਂਚ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜ਼ਮਾਨਤ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ। ਇਨ੍ਹਾਂ ਸ਼ਰਤਾਂ ਤਹਿਤ ਰਾਓ ਨੂੰ ਮੁੰਬਈ ਵਿੱਚ ਹੀ ਰਹਿਣਾ ਹੋਵੇਗਾ ਤੇ ਉਹ ਲੋੜ ਪੈਣ ’ਤੇ ਜਾਂਚ ਲਈ ਉਪਲਬਧ ਰਹਿਣਗੇ। ਉਂਜ, ਰਾਓ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ।
ਕੋਰਟ ਨੇ ਕਿਹਾ ਕਿ ਰਾਓ ਨੇੜਲੇ ਪੁਲਿਸ ਸਟੇਸ਼ਨ ’ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ। ਐਲਗਰ ਪ੍ਰੀਸ਼ਦ ਕੇਸ ਵਿੱਚ ਇਹ ਪਹਿਲੀ ਜ਼ਮਾਨਤ ਹੈ। ਭੀਮਾ ਕੋਰੇਗਾਓਂ ਕੇਸ ’ਚ ਜੇਲ੍ਹ ਵਿੱਚ ਬੰਦ ਵਰਵਰਾ ਰਾਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਕਰੋਨਾ ਹੋ ਗਿਆ ਸੀ।