Home /News /national /

ਹਰਿਆਣਾ: ਹਾਈਕੋਰਟ ਵੱਲੋਂ ਮਹਿਲਾ ਵਕੀਲ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ADJ ਮੁਅੱਤਲ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿੱਚ ਇੱਕ ਮਹਿਲਾ ਵਕੀਲ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਏਡੀਜੇ (ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ) ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਪੁਲਿਸ ਨੇ ਮੁਅੱਤਲ ਏਡੀਜੇ ਵੱਲੋਂ ਇਕ ਵਕੀਲ ਰਾਹੀਂ ਛੇੜਛਾੜ ਕਰਨ ਦੀ ਸੀਸੀਟੀਵੀ ਵਾਇਰਲ ਹੋਣ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ ...
 • Share this:

  ਦੱਸ ਦਈਏ ਕਿ ਇਹ ਸਾਰਾ ਮਾਮਲਾ 12 ਅਗਸਤ ਦਾ ਦੱਸਿਆ ਜਾ ਰਿਹਾ ਹੈ। ਜਦੋਂ ਦੁਪਹਿਰ ਵੇਲੇ ਭਿਵਾਨੀ ਕੋਰਟ ਕੰਪਲੈਕਸ ਵਿੱਚ ਏਡੀਜੇ (ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ) ਨੇ ਇੱਕ ਮਹਿਲਾ ਵਕੀਲ ਨਾਲ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਛੇੜਛਾੜ ਕੀਤੀ ਅਤੇ ਫਿਰ ਕੁਝ ਦੇਰ ਬਾਅਦ ਉਸ ਨੂੰ ਆਪਣੇ ਚੈਂਬਰ ਵਿੱਚ ਆਉਣ ਲਈ ਕਿਹਾ। ਛੇੜਛਾੜ ਦੀ ਇਹ ਸਾਰੀ ਘਟਨਾ ਕੋਰਟ ਕੰਪਲੈਕਸ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ।

  ਸੈਸ਼ਨ ਜੱਜ ਨੇ ਇਹ ਸ਼ਿਕਾਇਤ ਹਾਈ ਕੋਰਟ ਨੂੰ ਭੇਜੀ। ਹਾਈ ਕੋਰਟ ਨੇ ਏਡੀਜੇ ਨੂੰ ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਕਸੂਰਵਾਰ ਪਾਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ। ਗੱਲ ਇੱਥੇ ਹੀ ਖਤਮ ਨਹੀਂ ਹੋਈ, ਮੁਅੱਤਲ ਕੀਤੇ ਜਾਣ ਤੋਂ ਬਾਅਦ ਏਡੀਜੇ ਨੇ ਛੇੜਛਾੜ ਦੀ ਸੀਸੀਟੀਵੀ 1 ਸਤੰਬਰ ਨੂੰ ਕਥਿਤ ਤੌਰ ਉਤੇ ਆਪਣੇ ਇੱਕ ਸਾਥੀ ਵਕੀਲ ਰਾਹੀਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਸੀ।

  ਪੀੜਤ ਮਹਿਲਾ ਵਕੀਲ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਸ ਨੇ ਮਹਿਲਾ ਥਾਣੇ ਵਿੱਚ ਮੁਅੱਤਲ ਏਡੀਜੇ ਅਤੇ ਵੀਡੀਓ ਵਾਇਰਲ ਕਰਨ ਵਾਲੇ ਵਕੀਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮਹਿਲਾ ਥਾਣੇ ਦੀ ਐਸਐਚਓ ਧਰਮਲੀ ਦੇਵੀ ਨੇ ਦੱਸਿਆ ਕਿ ਮਹਿਲਾ ਵਕੀਲ ਦੀ ਸ਼ਿਕਾਇਤ ’ਤੇ ਦੋ ਵਿਅਕਤੀਆਂ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

  Published by:Gurwinder Singh
  First published:

  Tags: Crime news