ਕਿਸਾਨਾਂ ਦੀ ਮੌਤ ਬਾਰੇ ਹਰਿਆਣਾ ਦੇ ਖੇਤੀ ਮੰਤਰੀ ਦਾ ਵਿਵਾਦਿਤ ਬਿਆਨ-'ਘਰ ਹੁੰਦੇ ਤਾਂ ਵੀ ਮਾਰ ਜਾਂਦੇ'

News18 Punjabi | News18 Punjab
Updated: February 14, 2021, 10:16 AM IST
share image
ਕਿਸਾਨਾਂ ਦੀ ਮੌਤ ਬਾਰੇ ਹਰਿਆਣਾ ਦੇ ਖੇਤੀ ਮੰਤਰੀ ਦਾ ਵਿਵਾਦਿਤ ਬਿਆਨ-'ਘਰ ਹੁੰਦੇ ਤਾਂ ਵੀ ਮਾਰ ਜਾਂਦੇ'
ਕਿਸਾਨਾਂ ਦੀ ਮੌਤ ਬਾਰੇ ਹਰਿਆਣਾ ਦੇ ਖੇਤੀ ਮੰਤਰੀ ਦਾ ਬਿਆਨ-'ਘਰ ਹੁੰਦੇ ਤਾਂ ਵੀ ਮਰ ਜਾਂਦੇ' (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਹੋਈਆਂ ਕਿਸਾਨਾਂ ਦੀਆਂ ਮੌਤਾਂ ਬਾਰੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੇ ਵਿਵਾਦਤ ਬਿਆਨ ਦੀ ਚੁਫੇਰਿਉਂ ਅਲੋਚਨਾ ਹੋ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ।

ਜੇਪੀ ਦਲਾਲ ਨੇ ਅੰਦੋਲਨ ਵਿਚ ਕਿਸਾਨਾਂ ਦੀ ਮੌਤ ਬਾਰੇ ਕਿਹਾ ਕਿ ਜੇ ਉਹ (ਕਿਸਾਨ) ਘਰ ਵਿੱਚ ਰਹਿੰਦੇ ਤਾਂ ਵੀ ਉਨ੍ਹਾਂ ਦੀ ਮੌਤ ਹੋ ਜਾਂਦੀ। ਦੋ ਸੌ ਤੋਂ ਵੱਧ ਕਿਸਾਨਾਂ ਦੀ ਮੌਤ ਬਾਰੇ ਭਿਵਾਨੀ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਦਲਾਲ ਨੇ ਕਥਿਤ ਤੌਰ ’ਤੇ ਇਹ ਗੱਲ ਆਖੀ।

ਉਨ੍ਹਾਂ ਕਿਹਾ, “ਉਹ (ਕਿਸਾਨ) ਘਰ ਹੁੰਦੇ ਤਾਂ ਵੀ ਮਰ ਜਾਂਦੇ।” ਦਲਾਲ ਨੇ ਕਿਹਾ, “ਮੇਰੀ ਗੱਲ ਸੁਣੋ, ਕੀ ਇੱਕ ਤੋਂ ਦੋ ਲੱਖ ਲੋਕਾਂ ਵਿੱਚੋਂ ਛੇ ਮਹੀਨਿਆਂ ਵਿੱਚ ਦੋ ਸੌ ਲੋਕ ਨਹੀਂ ਮਰਦੇ?” ਉਨ੍ਹਾਂ ਕਿਹਾ, “ਕੋਈ ਦਿਲ ਦਾ ਦੌਰਾ ਪੈਣ ਕਾਰਨ ਮਰ ਰਿਹਾ ਹੈ ਅਤੇ ਕੋਈ ਬਿਮਾਰ ਹੋਣ ਕਾਰਨ।”

ਬਿਆਨ ਦੇਣ ਤੋਂ ਕੁਝ ਘੰਟਿਆਂ ਬਾਅਦ ਦਲਾਲ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਮੇਰੇ ਬਿਆਨ ਦਾ ਗ਼ਲਤ ਮਤਲਬ ਕੱਢਿਆ ਜਾ ਰਿਹਾ ਹੈ। ਜੇਕਰ ਕਿਸੇ ਨੂੰ ਇਸ ਤੋਂ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’’

ਹਾਲਾਂਕਿ, ਇਸ ਪ੍ਰੈਸ ਕਾਨਫਰੰਸ ਦੇ ਕੁਝ ਘੰਟਿਆਂ ਬਾਅਦ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਚਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵਿਚ ਚਰਚਾ ਦੌਰਾਨ ਦੌਰਾਨ ਮੈਂ ਮਰੇ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।
Published by: Gurwinder Singh
First published: February 14, 2021, 10:12 AM IST
ਹੋਰ ਪੜ੍ਹੋ
ਅਗਲੀ ਖ਼ਬਰ