Home /News /national /

ਹਰਿਆਣਾ ਦੇ ਭਿਵਾਨੀ ਪੁੱਜੇ ਬਾਬਾ ਰਾਮਵੇਦ ਦਾ ਕਿਸਾਨਾਂ ਤੇ IMA ਵੱਲੋਂ ਜ਼ਬਰਦਸਤ ਵਿਰੋਧ

 • Share this:
  ਹਰਿਆਣਾ ਦੇ ਭਿਵਾਨੀ ਪਹੁੰਚੇ ਯੋਗ ਗੁਰੂ ਬਾਬਾ ਰਾਮਦੇਵ ਦਾ ਜਬਰਦਸਤ ਵਿਰੋਧ ਕੀਤਾ ਗਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ਨੇ ਰਾਮਦੇਵ ਨੂੰ ਕਾਲੇ ਝੰਡੇ ਵਿਖਾਏ ਤੇ ਸਖਤ ਵਿਰੋਧ ਕੀਤਾ। ਇਸ ਦੌਰਾਨ ਬਾਬਾ ਰਾਮਦੇਵ ਨੂੰ ਕਾਲੇ ਝੰਡੇ ਦਿਖਾਏ ਗਏ।

  ਇਨ੍ਹਾਂ ਲੋਕਾਂ ਨੇ ਰਾਮਦੇਵ ਦੇ ਵਿਵਾਦਪੂਰਨ ਬਿਆਨ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਦੱਸ ਦਈਏ ਕਿ ਰਾਮਦੇਵ ਇੱਥੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ।

  ਇੰਡੀਅਨ ਮੈਡੀਕਲ ਐਸੋਸੀਏਸ਼ਨ ਹਰਿਆਣਾ ਦੇ ਸੂਬਾ ਪ੍ਰਧਾਨ ਡਾ: ਕਰਨ ਪੁਨੀਆ ਨੇ ਕਿਹਾ ਕਿ ਬਾਬਾ ਰਾਮਦੇਵ ਨੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਲੋਕਾਂ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਬਾਬਾ ਰਾਮਦੇਵ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ।

  ਉਹ ਸਤਿਕਾਰਯੋਗ ਡਾਕਟਰਾਂ ਖਿਲਾਫ ਝੂਠੇ ਬਿਆਨ ਦੇ ਕੇ ਐਲੋਪੈਥੀ ਨੂੰ ਗਲਤ ਠਹਿਰਾ ਰਹੇ ਹਨ। ਡਾ: ਕਰਨ ਪੁਨੀਆ ਦਾ ਕਹਿਣਾ ਹੈ ਕਿ ਸਵਾਮੀ ਰਾਮਦੇਵ ਆਪਣੇ ਸਾਮਾਨ ਨੂੰ ਉਤਸ਼ਾਹਤ ਕਰਨ ਲਈ ਇਹ ਸਭ ਕਰ ਰਹੇ ਹਨ।
  Published by:Gurwinder Singh
  First published:

  Tags: Farmers Protest, Ramdev

  ਅਗਲੀ ਖਬਰ