• Home
  • »
  • News
  • »
  • national
  • »
  • BHOPAL AZAD KASHMIR IN A QUESTION IN MADHYA PRADESH STATE BOARD CLASS 10TH EXAMINATIONS

ਮਕਬੂਜਾ ਕਸ਼ਮੀਰ ਨੂੰ ਆਜ਼ਾਦ ਦਾ ਦਰਜਾ ਦੇਣ ਵਾਲੇ ਦੋ ਸਿੱਖਿਆ ਅਧਿਕਾਰੀ ਮੁਅੱਤਲ

ਸਮਾਜ ਵਿਗਿਆਨ ਦੇ ਪੇਪਰ ਵਿਚ ਪ੍ਰਸ਼ਨ ਨੰਬਰ 4 ਵਿਚ ਸਹੀ ਜੋੜੀਆਂ ਨੂੰ ਮਿਲਾਉਣ ਵਾਲੀਆਂ ਆਜਾਦ ਕਸ਼ਮੀਰ ਦਾ ਵਿਕਲਪ ਦਿੱਤਾ ਗਿਆ ਹੈ।

 ਮਕਬੂਜਾ ਕਸ਼ਮੀਰ ਨੂੰ ਆਜ਼ਾਦ ਦਾ ਦਰਜਾ ਦੇਣ ਵਾਲੇ ਦੋ ਸਿੱਖਿਆ ਅਧਿਕਾਰੀ ਮੁਅੱਤਲ

ਮਕਬੂਜਾ ਕਸ਼ਮੀਰ ਨੂੰ ਆਜ਼ਾਦ ਦਾ ਦਰਜਾ ਦੇਣ ਵਾਲੇ ਦੋ ਸਿੱਖਿਆ ਅਧਿਕਾਰੀ ਮੁਅੱਤਲ

  • Share this:
    ਮੱਧਪ੍ਰਦੇਸ਼ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਦਰਅਸਲ ਮੱਧਪ੍ਰਦੇਸ਼ ਦੇ ਸੈਕੰਡਰੀ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਪ੍ਰਸ਼ਨ ਪੱਤਰ 'ਚ ਆਜ਼ਾਦ ਕਸ਼ਮੀਰ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਸਮਾਜਿਕ ਸਿੱਖਿਆ ਵਿਸ਼ੇ ਦੇ ਪ੍ਰਸ਼ਨ ਪੱਤਰ ਦੇ ਚੌਥੇ ਸਵਾਲ 'ਚ ਸਹੀ ਮਿਲਾਨ ਕਰਨ ਨੂੰ ਲੈ ਕੇ ਆਜ਼ਾਦ ਕਸ਼ਮੀਰ ਦਾ ਵਿਕਲਪ ਦਿੱਤਾ ਗਿਆ ਸੀ।



    ਜਾਣਕਾਰੀ ਮੁਤਾਬਕ ਇਕ ਹੋਰ ਪ੍ਰਸ਼ਨ 'ਚ ਭਾਰਤ ਦੇ ਮਾਨਚਰਿੱਤ 'ਆਜ਼ਾਦ ਕਸ਼ਮੀਰ' ਦੇ ਬਾਰੇ 'ਚ ਪੁੱਛਿਆ ਗਿਆ ਤੇ ਮਕਬੂਜਾ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਦੱਸਿਆ ਗਿਆ। ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਸਿੱਖਿਆ ਬੋਰਡ ਦੀ ਪ੍ਰਧਾਨ ਸਲੀਨਾ ਸਿੰਘ ਨੇ ਕਾਰਵਾਈ ਕਰਦਿਆਂ 2 ਲੋਕਾਂ ਨੂੰ ਮੁਅੱਤਲ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਲੀਨਾ ਸਿੰਘ ਨੇ ਕਿਹਾ ਕਿ ਬੋਰਡ ਦੀ ਜਮਾਤ 10ਵੀਂ ਦੇ ਪ੍ਰਸ਼ਨ ਪੱਤਰ ਨੂੰ ਸੈਟ ਅਤੇ ਮੌਡਰੇਟ ਕਰਨ ਵਾਲੇ 2 ਲੋਕਾਂ ਨੂੰ ਮੁਅੱਤਲ ਕਰ ਦਿੱਤਾ ਜਿਨ੍ਹਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੀ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ।
    Published by:Ashish Sharma
    First published: