ਪਿਤਾ ਦੇ ਟੈਂਟ ਹਾਊਸ 'ਚ ਗੱਦਿਆਂ ਦੇ ਢੇਰ ਥੱਲੇ ਦੱਬੇ ਜਾਣ ਕਾਰਨ ਮਾਸੂਮ ਭੈਣ ਤੇ ਭਰਾ ਦੀ ਮੌਤ

ਪਿਤਾ ਦੇ ਟੈਂਟ ਹਾਊਸ ਵਿਚ ਗੱਦਿਆਂ ਦੇ ਢੇਰ ਥੱਲੇ ਦੱਬੇ ਜਾਣ ਕਾਰਨ ਮਾਸੂਮ ਭਰਾ ਤੇ ਭੈਣ ਦੀ ਮੌਤ (ਫਾਇਲ ਫੋਟੋ)

 • Share this:
  ਭੋਪਾਲ (Bhopal) ਵਿਚ ਇੱਕ ਦਰਦਨਾਕ ਹਾਦਸੇ ਵਿੱਚ ਦੋ ਮਾਸੂਮ ਭੈਣ-ਭਰਾਵਾਂ ਦੀ ਮੌਤ ਹੋ ਗਈ। 5 ਸਾਲਾਂ ਦੇ ਇਹ ਬੱਚੇ ਗੱਦਿਆਂ ਦੇ ਢੇਰ ਹੇਠ ਦੱਬੇ ਗਏ ਜਿਸ ਕਾਰਨ ਦੋਵੇਂ ਦਮ ਤੋੜ ਗਏ। ਬੱਚੇ ਚਚੇਰੇ ਭੈਣ ਭਰਾ ਸਨ। ਉਨ੍ਹਾਂ ਦੇ ਪਿਤਾ ਦਾ ਟੈਂਟ ਹਾਊਸ ਹੈ। ਕੋਰੋਨਾ ਕਾਰਨ ਕਾਰੋਬਾਰ ਬੰਦ ਹੋਣ ਕਾਰਨ ਪਿਤਾ ਨੇ ਟੈਂਟ ਹਾਊਸ ਦੇ ਗੱਦੇ ਆਪਣੇ ਘਰ ਰਖਵਾ ਦਿੱਤੇ ਸਨ। ਇਹੀ ਇਸ ਹਾਦਸੇ ਦਾ ਕਾਰਨ ਬਣੇ।

  ਇਹ ਦਿਲ ਕੰਬਾਊ ਘਟਨਾ ਰਾਤੀਬੜ ਥਾਣਾ ਖੇਤਰ ਦੀ ਹੈ। ਇਥੇ ਬਰਖੇੜੀ ਕਲਾਂ ਪਿੰਡ ਵਿੱਚ ਰਹਿਣ ਵਾਲੇ ਵਿਨੀਤ ਮਾਰਨ ਦਾ ਟੈਂਟ ਅਤੇ ਲਾਇਟ ਦਾ ਧੰਦਾ ਹੈ। ਵਨੀਤ ਦਾ ਸਾਂਝਾ ਪਰਿਵਾਰ ਹੈ। ਸ਼ੁੱਕਰਵਾਰ ਨੂੰ ਉਸ ਦਾ ਬੇਟਾ ਹਰਸ਼ਿਤ ਅਤੇ ਭਰਾ ਦੀ ਬੇਟੀ ਅੰਸ਼ਿਕਾ ਖੇਡਦੇ ਹੋਏ ਛੱਤ 'ਤੇ ਚਲੇ ਗਏ। ਪਰ ਘਰ ਦੇ ਕਿਸੇ ਮੈਂਬਰ ਨੇ ਕੋਈ ਧਿਆਨ ਨਹੀਂ ਦਿੱਤਾ, ਜਦੋਂ ਉਹ ਲੰਬੇ ਸਮੇਂ ਤੱਕ ਨਹੀਂ ਆਏ, ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲ਼ੱਭਣਾ ਸ਼ੁਰੂ ਕੀਤਾ। ਜਦੋਂ ਬੱਚੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਸਨ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਛੱਤ 'ਤੇ ਭਾਲ ਕੀਤੀ।

  ਟੈਂਟ ਹਾਊਸ ਦੇ ਗੱਦੇ ਛੱਤ 'ਤੇ ਫੈਲੇ ਪਏ ਸਨ, ਜਦੋਂ ਉਨ੍ਹਾਂ ਨੂੰ ਚੁੱਕਿਆ ਗਿਆ ਤਾਂ ਦੋਵੇਂ ਬੱਚੇ ਉਸ ਢੇਰ ਹੇਠਾਂ ਬੇਸੁੱਧ ਪਏ ਸਨ। ਪਰਿਵਾਰ ਵਾਲੇ ਤੁਰੰਤ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਬੱਚਿਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਸੀ।

  ਦਰਅਸਲ, ਵਿਨੀਤ ਮਾਰਨ ਦਾ ਟੈਂਟ ਹਾਊਸ ਹੈ ਅਤੇ ਉਸ ਦਾ ਭਰਾ ਪ੍ਰਾਪਰਟੀ ਡੀਲਰ ਹੈ। ਕੋਰੋਨਾ ਕਾਰਨ ਧੰਦਾ ਬੰਦ ਹੋਣ ਕਾਰਨ ਉਹ ਟੈਂਟ ਹਾਊਸ ਦਾ ਸਾਮਾਨ ਘਰ ਲੈ ਆਇਆ ਸੀ ਅਤੇ ਘਰ ਦੀ ਛੱਤ 'ਤੇ ਤਕਰੀਬਨ 1000 ਗੱਦੇ ਰੱਖੇ ਹੋਏ ਸਨ।

  ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਖੇਡਦੇ ਸਮੇਂ ਘਰ ਦੀ ਛੱਤ 'ਤੇ ਆ ਗਏ ਅਤੇ ਗੱਦੇ ਦੇ ਨੇੜੇ ਖੇਡਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਗੱਦਿਆਂ ਦਾ ਢੇਰ ਖਿਸਕ ਗਿਆ ਅਤੇ ਦੋਵੇਂ ਬੱਚੇ ਉਨ੍ਹਾਂ ਦੇ ਹੇਠਾਂ ਦੱਬ ਗਏ। ਦੋਵੇਂ ਉਸ ਵਿੱਚ ਦਮ ਤੋੜ ਗਏ। ਤਕਰੀਬਨ ਢਾਈ ਘੰਟੇ ਬਾਅਦ ਪਰਿਵਾਰ ਨੇ ਬੱਚਿਆਂ ਨੂੰ ਉਥੇ ਦੱਬਿਆ ਵੇਖਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
  Published by:Gurwinder Singh
  First published: