ਦਿੱਲੀ ਚੋਣਾਂ: ਪੈਂਚਰ ਲਾਉਣ ਵਾਲੇ ਦਾ ਬੇਟਾ ਬਣਿਆ ਵਿਧਾਇਕ, ਪੜ੍ਹੋ ਇਸ AAP ਆਗੂ ਦੀ ਜ਼ਿੰਦਗੀ ਬਾਰੇ...

News18 Punjabi | News18 Punjab
Updated: February 12, 2020, 6:29 PM IST
share image
ਦਿੱਲੀ ਚੋਣਾਂ: ਪੈਂਚਰ ਲਾਉਣ ਵਾਲੇ ਦਾ ਬੇਟਾ ਬਣਿਆ ਵਿਧਾਇਕ, ਪੜ੍ਹੋ ਇਸ AAP ਆਗੂ ਦੀ ਜ਼ਿੰਦਗੀ ਬਾਰੇ...
ਦਿੱਲੀ ਚੋਣਾਂ: ਪੈਂਚਰ ਲਾਉਣ ਵਾਲੇ ਦਾ ਬੇਟਾ ਬਣਿਆ ਵਿਧਾਇਕ, ਪੜ੍ਹੋ ਇਸ AAP ਆਗੂ ਦੀ ਜ਼ਿੰਦਗੀ ਬਾਰੇ...

ਪ੍ਰਵੀਨ ਨੇ ਜੰਗਪੁਰਾ ਵਿਧਾਨ ਸਭਾ ਸੀਟ ਤੋਂ 16 ਹਜ਼ਾਰ 63 ਵੋਟ ਦੇ ਨਾਲ ਜਿੱਤ ਦਰਜ ਕੀਤੀ ਹੈ। ਵਿਧਾਨ ਸਭਾ ਚੋਣ ’ਚ ਦੂਜੀ ਵਾਰ ਮਿਲੀ ਜਿੱਤ ਦੇ ਇਸ ਮੌਕੇ ਉਤੇ ਪ੍ਰਵੀਨ ਦਾ ਹੌਂਸਲਾ ਵਧਾਉਣ ਲਈ ਪੂਰਾ ਦਿੱਲੀ ਮੌਜੂਦ ਸੀ।

  • Share this:
  • Facebook share img
  • Twitter share img
  • Linkedin share img
ਦਿੱਲੀ ਦੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਨੇਤਾ ਪ੍ਰਵੀਨ ਕੁਮਾਰ ਦੇਸ਼ਮੁਖ ਦਾ ਭੋਪਾਲ ਨਾਲ ਪੁਰਾਣਾ ਕੁਨੇਕਸ਼ਨ ਰਿਹਾ ਹੈ। ਪ੍ਰਵੀਨ ਨੇ ਜੰਗਪੁਰਾ ਵਿਧਾਨ ਸਭਾ ਸੀਟ ਤੋਂ 16 ਹਜਾਰ 63 ਵੋਟ ਦੇ ਨਾਲ ਜਿੱਤ ਦਰਜ ਕੀਤੀ ਹੈ।

ਵਿਧਾਨ ਸਭਾ ਚੋਣ ’ਚ ਦੂਜੀ ਵਾਰ ਮਿਲੀ ਜਿੱਤ ਦੇ ਇਸ ਮੌਕੇ ਉਤੇ ਪ੍ਰਵੀਨ ਦਾ ਹੌਂਸਲਾ ਵਧਾਉਣ ਲਈ ਪੂਰਾ ਦਿੱਲੀ ਮੌਜੂਦ ਸੀ। ਪ੍ਰਵੀਨ ਨੇ ਜਿੱਤ ਤੋਂ ਬਾਅਦ ਮਾਪਿਆਂ ਦਾ ਆਸ਼ੀਰਵਾਦ ਲਿਆ ਤੇ ਟਵੀਟ ਕੀਤਾ। ਪ੍ਰਵੀਨ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਨਾਤਾ ਨਹੀਂ ਰਿਹਾ। ਪ੍ਰਵੀਨ ਦੇ ਪਿਤਾ ਅੱਜ ਵੀ ਭੋਪਾਲ ਵਿਚ ਪੈਂਚਰ ਦੀ ਦੁਕਾਨ ਚਲਾਉਂਦੇ ਹਨ। ਜਾਣਕਾਰੀ ਮੁਤਾਬਿਕ ਪ੍ਰਵੀਨ  ਦੀ ਇਸ ਜਿੱਤ ’ਚ ਉਨ੍ਹਾਂ ਦੇ ਦੋਸਤਾਂ ਨੇ ਪੂਰੀ ਮਦਦ ਕੀਤੀ ਹੈ।

ਇਸ ਤਰ੍ਹਾਂ ਸ਼ੁਰੂ ਹੋਇਆ ਪ੍ਰਵੀਨ ਦਾ ਸਿਆਸੀ ਸਫਰ...
ਜੇਕਰ ਪ੍ਰਵੀਨ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਸਾਲ 2011 ਵਿਚ ਅੰਨਾ ਹਜ਼ਾਰੇ ਅੰਦੋਲਨ ਤੋਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ। ਇਸ ਦੇ ਬਾਅਦ ਉਹ ਆਮ ਆਦਮੀ ਪਰਾਟੀ ਨਾਲ ਜੁੜ ਗਏ। ਪ੍ਰਵੀਨ ਨੇ ਭੋਪਾਲ ਦੇ TIT ਕਾਲਜ ਤੋਂ 2008 ’ਚ MBA ਕੀਤਾ। ਇਸ ਤੋਂ ਬਾਅਦ ਨੌਕਰੀ ਕਰਨ ਲਈ ਉਹ ਦਿੱਲੀ ਆਏ ਸੀ। ਪ੍ਰਵੀਨ ਦੇ ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਰਾਜਨੀਤੀ ਵਿਚ ਆਉਣਗੇ ਤੇ ਵਿਧਾਇਕ ਵੀ ਬਣ ਜਾਣਗੇ। ਪਰ ਅੰਨਾ ਅੰਦੋਲਨ ਤੋਂ ਬਾਅਦ ਪ੍ਰਵੀਨ ਅਰਵਿੰਦ ਕੇਜਰੀਵਾਲ ਨਾਲ ਮਿਲੇ ਤੇ ਆਮ ਆਦਮੀ ਪਾਰਟੀ ਨਾਲ ਜੁੜ ਗਏ।

ਸਾਲ 2015 ’ਚ ਪਹਿਲੀ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਰੇ ਜਿਸ ’ਚ ਉਨ੍ਹਾਂ ਨੇ 20 ਹਜਾਰ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ। ਇਸ ਵਾਰ ਵੀ ਆਮ ਆਦਮੀ ਪਾਰਟੀ ਨੇ ਪ੍ਰਵੀਨ ਉਤੇ ਭਰੋਸਾ ਜਤਾਇਆ ਤੇ ਫਿਰ ਚੋਣ ਮੈਦਾਨ ਵਿਚ ਉਤਾਰਿਆ।  ਇਸ ਵਾਰ ਪ੍ਰਵੀਨ ਕੁਮਾਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।

ਪ੍ਰਵੀਨ ਕੁਮਾਰ ਦੇ ਪਿਤਾ ਦੀ ਹੈ ਪੈਂਚਰ ਦੀ ਦੁਕਾਨ

ਪ੍ਰਵੀਨ ਦਾ ਪਰਿਵਾਰ ਸਿਆਸੀ ਦੁਨੀਆਂ ਤੋਂ ਕਾਫੀ ਦੂਰ ਹੈ। ਉਨ੍ਹਾਂ ਦੇ ਪਿਤਾ ਪੀਐਨ ਦੇਸ਼ਮੁਖ ਦੀ ਭੋਪਾਲ ਵਿਚ ਟਾਇਰ ਪੈਂਚਰ ਦੀ ਦੁਕਾਨ ਹੈ। ਪ੍ਰਵੀਨ ਪਹਿਲੀ ਵਾਰ ਵਿਧਾਇਕ ਬਣੇ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਪੈਂਚਰ ਲਾਉਣ ਦਾ ਕੰਮ ਛੱਡਿਆ ਨਹੀਂ। ਬੇਟੇ ਦੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਪ੍ਰਵੀਨ ਦੇ ਪਿਤਾ ਦੇ ਦੁਕਾਨ ਉਤੇ ਮੀਡੀਆ ਦਾ ਇੱਕਠ ਹੋ ਗਿਆ ਸੀ। ਉਸ ਸਮੇਂ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਪੀਐਨ ਦੇਸ਼ਮੁਖ ਨੇ ਕਿਹਾ ਸੀ ਕਿ ਉਹ ਆਪਣਾ ਕੰਮ ਕਰਦੇ ਰਹਿਣਗੇ। ਹਾਲਾਂਕਿ ਪ੍ਰਵੀਨ ਨੇ ਆਪਣੇ ਪਿਤਾ ਨੂੰ ਕਾਫੀ ਵਾਰ ਕਿਹਾ ਹੈ ਕਿ ਉਹ ਪੈਂਚਰ ਦੀ ਦੁਕਾਨ ਛੱਡ ਦੇਣ ਪਰ ਉਨ੍ਹਾਂ ਦੇ ਪਿਤਾ ਅੱਜ ਵੀ ਜੁਟੇ ਹੋਏ ਹਨ।

First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ