• Home
 • »
 • News
 • »
 • national
 • »
 • BHOPAL MP NEWS MAN ATTACKED POLICE WITH KNIFE BIG CRIME IN CITY

ਨੌਜਵਾਨ ਨੇ 600 ਰੁਪਏ ਦਾ ਚਲਾਨ ਕੱਟਣ 'ਤੇ ਸਬ-ਇੰਸਪੈਕਟਰ ਦੇ ਢਿੱਡ ਵਿਚ ਚਾਕੂ ਖੋਭਿਆ

27 ਸਾਲਾ ਹਰਸ਼ ਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ। ਇਸ ਵੇਲੇ ਉਸ ਕੋਲ ਕੋਈ ਕੰਮ ਨਹੀਂ ਹੈ। ਉਹ ਆਪਣੀ ਮਾਂ ਨਾਲ ਭੋਪਾਲ ਵਿੱਚ ਰਹਿੰਦਾ ਹੈ। 

600 ਰੁਪਏ ਦਾ ਚਲਾਨ ਕੱਟਣ 'ਤੇ ਸਬ-ਇੰਸਪੈਕਟਰ ਦੇ ਢਿੱਡ ਵਿਚ ਚਾਕੂ ਖੋਭਿਆ (ਸੰਕੇਤਕ ਫੋਟੋ)

600 ਰੁਪਏ ਦਾ ਚਲਾਨ ਕੱਟਣ 'ਤੇ ਸਬ-ਇੰਸਪੈਕਟਰ ਦੇ ਢਿੱਡ ਵਿਚ ਚਾਕੂ ਖੋਭਿਆ (ਸੰਕੇਤਕ ਫੋਟੋ)

 • Share this:
  ਮੱਧ ਪ੍ਰਦੇਸ਼ (Madhya Pradesh News) ਦੀ ਰਾਜਧਾਨੀ ਭੋਪਾਲ ਵਿੱਚ ਇਕ ਇੰਜੀਨੀਅਰ ਨੇ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਨੂੰ 600 ਰੁਪਏ ਦਾ ਚਲਾਨ ਕੱਟਣ ਉਤੇ ਚਾਕੂ ਮਾਰ ਦਿੱਤਾ। ਭੋਪਾਲ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਅਜੀਬ ਹਰਕਤਾਂ ਕਰਦਾ ਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟ੍ਰੈਫਿਕ ਸਬ ਇੰਸਪੈਕਟਰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

  ਐਮਪੀ ਨਗਰ ਥਾਣਾ ਇੰਚਾਰਜ ਸੁਧੀਰ ਅਰਜਰੀਆ ਅਨੁਸਾਰ ਇਹ ਘਟਨਾ ਸ਼੍ਰੀਰਾਮ ਦੁਬੇ ਨਾਲ ਵਾਪਰੀ। ਉਹ ਟ੍ਰੈਫਿਕ ਥਾਣੇ ਵਿੱਚ ਐਸਆਈ ਹੈ। ਸ਼ਨੀਵਾਰ ਨੂੰ ਉਸ ਦੀ ਡਿਊਟੀ ਕਰੇਨ 'ਤੇ ਸੀ। ਐਮਪੀ ਨਗਰ ਇਲਾਕੇ ਵਿੱਚ ਨੋ-ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਨੂੰ ਕਰੇਨ ਚੁੱਕ ਰਹੀ ਸੀ।

  ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਹਰਸ਼ ਮੀਨਾ ਨਾਂ ਦੇ ਨੌਜਵਾਨ ਨੇ ਜੋਤੀ ਟਾਕੀਜ਼ ਦੇ ਕੋਲ ਨੋ-ਪਾਰਕਿੰਗ ਵਿੱਚ ਬਾਈਕ ਪਾਰਕ ਕੀਤੀ। ਇਸ ਬਾਈਕ ਨੂੰ ਚੁੱਕ ਕੇ ਕ੍ਰੇਨ ਕ੍ਰਾਈਮ ਬ੍ਰਾਂਚ ਪੁਲਿਸ ਸਟੇਸ਼ਨ ਦੇ ਅਹਾਤੇ ਵਿੱਚ ਲੈ ਆਈ। ਜਦੋਂ ਉਸ ਨੇ ਪੁੱਛਗਿੱਛ ਕੀਤੀ ਤਾਂ ਦੂਬੇ ਨੇ ਕਿਹਾ ਕਿ ਵਾਹਨ ਦਾ 600 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਸ ਨੂੰ ਭਰਨ ਤੋਂ ਬਾਅਦ ਹੀ ਬਾਇਕ ਮਿਲੇਗਾ।

  ਉਸ ਸਮੇਂ ਹਰਸ਼ ਕੋਲ ਪੈਸੇ ਨਹੀਂ ਸਨ। ਉਹ ਪੈਸੇ ਲੈਣ ਘਰ ਗਿਆ। ਉਹ ਪੰਜ ਵਜੇ ਦੇ ਕਰੀਬ ਵਾਪਸ ਆਇਆ। ਇਸ ਤੋਂ ਬਾਅਦ ਉਹ ਘਰ ਨਹੀਂ ਗਿਆ ਅਤੇ ਉੱਥੇ ਹੀ ਖੜ੍ਹਾ ਰਿਹਾ। ਕੁਝ ਦੇਰ ਬਾਅਦ ਦੁਬੇ ਨੇ ਫ਼ੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਜੇਬ ਵਿੱਚੋਂ ਚਾਕੂ ਕੱਢਿਆ ਅਤੇ ਦੁਬੇ ਦੇ ਪੇਟ ਵਿੱਚ ਮਾਰ ਦਿੱਤਾ। ਘਟਨਾ ਤੋਂ ਬਾਅਦ ਦੁਬੇ ਦੀ ਚੀਕ ਸੁਣ ਕੇ ਹਲਚਲ ਮਚ ਗਈ। ਰੌਲਾ ਸੁਣ ਕੇ ਮੌਕੇ 'ਤੇ ਮੌਜੂਦ ਕਰੇਨ ਦੇ ਸਹਾਇਕ ਹਰਸ਼ ਨੂੰ ਫੜਨ ਲਈ ਦੌੜ ਪਏ। ਉਹ ਐਮਪੀ ਨਗਰ ਥਾਣੇ ਵੱਲ ਭੱਜਿਆ। ਸਹਾਇਕਾਂ ਨੇ ਉਸ ਨੂੰ ਥਾਣੇ ਦੇ ਸਾਹਮਣੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

  ਦੱਸਿਆ ਜਾਂਦਾ ਹੈ ਕਿ 27 ਸਾਲਾ ਹਰਸ਼ ਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ। ਇਸ ਵੇਲੇ ਉਸ ਕੋਲ ਕੋਈ ਕੰਮ ਨਹੀਂ ਹੈ। ਉਹ ਆਪਣੀ ਮਾਂ ਨਾਲ ਭੋਪਾਲ ਵਿੱਚ ਰਹਿੰਦਾ ਹੈ।
  Published by:Gurwinder Singh
  First published: