ਭੋਪਾਲ: Madhya Pardesh News: ਕਾਂਗਰਸ (Congress) ਦੇ ਸਟਾਰ ਪ੍ਰਚਾਰਕ ਮਿਰਚੀ ਬਾਬਾ (Mirchi Baba Arrest in rape case) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਬਲਾਤਕਾਰ (Rape) ਦਾ ਦੋਸ਼ ਹੈ। ਭੋਪਾਲ ਪੁਲਿਸ (Bhopal Police) ਅਤੇ ਗਵਾਲੀਅਰ ਕ੍ਰਾਈਮ ਬ੍ਰਾਂਚ ਪੁਲਿਸ ਨੇ ਅੱਧੀ ਰਾਤ ਨੂੰ ਗਵਾਲੀਅਰ ਦੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਮਿਰਚੀ ਬਾਬਾ (Mirchi Baba Congress) ਨੂੰ ਫੜ ਲਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮਿਰਚੀ ਬਾਬਾ ਨੂੰ ਲੈ ਕੇ ਭੋਪਾਲ ਲਈ ਰਵਾਨਾ ਹੋ ਗਈ।
ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲਾ ਮਿਰਚੀ ਬਾਬਾ ਹੁਣ ਭੋਪਾਲ ਪੁਲਿਸ ਦੀ ਹਿਰਾਸਤ 'ਚ ਹੈ। ਮਿਰਚੀ ਬਾਬਾ ਨੂੰ ਗਵਾਲੀਅਰ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਿਰਚੀ ਬਾਬਾ ਦੇ ਖਿਲਾਫ ਭੋਪਾਲ 'ਚ 376 ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਬੱਚੇ ਪੈਦਾ ਕਰਨ ਦੇ ਬਹਾਨੇ ਉਸ ਨੇ ਔਰਤ ਨਾਲ ਬਲਾਤਕਾਰ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhopal, Congress, Crime against women, Crime news, Indian National Congress, Madhya pardesh