Home /News /national /

ਅੰਧਵਿਸ਼ਵਾਸ : ਦੇਵੀ ਮਾਂ ਨੂੰ ਖੁਸ਼ ਕਰਨ ਲਈ ਔਰਤ ਨੇ ਪੁੱਤਰ ਦੀ ਦਿੱਤੀ ਬਲੀ

ਅੰਧਵਿਸ਼ਵਾਸ : ਦੇਵੀ ਮਾਂ ਨੂੰ ਖੁਸ਼ ਕਰਨ ਲਈ ਔਰਤ ਨੇ ਪੁੱਤਰ ਦੀ ਦਿੱਤੀ ਬਲੀ

ਪੰਨਾ ਕੋਤਵਾਲੀ ਥਾਣੇ ਦੇ ਇੰਚਾਰਜ ਅਰੁਣ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਸੁਨੀਆ ਬਾਈ ਲੋਧੀ (ਕਰੀਬ 50 ਸਾਲ) ਨੇ ਕੋਹਾਨੀ ਪਿੰਡ ਵਿੱਚ ਆਪਣੇ ਲੜਕੇ ਦੁਆਰਕਾ ਲੋਧੀ (24) ਦੀ ਗਰਦਨ ‘ਤੇ ਕੁਹਾੜੀ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਮੱਧ ਪ੍ਰਦੇਸ਼ ਦੇ ਪਨਾ ਜ਼ਿਲੇ ਵਿਚ ਅੰਧਵਿਸ਼ਵਾਸ ਦੇ ਕਾਰਨ ਦੇਵੀ ਨੂੰ ਖੁਸ਼ ਕਰਨ ਲਈ ਵੀਰਵਾਰ ਸਵੇਰੇ ਇਕ ਔਰਤ ਨੇ ਸੁੱਤੇ ਪਏ ਆਪਣੇ 24 ਸਾਲ ਦੇ ਬੇਟੇ ਦੀ ਕੁਹਾੜੇ ਨਾਲ ਗਲਾ ਵੱਢ ਕੇ ਕਥਿਤ ਤੌਰ 'ਤੇ ਬਲੀ ਚੜ੍ਹਾ ਦਿੱਤੀ। ਇਹ ਘਟਨਾ ਪਨਾ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਅਧੀਨ ਆਉਂਦੇ ਕੋਹਨੀ ਪਿੰਡ ਦੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਪੰਨਾ ਕੋਤਵਾਲੀ ਥਾਣੇ ਦੇ ਇੰਚਾਰਜ ਅਰੁਣ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਸੁਨੀਆ ਬਾਈ ਲੋਧੀ (ਕਰੀਬ 50 ਸਾਲ) ਨੇ ਕੋਹਾਨੀ ਪਿੰਡ ਵਿੱਚ ਆਪਣੇ ਲੜਕੇ ਦੁਆਰਕਾ ਲੋਧੀ (24) ਦੀ ਗਰਦਨ ‘ਤੇ ਕੁਹਾੜੀ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਨਿਆ ਬਾਈ ਨੂੰ ਪਿਛਲੇ ਲਗਭਗ ਦੋ ਸਾਲਾਂ ਤੋਂ ਕੁਝ ਇਲਾਹੀ ਪ੍ਰਭਾਵ ਮਹਿਸੂਸ ਹੁੰਦਾ ਸੀ ਤੇ ਅਜਿਹੀ ਘਟਨਾ ਵੀ ਅੱਜ ਰਾਤ ਵਾਪਰੀ। ਇਸ ਭਾਵਨਾ ਦੀ ਸਥਿਤੀ ਵਿਚ ਉਸਨੇ ਆਪਣੇ ਬੇਟੇ ਦੁਆਰਕਾ ਲੋਧੀ 'ਤੇ ਕੁਹਾੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

ਸੋਨੀ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਨੀ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਕੁਹਾੜੀ ਨੂੰ ਜ਼ਬਤ ਕਰ ਲਈ ਹੈ।

ਸੋਨੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੋਹਨੀ ਪਿੰਡ ਦੇ ਰਾਮ ਭਗਤ ਨੇ ਮੀਡੀਆ ਨੂੰ ਦੱਸਿਆ, “ਸੁਨੀਆ ਬਾਈ ਨੇ ਆਪਣੇ ਬੱਚੇ ਦੀ ਹੱਤਿਆ ਕਰ ਦਿੱਤੀ। ਉਸ ਵਿਚ ਦੇਵੀ ਮਾਂ ਦੇ ਭਾਵ ਆਉਂਦੇ ਸੀ ਅਤੇ ਉਹ ਕਹਿੰਦੀ ਸੀ ਕਿ ਮੈਂ ਕੁਰਬਾਨੀ ਲਵਾਂਗੀ। ਉਸਨੇ ਰਾਤ ਨੂੰ ਨੀਂਦ ਵਿੱਚ ਸੁੱਤੇ ਆਪਣੇ ਨੌਜਵਾਨ ਬੱਚੇ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿ ਕਿ ਘਟਨਾ ਮੌਕੇ ਘਰ ਵਿਚ ਸੁਨਿਆ ਬਾਈ, ਉਸਦਾ ਪਤੀ ਅਤੇ ਬੇਟਾ ਸਨ। ਉਸਦਾ ਪਤੀ ਅਤੇ ਪੁੱਤਰ ਸੌਂ ਰਹੇ ਸਨ। ਰਾਤ ਨੂੰ, ਸੁਨੀਆ ਬਾਈ ਨੇ ਕੁਹਾੜਾ ਨਾਲ ਆਪਣੇ ਪੁੱਤਰ ਦਾ ਗਲਾ ਵੱਢ ਦਿੱਤਾ। ਉਸਨੇ ਆਪਣੇ ਪੁੱਤਰ ਦਾ ਗਲਾ ਵੱਢ ਕੇ ਆਪਣੇ ਪਤੀ ਨੂੰ ਕਿਹਾ ਸੀ ਕਿ ਵੇਖੋ, ਮੈਂ ਆਪਣਾ ਕੰਮ ਕਰ ਦਿੱਤਾ ਹੈ। ਮੈਂ ਬਲੀ ਲੈ ਲਈ ਹੈ। ਬੱਚੇ ਨੂੰ ਮਾਰ ਦਿੱਤਾ ਹੈ ਅਤੇ ਜਾ ਕੇ ਵੇਖੋ।

Published by:Ashish Sharma
First published:

Tags: Crime, Madhya Pradesh