'ਮੈਂ ਮਹਾਵਾਰੀ ਵਿਚ ਹਾਂ'- ਲਿਖ ਕੇ ਖਾਣਾ ਬਣਾ ਰਹੀਆਂ ਸਨ ਔਰਤਾਂ, ਸਿਸੋਦੀਆ ਵੀ ਪਹੁੰਚ ਗਏ ਖਾਣ

News18 Punjabi | News18 Punjab
Updated: February 24, 2020, 4:03 PM IST
share image
'ਮੈਂ ਮਹਾਵਾਰੀ ਵਿਚ ਹਾਂ'- ਲਿਖ ਕੇ ਖਾਣਾ ਬਣਾ ਰਹੀਆਂ ਸਨ ਔਰਤਾਂ, ਸਿਸੋਦੀਆ ਵੀ ਪਹੁੰਚ ਗਏ ਖਾਣ

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਮਯੂਰ ਵਿਹਾਰ ਖੇਤਰ ਦੇ ਸੈਂਟਰਲ ਪਾਰਕ ਵਿਚ ਇਕ ਪ੍ਰੋਗਰਾਮ ਚੱਲ ਰਿਹਾ ਸੀ। ਪ੍ਰੋਗਰਾਮ ਦੌਰਾਨ ਕੁਝ ਔਰਤਾਂ ਖਾਣਾ ਪਕਾ ਰਹੀਆਂ ਸਨ। ਪਰ ਉਨ੍ਹਾਂ ਵੱਲੋਂ ਗਲ ਵਿਚ ਪਾਏ ਕੱਪੜੇ ਉਤੇ ਇਕ ਇੱਕ ਵਿਸ਼ੇਸ਼ ਲਾਈਨ ਲਿਖੀ ਗਈ ਸੀ। ਇਸ 'ਤੇ ਲਿਖਿਆ ਗਿਆ ਸੀ ਕਿ 'ਮੈਂ ਮਹਾਵਾਰੀ 'ਚ ਹਾਂ।’

ਜਲਦੀ ਹੀ, ਦਿੱਲੀ ਦੇ ਡਿਪਟੀ ਸੀਐਮ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਇਸ ਸਮਾਰੋਹ ਵਿੱਚ ਪਹੁੰਚੇ ਤੇ ਸਿਸੋਦੀਆ ਨੇ ਔਰਤਾਂ ਦੁਆਰਾ ਬਣਾਇਆ ਖਾਣਾ ਲਿਆ ਅਤੇ ਉਨ੍ਹਾਂ ਨਾਲ ਬੈਠ ਗਏ। ਪ੍ਰੋਗਰਾਮ ਦਾ ਨਾਮ ਮਹਾਵਾਰੀ ਮਹਾਭੋਜ ਰੱਖਿਆ ਗਿਆ ਸੀ। ਇਸ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਹੈ।

ਮਹਾਵਾਰੀ ਮਹਾਭੋਜ ਇਕ ਬਾਬੇ ਦੇ ਬਿਆਨ ਦਾ ਵਿਰੋਧ ਕਰਨ ਦਾ ਤਰੀਕਾ ਸੀ...



ਦੱਸਣਯੋਗ ਹੈ ਕਿ ਭੁਜ ਦੇ ਸਵਾਮੀ ਨਾਰਾਇਣ ਮੰਦਰ ਦੇ ਸਵਾਮੀ ਕ੍ਰਿਸ਼ਨ ਸਵਰੂਪ ਦਾਸ ਬਾਬਾ ਦੁਆਰਾ ਇਕ ਬਿਆਨ ਜਾਰੀ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਜੇ ਕੋਈ ਆਦਮੀ ਮਹਾਵਾਰੀ ਸਮੇਂ ਔਰਤ ਦੇ ਹੱਥ ਨਾਲ ਬਣਾਇਆ ਭੋਜਨ ਖਾਂਦਾ ਹੈ, ਤਾਂ ਉਹ ਬਲਦ ਬਣ ਜਾਵੇਗਾ। ਦੂਜੇ ਪਾਸੇ, ਜੇ ਕੋਈ ਔਰਤ ਜਾਣਦੀ ਹੈ ਕਿ ਉਹ ਮਹਾਵਾਰਾ ਵਿੱਚ ਹੈ ਅਤੇ ਆਪਣੇ ਹੱਥ ਨਾਲ ਬਣਾਇਆ ਭੋਜਨ ਕਿਸੇ ਹੋਰ ਨੂੰ ਖੁਆਉਂਦੀ ਹੈ, ਤਾਂ ਉਹ ਵੀ ਇੱਕ ਜਾਨਵਰ ਦਾ ਜਨਮ ਪ੍ਰਾਪਤ ਕਰੇਗੀ। ਹਾਲਾਂਕਿ, ਬਾਬੇ ਦੇ ਇਸ ਬਿਆਨ ਤੋਂ ਬਾਅਦ, ਭੁਜ ਦੇ ਇੱਕ ਹੋਸਟਲ ਵਿੱਚ ਕਾਫ਼ੀ ਹੰਗਾਮਾ ਹੋ ਗਿਆ।

First published: February 24, 2020
ਹੋਰ ਪੜ੍ਹੋ
ਅਗਲੀ ਖ਼ਬਰ