30 ਸਾਲਾ ਔਰਤ ਨੇ ਗੀਤਕਾਰ ਗੁਲਸ਼ਨ ਕੁਮਾਰ ਦੇ ਬੇਟੇ 'ਤੇ ਲਾਏ ਗੰਭੀਰ ਦੋਸ਼, ਬਲਾਤਕਾਰ ਦਾ ਕੇਸ ਦਰਜ

News18 Punjabi | News18 Punjab
Updated: July 16, 2021, 12:36 PM IST
share image
30 ਸਾਲਾ ਔਰਤ ਨੇ ਗੀਤਕਾਰ ਗੁਲਸ਼ਨ ਕੁਮਾਰ ਦੇ ਬੇਟੇ 'ਤੇ ਲਾਏ ਗੰਭੀਰ ਦੋਸ਼, ਬਲਾਤਕਾਰ ਦਾ ਕੇਸ ਦਰਜ
30 ਸਾਲਾ ਔਰਤ ਨੇ ਭੂਸ਼ਣ ਕੁਮਾਰ ਖਿਲਾਫ ਗੰਭੀਰ ਦੋਸ਼ ਲਾਏ, ਬਲਾਤਕਾਰ ਦਾ ਕੇਸ ਦਰਜ

ਇੱਕ 30 ਸਾਲਾ ਔਰਤ ਨੇ ਭੂਸ਼ਣ ਕੁਮਾਰ ਉੱਤੇ ਗੰਭੀਰ ਦੋਸ਼ ਲਾਏ । ਪੀੜਤ ਲੜਕੀ ਦਾ ਦੋਸ਼ ਹੈ ਕਿ ਸਾਲ 2017 ਤੋਂ ਅਗਸਤ 2020 ਤੱਕ ਕੰਮ ਕਰਵਾਉਣ ਦੇ ਨਾਮ ‘ਤੇ ਉਸ ਨਾਲ ਗੰਦਾ ਕੰਮ ਕੀਤਾ।

  • Share this:
  • Facebook share img
  • Twitter share img
  • Linkedin share img
FIR Filed Against Bhushan Kumar: ਟੀ-ਸੀਰੀਜ਼ ( T-series) ਦੇ ਮੈਨੇਜਿੰਗ ਡਾਇਰੈਕਟਰ ਅਤੇ ਗੀਤਕਾਰ ਗੁਲਸ਼ਨ ਕੁਮਾਰ (Gulshan Kumar)  ਦੇ ਪੁੱਤਰ ਭੂਸ਼ਣ ਕੁਮਾਰ (Bhushan Kumar) ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇੱਕ 30 ਸਾਲਾ ਔਰਤ ਨੇ ਭੂਸ਼ਣ ਕੁਮਾਰ ਉੱਤੇ ਇਹ ਗੰਭੀਰ ਦੋਸ਼ ਲਾਇਆ ਹੈ। ਪੀੜਤ ਲੜਕੀ ਦਾ ਦੋਸ਼ ਹੈ ਕਿ 2017 ਤੋਂ ਅਗਸਤ 2020 ਤੱਕ ਕੰਮ ਦਵਾਉਣ ਦੇ ਨਾਮ ‘ਤੇ ਉਸਨੇ ਗੰਦਾ ਕੰਮ ਕੀਤਾ। ਪੀੜਤ ਨੇ ਭੂਸ਼ਣ ਕੁਮਾਰ ਖ਼ਿਲਾਫ਼ ਮੁੰਬਈ ਦੇ ਡੀ ਐਨ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਹੈ।

ਸੀ ਐਨ ਐਨ-ਨਿਊਜ਼ 18 ਨਾਲ ਗੱਲ ਕਰਦਿਆਂ ਮੁੰਬਈ ਪੁਲਿਸ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਭੂਸ਼ਣ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 ਤਹਿਤ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਹ ਕੇਸ ਮੁੰਬਈ ਦੇ ਡੀ ਐਨ ਨਗਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ, ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਾਂਚ ਅਧਿਕਾਰੀਆਂ ਅਨੁਸਾਰ ਪੀੜਤ 30 ਸਾਲਾ ਔਰਤ ਹੈ। ਮੁੰਬਈ ਪੁਲਿਸ ਤੋਂ ਹੁਣ ਭੂਸ਼ਨ ਕੁਮਾਰ ਦੇ ਪੁੱਛ-ਗਿੱਛ ਅਤੇ ਬਿਆਨ ਦਰਜ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭੂਸ਼ਣ ਦੋਸ਼ਾਂ ਦਾ ਜਵਾਬ ਨਹੀਂ ਦੇ ਸਕਿਆ।

ਭੂਸ਼ਣ ਕੁਮਾਰ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਜਦੋਂ ਉਸਦੇ ਪਿਤਾ ਗੁਲਸ਼ਨ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ ਸੀ, ਉਸਨੇ 1997 ਵਿੱਚ ਸੰਗੀਤ ਦੀ ਕੰਪਨੀ ਟੀ-ਸੀਰੀਜ਼ ਦਾ ਕਾਰਜਭਾਰ ਸੰਭਾਲਿਆ ਸੀ। ਉਸ ਸਮੇਂ ਉਹ 19 ਸਾਲਾਂ ਦਾ ਸੀ। ਉਸਨੇ 2001 ਦੇ ਰੋਮਾਂਚਕ ਨਾਟਕ ‘ਤੁਮ ਬਿਨ’ ਨਾਲ ਫਿਲਮ ਨਿਰਮਾਣ ਵਿੱਚ ਕਦਮ ਰੱਖਿਆ। ਭੂਸ਼ਨ ਨੇ ਇਕ ਤੋਂ ਬਾਅਦ ਇਕ 'ਭੂਲ ਭੁਲਈਆ', ਅਤੇ 'ਆਸ਼ਿਕੀ 2' ਵਰਗੇ ਹਿੱਟ ਫਿਲਮਾਂ ਦਿੱਤੀਆਂ ਹਨ। ਭੂਸ਼ਣ ਕੁਮਾਰ ਨੇ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਨਾਲ 13 ਫਰਵਰੀ 2005 ਨੂੰ ਵਿਆਹ ਕੀਤਾ ਸੀ।
Published by: Sukhwinder Singh
First published: July 16, 2021, 12:36 PM IST
ਹੋਰ ਪੜ੍ਹੋ
ਅਗਲੀ ਖ਼ਬਰ