ਕਿਸਾਨਾਂ ਲਈ ਦੀਵਾਲੀ ਤੋਹਫਾ! ਜਾਣੋ ਕਿੰਨੀ ਸਸਤੀ ਹੋਈ ਖਾਦ

News18 Punjab
Updated: October 12, 2019, 3:55 PM IST
share image
ਕਿਸਾਨਾਂ ਲਈ ਦੀਵਾਲੀ ਤੋਹਫਾ! ਜਾਣੋ ਕਿੰਨੀ ਸਸਤੀ ਹੋਈ ਖਾਦ
ਕਿਸਾਨਾਂ ਲਈ ਦੀਵਾਲੀ ਤੋਹਫਾ! ਜਾਣੋ ਕਿੰਨੀ ਸਸਤੀ ਹੋਈ ਖਾਦ

ਕਿਸਾਨਾਂ ਨੂੰ DAP ਸਮੇਤ ਸਾਰੀ ਖਾਦਾਂ (Fertilizer) ਉਤੇ ਵੱਡੀ ਛੋਟ ਦਿੱਤੀ ਜਾ ਰਹੀ ਹੈ। ਖਾਦ ਦੀਆਂ ਨਵੀਂਆਂ ਕੀਮਤਾਂ 11 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ। ਇਫਕੋ ਦੇ ਮੈਨੇਜਿੰਗ ਡਾਇਰੈਕਟਰ ਯੂ ਐਸ ਅਵਸਥੀ ਨੇ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਸਬਸਿਡੀ ਵਧਾ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ (Central Government) ਦੇ ਦਖਲ ਤੋਂ ਬਾਅਦ ਖਾਦ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੁਸਾਇਟੀ IFFCO ਨੇ  ਐਲਾਨ ਕੀਤਾ ਹੈ। ਕਿਸਾਨਾਂ ਨੂੰ DAP ਸਮੇਤ ਸਾਰੀ ਖਾਦਾਂ (Fertilizer) ਉਤੇ ਵੱਡੀ ਛੋਟ ਦਿੱਤੀ ਜਾ ਰਹੀ ਹੈ। ਖਾਦ ਦੀਆਂ ਨਵੀਂਆਂ ਕੀਮਤਾਂ 11 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ। ਇਫਕੋ ਦੇ ਮੈਨੇਜਿੰਗ ਡਾਇਰੈਕਟਰ ਯੂ ਐਸ ਅਵਸਥੀ ਨੇ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਸਬਸਿਡੀ ਵਧਾ ਦਿੱਤੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਇਸ ਸਬਸਿਡੀ ਨਾਲ ਕੇਂਦਰ ਸਰਕਾਰ ਉਪਰ 22 ਹਜ਼ਾਰ ਕਰੋੜ ਰੁਪਏ ਦਾ ਵਾਧੂ ਭਾਰ ਪਏਗਾ।

- ਇਫਕੋ ਦੇ ਮੈਨੇਜਿੰਗ ਡਾਇਰੈਕਟਰ ਯੂ ਐਸ ਅਵਸਥੀ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਡੀਏਪੀ ਉਤੇ 50 ਰੁਪਏ ਪ੍ਰਤੀ ਕਿਲੋ (ਬੋਰੀ) ਦੀ ਛੋਟ ਦਿੱਤੀ ਹੈ। ਨਵੀਂ ਕੀਮਤ 1250 ਰੁਪਏ ਹੋਵੇਗੀ। ਪਹਿਲਾਂ ਇਹ ਬੋਰੀ 1300 ਦੀ ਮਿਲਦੀ ਸੀ।

ਡੀਏਪੀ ਉਤੇ 50 ਰੁਪਏ ਪ੍ਰਤੀ ਕਿਲੋ (ਬੋਰੀ) ਦੀ ਛੋਟ ਦਿੱਤੀ
- ਇਸ ਤੋਂ ਇਲਾਵਾ ਐਨਪੀਕੇ-1 ਕੰਪਲੈਕਸ ਦੀ ਕੀਮਤ 1250 ਤੋਂ ਘਟਾ ਕੇ 1200 ਰੁਪਏ ਕਰ ਦਿੱਤੀ ਹੈ। ਐਨਪੀਕੇ-2 ਦੀ ਕੀਮਤ 1260 ਤੋਂ ਘਟਾ ਕੇ 1210 ਰੁਪਏ ਦਾ ਐਲਾਨ ਕੀਤਾ ਹੈ।

- ਐਨਪੀ ਕੰਪਲੇਕਸ ਦੀ ਨਵੀਂ ਕੀਮਤ 950 ਰੁਪਏ ਹੈ। ਪਰ ਨੀਮ ਕੋਟੇਡ ਯੂਰੀਆ ਦੀ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਹੈ।

- ਨੀਮ ਕੋਟੇਡ ਯੂਰੀਆ ਪੁਰਾਣੇ ਰੇਟ 266.50 ਰੁਪਏ ਪ੍ਰਤੀ 45 ਕਿਲੋ ਬੋਰੀ ਦੇ ਹਿਸਾਬ ਨਾਲ ਮਿਲਦਾ ਰਹੇਗਾ।
First published: October 12, 2019
ਹੋਰ ਪੜ੍ਹੋ
ਅਗਲੀ ਖ਼ਬਰ