ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi) ਫਿਰੋਜ਼ਪੁਰ ਰੈਲੀ (Ferozepur Rally) 'ਚ ਨਹੀਂ ਆਉਣਗੇ। ਬਿਨਾਂ ਕਾਰਨ ਦੱਸੇ ਉਹ ਹੁਸੈਨੀਵਾਲਾ (Hussainiwala) ਤੋਂ ਹੀ ਦਿੱਲੀ ਪਰਤ ਰਹੇ ਹਨ। ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਧਰਨਾਕਾਰੀ ਕਿਸਾਨਾਂ ਵੱਲੋਂ ਕਰੀਬ 15 ਮਿੰਟ ਤੱਕ ਉਨ੍ਹਾਂ ਦਾ ਰਸਤਾ ਜਾਮ ਕੀਤਾ ਗਿਆ। ਇਸ ਕਾਰਨ ਅੱਜ ਫਿਰੋਜ਼ਪੁਰ ਵਿੱਚ ਹੋਣ ਵਾਲੀ ਪੀਐਮ ਮੋਦੀ ਦੀ ਰੈਲੀ ਵੀ ਰੱਦ ਕਰ ਦਿੱਤੀ ਗਈ।
ਇਸ ਰੈਲੀ ਵਿੱਚ ਭਾਜਪਾ ਨੂੰ ਤਿੰਨ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਇਸ ਤੋਂ ਪਹਿਲਾਂ ਦਿਨ 'ਚ ਪ੍ਰਧਾਨ ਮੰਤਰੀ ਰਾਸ਼ਟਰੀ ਸ਼ਹੀਦ ਸਮਾਰਕ 'ਤੇ ਸ਼ਰਧਾਂਜਲੀ ਦੇਣ ਲਈ ਹੁਸੈਨੀਵਾਲਾ ਪਹੁੰਚੇ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪੰਜਾਬ ਫੇਰੀ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਪੀਐਮ ਮੋਦੀ ਦਾ ਇਹ ਪਹਿਲਾ ਦੌਰਾ ਹੈ।
ਗ੍ਰਹਿ ਮੰਤਰਾਲੇ ਨੇ ਦੱਸੀ ਰੈਲੀ ਰੱਦ ਹੋਣ ਦੀ ਇਹ ਵਜ੍ਹਾ-
ਗ੍ਰਹਿ ਮੰਤਰਾਲੇ (Ministry of Home Affairs ) ਸੁਰੱਖਿਆ ਵਿੱਚ ਢਿੱਲ (security lapses) ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਈ ਹੈ। ਮੰਤਰਾਲੇ ਮੁਤਾਬਿਕ ਕੁਝ ਪ੍ਰਦਰਸ਼ਨਕਾਰੀਆਂ ਨੇ PM ਮੋਦੀ ਦੇ ਕਾਫਲੇ ਨੂੰ ਰੋਕਿਆ ਹੈ। ਜਿਸ ਕਾਰਨ ਪੀਐਮ ਦਾ ਕਾਫਲਾ ਫਲਾਈਓਵਰ 'ਤੇ 15-20 ਮਿੰਟ ਤੱਕ ਫਸਿਆ ਰਿਹਾ ਹੈ।

ਪੀਐਮ ਦਾ ਕਾਫਲਾ ਫਲਾਈਓਵਰ 'ਤੇ 15-20 ਮਿੰਟ ਤੱਕ ਫਸਿਆ ਰਿਹਾ ਹੈ।
ਮੰਤਰਾਲੇ ਮੁਤਾਬਿਕ ਪੀਐਮ ਦੇ ਪ੍ਰੋਗਰਾਮ ਬਾਰੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਦੱਸ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੂੰ ਯੋਜਨਾ-ਬੀ ਤਿਆਰ ਰੱਖਣੀ ਚਾਹੀਦੀ ਸੀ।

ਫਲਾਈਓਵਰ ਤੇ ਪੰਜਾਬ ਪੁਲਿਸ ਤੇ ਪੀਐੱਮ ਮੋਦੀ ਦਾ ਸੁਰੱਖਿਆ ਕਾਫਲਾ ਖੜ੍ਹਾ ਹੋਇਆ।
ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ਵਿੱਚ ਕਮੀਆਂ ਕਾਰਨ ਪੰਜਾਬ ਦੇ ਫਿਰੋਜ਼ਪੁਰ ਵਿੱਚ ਰੈਲੀ ਨੂੰ ਛੱਡ ਗਏ ਹਨ। “ਹੁਸੈਨੀਵਾਲਾ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ, ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ ਉੱਤੇ ਪਹੁੰਚਿਆ, ਤਾਂ ਪਤਾ ਲੱਗਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ। ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸੀ। ”
ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ : ਕੈਪਟਨ ਅਮਰਿੰਦਰ ਸਿੰਘ

ਸੜਕ ਉੱਤੇ ਖੜਾ ਪੁਲਿਸ ਸੁਰੱਖਿਆ ਦੀਆਂ ਗੱਡੀਆਂ ਦਾ ਕਾਫ਼ਲਾ।
ਮੰਤਰਾਲੇ ਮਤਾਬਿਕ ਡੀਜੀਪੀ ਨੇ ਸੜਕ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਸੜਕ 'ਤੇ ਕੋਈ ਵਾਧੂ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਗੰਭੀਰ ਕਮੀ ਹੈ। ਗ੍ਰਹਿ ਮੰਤਰਾਲੇ ਨੇ ਸੁਰੱਖਿਆ ਵਿੱਚ ਕਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ।
ਸੀਐੱਮ ਚੰਨੀ ਨੇ ਦਿੱਤੀ ਇਹ ਸਫਾਈ-
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨਹੀਂ ਹੋਈ। ਉਹ ਬਿਨਾਂ ਦੱਸੇ ਸੜਕ ਰਾਹੀਂ ਆਏ। ਪ੍ਰਧਾਨ ਮੰਤਰੀ ਦਾ ਹਵਾਈ ਜਹਾਜ਼ ਰਾਹੀਂ ਆਉਣ ਦਾ ਪਲਾਨ ਸੀ। ਮੈਂ ਪ੍ਰਦਰਸ਼ਨਕਾਰੀਆਂ ਨੂੰ ਦੁਪਹਿਰ 3 ਵਜੇ ਤੱਕ ਸੜਕ ਖਾਲੀ ਕਰਨ ਦੀ ਬੇਨਤੀ ਕੀਤੀ।
PM Modi : ਫਿਰੋਜ਼ਪੁਰ ਰੈਲੀ 'ਚ 70,000 ਕੁਰਸੀਆਂ ਲਾਈਆਂ, ਪਰ ਸਿਰਫ 700 ਲੋਕ ਹੀ ਆਏ: CM ਚੰਨੀ
ਰੈਲੀ ਤੋਂ ਕੁਝ ਘੰਟੇ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਦੇ ਮੈਂਬਰਾਂ ਵੱਲੋਂ ਫਿਰੋਜ਼ਪੁਰ ਵਿੱਚ ਸਮਾਗਮ ਵਾਲੀ ਥਾਂ ਵੱਲ ਜਾਣ ਵਾਲੀਆਂ ਤਿੰਨ ਪਹੁੰਚ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ। ਕੇਂਦਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇ ਮੁੱਦੇ 'ਤੇ ਚੁੱਪੀ ਧਾਰਨ ਕਾਰਨ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਵਿਘਨ ਪਾਉਣ ਦਾ ਸੱਦਾ ਦਿੱਤਾ ਸੀ।
ਪੀਐੱਮ ਮੋਦੀ ਨੇ ਕਰਨੇ ਸੀ ਇਹ ਕੰੰਮ
ਪ੍ਰਧਾਨ ਮੰਤਰੀ ਮੋਦੀ ਦੋ ਸਾਲ ਦੇ ਵਕਫੇ ਬਾਅਦ ਅੱਜ ਪੰਜਾਬ ਪਹੁੰਚੇ ਹਨ। ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਰਾਜ ਵਿੱਚ ਇਹ ਉਨ੍ਹਾਂ ਦੀ ਪਹਿਲੀ ਫੇਰੀ ਸੀ। ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਲਗਭਗ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿੱਚ ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੇ ਸੈਟੇਲਾਈਟ ਸੈਂਟਰ ਅਤੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਸਮੇਤ 42,750 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ।
'ਆਪਣੇ ਸੀਐੱਮ ਨੂੰ ਧੰਨਵਾਦ ਕਹਿਣਾ, ਮੈਂ ਬਠਿੰਡਾ ਏਅਰਪੋਰਟ 'ਤੇ ਜ਼ਿੰਦਾ ਵਾਪਸ ਪਰਤ ਸਕਿਆ' : PM ਮੋਦੀ
ਇਨ੍ਹਾਂ ਵਿੱਚ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ, ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ ਦਾ ਗੇਜ ਬਦਲਣਾ ਅਤੇ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਸ਼ਾਮਲ ਹੈ। ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਰੈਲੀ ਨੂੰ ਵੀ ਸੰਬੋਧਨ ਕਰਨ ਵਾਲੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।