ਇਹ ਸਮੱਸਿਆ ਐਪ 'ਚ ਐਂਡ੍ਰਾਇਡ, ਆਈਓਐਸ ਅਤੇ ਵੈੱਬ ਦੇ ਤਿੰਨੋਂ ਵਰਜਨਾਂ ਦੇ ਯੂਜ਼ਰਸ ਨੂੰ ਆ ਰਹੀ ਹੈ। ਮੈਟਾ-ਮਾਲਕੀਅਤ ਵਾਲੇ WhatsApp ਦੇ ਉਪਭੋਗਤਾਵਾਂ ਨੂੰ ਕੋਈ ਨਵਾਂ ਸੰਦੇਸ਼ ਨਹੀਂ ਮਿਲ ਰਿਹਾ ਹੈ। ਪ੍ਰੇਸ਼ਾਨ ਯੂਜ਼ਰਸ ਟਵਿੱਟਰ 'ਤੇ ਇਹ ਵੀ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਤੋਂ ਮੈਸੇਜ ਮਿਲ ਰਹੇ ਹਨ ਅਤੇ ਨਾ ਹੀ ਉਹ ਕਿਸੇ ਨੂੰ ਮੈਸੇਜ ਕਰ ਰਹੇ ਹਨ।
ਐਂਡ੍ਰਾਇਡ, ਆਈਓਐਸ ਅਤੇ ਵੈੱਬ ਦੇ ਤਿੰਨੋਂ ਵਰਜਨਾਂ ਦੇ ਯੂਜ਼ਰਸ ਨੂੰ ਆ ਰਹੀ ਹੈ ਸਮੱਸਿਆ
ਦੱਸਣਯੋਗ ਹੈ ਕਿ ਇਹ ਸਮੱਸਿਆ ਐਪ 'ਚ ਐਂਡ੍ਰਾਇਡ, ਆਈਓਐਸ ਅਤੇ ਵੈੱਬ ਦੇ ਤਿੰਨੋਂ ਵਰਜਨਾਂ ਦੇ ਯੂਜ਼ਰਸ ਨੂੰ ਆ ਰਹੀ ਹੈ। ਮੈਟਾ-ਮਾਲਕੀਅਤ ਵਾਲੇ WhatsApp ਦੇ ਉਪਭੋਗਤਾਵਾਂ ਨੂੰ ਕੋਈ ਨਵਾਂ ਸੰਦੇਸ਼ ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਮੈਸੇਜ ਕਰਨ 'ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਤੋਂ ਇਲਾਵਾ ਟਵਿਟਰ 'ਤੇ ਵਟਸਐਪ ਡਾਊਨ ਟ੍ਰੈਂਡ ਕਰ ਰਿਹਾ ਹੈ। ਕੁਝ ਲੋਕ ਟਵਿੱਟਰ 'ਤੇ ਪਰੇਸ਼ਾਨੀ ਜ਼ਾਹਰ ਕਰ ਰਹੇ ਹਨ ਅਤੇ ਕੁਝ ਲੋਕ ਮਸਤੀ ਕਰ ਰਹੇ ਹਨ, ਅਤੇ ਇਸ ਤਰ੍ਹਾਂ #WhatsAppDown ਨੂੰ ਲੈ ਕੇ ਮੀਮਜ਼ ਦਾ ਹੜ੍ਹ ਆ ਗਿਆ ਹੈ।
ਡਾਊਨਡਿਟੈਕਟਰ ਨੇ ਕੀਤੀ ਪੁਸ਼ਟੀ
ਆਊਟੇਜ ਡਿਟੈਕਸ਼ਨ ਵੈੱਬਸਾਈਟ DownDetector ਨੇ ਪੁਸ਼ਟੀ ਕੀਤੀ ਹੈ ਕਿ WhatsApp ਹਜ਼ਾਰਾਂ ਉਪਭੋਗਤਾਵਾਂ ਲਈ ਕੰਮ ਨਹੀਂ ਕਰ ਰਿਹਾ ਹੈ। ਵੈੱਬਸਾਈਟ ਦੇ ਹੀਟ-ਮੈਪ ਦੇ ਆਧਾਰ 'ਤੇ ਪ੍ਰਭਾਵਿਤ ਖੇਤਰਾਂ 'ਚ ਮੁੰਬਈ, ਦਿੱਲੀ, ਕੋਲਕਾਤਾ ਅਤੇ ਲਖਨਊ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਹਰ ਥਾਂ 'ਤੇ ਆਊਟੇਜ ਦਾ ਅਸਰ ਯੂਜ਼ਰਸ 'ਤੇ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Whatsapp, Whatsapp Account