Indian Railways : ਹੁਣ ਕੋਈ ਵੀ ਕਿਰਾਏ 'ਤੇ ਲੈਕੇ ਚਲਾ ਸਕਦਾ ਹੈ ਰੇਲ, ਜਾਣੋ ਕੀ ਹੈ ਮੋਦੀ ਸਰਕਾਰ ਦੀ ਯੋਜਨਾ ਨਵੀਂ ਦਿੱਲੀ- ਭਾਰਤੀ ਰੇਲਵੇ (Indian Railways) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੋਈ ਵੀ ਸੂਬਾ ਸਰਕਾਰ ਜਾਂ ਕੰਪਨੀ ਕਿਰਾਏ 'ਤੇ ਰੇਲ ਗੱਡੀਆਂ ਲੈ ਸਕਦੀ ਹੈ। ਇਸ ਦੇ ਲਈ ਰੇਲਵੇ ਮੰਤਰਾਲੇ ਦੀ ਹਿੱਸੇਦਾਰਾਂ ਨਾਲ ਗੱਲਬਾਤ ਹੋ ਚੁੱਕੀ ਹੈ। ਰੇਲਵੇ ਇਸ ਸੇਵਾ ਲਈ ਘੱਟੋ-ਘੱਟ ਚਾਰਜ ਲਵੇਗਾ। ਇਸ ਯੋਜਨਾ ਦੇ ਤਹਿਤ ਰੇਲਵੇ ਦੁਆਰਾ 3333 ਕੋਚ ਯਾਨੀ 190 ਟ੍ਰੇਨਾਂ ਦੀ ਪਛਾਣ ਕੀਤੀ ਗਈ ਹੈ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਭਾਰਤ ਗੌਰਵ ਟਰੇਨਾਂ (Bharat Gaurav Trains) ਚਲਾਉਣ ਦਾ ਐਲਾਨ ਕੀਤਾ ਹੈ। ਭਾਰਤ ਗੌਰਵ ਟਰੇਨਾਂ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀ ਥੀਮ 'ਤੇ ਆਧਾਰਿਤ ਹੋਣਗੀਆਂ। ਰੇਲਵੇ ਮੁਤਾਬਕ ਕਰੀਬ 190 ਟਰੇਨਾਂ ਅਲਾਟ ਕੀਤੀਆਂ ਗਈਆਂ ਹਨ। ਰੇਲ ਮੰਤਰੀ ਨੇ ਕਿਹਾ ਕਿ ਚੰਗਾ ਹੁੰਗਾਰਾ ਮਿਲਣ ਲਈ ਇਨ੍ਹਾਂ ਟਰੇਨਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਇਹ ਟਰੇਨਾਂ ਸੈਰ-ਸਪਾਟਾ ਸਥਾਨ 'ਤੇ ਚਲੇਗੀ
ਇਹ ਟਰੇਨਾਂ ਸੈਰ-ਸਪਾਟਾ ਸਥਾਨਾਂ ਲਈ ਚਲਾਈਆਂ ਜਾਣਗੀਆਂ। ਰੇਲ ਮੰਤਰੀ ਨੇ ਕਿਹਾ ਕਿ ਭਾਰਤ ਗੌਰਵ ਟਰੇਨ, ਰਾਮਾਇਣ ਟਰੇਨ ਲੋਕਾਂ ਨੂੰ ਭਾਰਤੀ ਸੰਸਕ੍ਰਿਤੀ, ਸਾਡੀ ਵਿਭਿੰਨਤਾ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਮੌਕਾ ਦੇਵੇਗੀ। ਰੇਲਵੇ ਆਉਣ ਵਾਲੇ ਸਮੇਂ ਵਿੱਚ ਗੁਰੂ ਕ੍ਰਿਪਾ ਅਤੇ ਸਫਾਰੀ ਟਰੇਨਾਂ ਚਲਾਉਣ ਜਾ ਰਿਹਾ ਹੈ।
ਅਰਜ਼ੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟਰੇਨਾਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ 'ਚ ਏ.ਸੀ., ਨਾਨ-ਏ.ਸੀ., ਹਰ ਤਰ੍ਹਾਂ ਦੀਆਂ ਟਰੇਨਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਰੂਟ ਤੈਅ ਕਰਨ ਦਾ ਅਧਿਕਾਰ ਕੰਪਨੀ ਕੋਲ ਹੋਵੇਗਾ। ਭਾਰਤ ਗੌਰਵ ਟ੍ਰੇਨ ਨੂੰ ਪ੍ਰਾਈਵੇਟ ਸੈਕਟਰ ਅਤੇ ਆਈਆਰਸੀਟੀਸੀ ਦੋਵਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇਨ੍ਹਾਂ ਟਰੇਨਾਂ ਦਾ ਕਿਰਾਇਆ ਟੂਰ ਆਪਰੇਟਰ ਵੱਲੋਂ ਤੈਅ ਕੀਤਾ ਜਾਵੇਗਾ।
Published by: Ashish Sharma
First published: November 23, 2021, 17:59 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।