• Home
 • »
 • News
 • »
 • national
 • »
 • BIG DISCLOSURE IN NIRBHAYA CASE VICTIM FRIEND USED TO TAKE MONEY TO TELL PAINFUL STORY

ਨਿਰਭਯਾ ਗੈਂਗਰੇਪ : ਦਰਦਨਾਕ ਹਾਦਸੇ ਬਾਰੇ ਦੱਸਣ ਲਈ ਇਕ ਲੱਖ ਰੁਪਏ ਲੈਂਦਾ ਸੀ ਦੋਸਤ

ਅਜੀਤ ਅੰਜੁਮ ਅਨੁਸਾਰ ਟੀਵੀ ਚੈਨਲਾਂ ਉਤੇ ਆਉਣ ਬਦਲੇ ਆਪਣੇ ਚਾਚਾ ਨਾਲ ਮਿਲ ਕੇ ਲੜਕਾ ਇਕ-ਇਕ ਲੱਖ ਰੁਪਏ ਦੀ ਡੀਲ ਕਰਦਾ ਸੀ।ਅਜੀਤ ਅੰਜੁਮ ਨੇ ਆਈਏਐਨਐਸ ਨੂੰ ਦੱਸਿਆ ਕਿ ਕਿਉਂਕਿ ਨਿਰਭਯਾ ਦਾ ਦੋਸਤ ਘਟਨਾ ਦਾ ਚਸ਼ਮਦੀਦ ਗਵਾਹ ਸੀ, ਮੈਨੂੰ ਲੱਗਾ ਜੇਕਰ ਮੈਂ ਇਹ ਸਟਿੰਗ ਦਿਖਾ ਦਿੰਦਾ ਤਾਂ ਇਸ ਨਾਲ ਨਿਰਭਯਾ ਕੇਸ ਪ੍ਰਭਾਵਿਤ ਹੋ ਸਕਦਾ ਸੀ।

ਨਿਰਭਯਾ ਗੈਂਗਰੇਪ : ਦਰਦਨਾਕ ਹਾਦਸੇ ਬਾਰੇ ਦੱਸਣ ਲਈ ਇਕ ਲੱਖ ਰੁਪਏ ਲੈਂਦਾ ਸੀ ਦੋਸਤ

ਨਿਰਭਯਾ ਗੈਂਗਰੇਪ : ਦਰਦਨਾਕ ਹਾਦਸੇ ਬਾਰੇ ਦੱਸਣ ਲਈ ਇਕ ਲੱਖ ਰੁਪਏ ਲੈਂਦਾ ਸੀ ਦੋਸਤ

 • Share this:
  ਦਿਸੰਬਰ 2012 ਵਿਚ ਨਿਰਭਯਾ ਗੈਂਗਰੇਪ (Nirbhaya Gang Rape) ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਕ ਦਿੱਤਾ ਸੀ। ਘਟਨਾ ਦੇ 7 ਸਾਲ ਬਾਅਦ ਇਕ ਵਾਰ ਫਿਰ ਨਿਰਭਯਾ ਕਾਂਡ ਨਾਲ ਜੁੜਿਆ ਇਕ ਵੱਡਾ ਖੁਲਾਸਾ ਸੀਨੀਅਰ ਟੀਵੀ ਪੱਤਰਕਾਰ ਅਜੀਤ ਅੰਜੁਮ (Ajit Anjum) ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਦੋਸਤ ਨਾਲ ਹੋਏ ਗੈਂਗਰੇਪ (Gang Rape) ਦੀ ਦਰਦਭਰੀ ਕਹਾਣੀ ਸੁਣਾਉਣ ਦੇ ਬਦਲੇ ਘਟਨਾ ਵੇਲੇ ਉਸਦੇ ਸਾਥ ਰਿਹਾ ਦੋਸਤ ਟੀਵੀ ਚੈਨਲਾਂ ਤੋਂ ਪੈਸੇ ਲੈਂਦਾ ਸੀ। ਅਜੀਤ ਅੰਜੁਮ ਅਨੁਸਾਰ ਟੀਵੀ ਚੈਨਲਾਂ ਉਤੇ ਆਉਣ ਬਦਲੇ ਆਪਣੇ ਚਾਚਾ ਨਾਲ ਮਿਲ ਕੇ ਲੜਕਾ ਇਕ-ਇਕ ਲੱਖ ਰੁਪਏ ਦੀ ਡੀਲ ਕਰਦਾ ਸੀ। ਲੜਕੀ ਦੇ ਦੋਸਤ ਨੂੰ ਬੇਨਕਾਬ ਕਰਨ ਲਈ ਉਨ੍ਹਾਂ 2013 ਵਿਚ ਸਟਿੰਗ (Sting Operation) ਕੀਤਾ ਸੀ ਪਰ ਉਨ੍ਹਾਂ ਨੇ ਟੀਵੀ ਚੈਨਲ ਉਪਰ ਨਾ ਚਲਾਉਣ ਦਾ ਫੈਸਲਾ ਕੀਤਾ ਸੀ।

  ਨਿਰਭਯਾ ਦੇ ਦੋਸਤ ਦਾ ਕੈਮਰੇ ਵਿਚ ਕੈਦ ਵੀਡੀਓ ਹੋਣ ਦੇ ਬਾਵਜੂਦ ਉਸ ਵੇਲੇ ਸਟਿੰਗ ਨਾ ਦਿਖਾਉਣ ਪਿੱਛੇ ਬਾਰੇ ਅਜੀਤ ਅੰਜੁਮ ਨੇ ਆਈਏਐਨਐਸ ਨੂੰ ਦੱਸਿਆ ਕਿ ਕਿਉਂਕਿ ਨਿਰਭਯਾ ਦਾ ਦੋਸਤ ਘਟਨਾ ਦਾ ਚਸ਼ਮਦੀਦ ਗਵਾਹ ਸੀ, ਮੈਨੂੰ ਲੱਗਾ ਜੇਕਰ ਮੈਂ ਇਹ ਸਟਿੰਗ ਦਿਖਾ ਦਿੰਦਾ ਤਾਂ ਇਸ ਨਾਲ ਨਿਰਭਯਾ ਕੇਸ ਪ੍ਰਭਾਵਿਤ ਹੋ ਸਕਦਾ ਸੀ। ਦੋਸ਼ੀ ਪੱਖ ਦਾ ਵਕੀਲ ਸਟਿੰਗ ਦੀ ਦੁਰਵਰਤੋਂ ਕਰ ਸਕਦੇ ਸੀ। ਪੱਤਰਕਾਰੀ ਦਾ ਮੁੱਲ, ਸੰਪਾਦਕੀ ਮਾਣ ਅਤੇ ਸੰਵੇਦਨਸ਼ੀਲਤਾ ਮੀਡੀਆ ਲਈ ਵਧੇਰੇ ਮਹੱਤਵਪੂਰਨ ਹੈ, ਟੀਆਰਪੀ ਨਹੀਂ।

  ਨਿਰਭਯਾ ਗੈਂਗਰੇਪ : ਸਟਿੰਗ ਆਪ੍ਰੇਸ਼ਨ ਦੀ ਜਾਣਕਾਰੀ


  ਅਜੀਤ ਅੰਜੁਮ ਨੇ ਬੀਤੇ 12 ਅਕਤੂਬਰ ਨੂੰ ਕਈ ਟਵਿਟ ਕੀਤੇ। ਉਹ ਟਵਿਟ ਵਿਚ ਲਿਖਦੇ ਹਨ ਕਿ ਸਤੰਬਰ 2013 ਵਿਚ ਜਦੋਂ ਨਿਰਭਯਾ ਰੇਪ ਕਾਂਡ ਦੇ ਦੋਸ਼ੀਆਂ ਨੂੰ ਫਾਸਟ ਕੋਰਟ ਨੇ ਮੌਤ ਦੀ ਸਜਾ ਸੁਣਾਈ ਸੀ। ਸਾਰੇ ਚੈਨਲਾਂ ਉਤੇ ਨਿਰਭਯਾ ਕਾਂਡ ਬਾਰੇ ਲਗਾਤਾਰ ਕਵਰੇਜ ਹੋ ਰਿਹਾ ਸੀ। ਨਿਰਭਯਾ ਦਾ ਦੋਸਤ ਕੁਝ ਚੈਨਲਾਂ ਉਪਰ ਦਰਦਨਾਕ ਕਾਂਡ ਦੀ ਕਹਾਣੀ ਸੁਣਾ ਰਿਹਾ ਸੀ।

  ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਟੀਵੀ ਉਤੇ ਦੇਖ ਰਿਹਾ ਸੀ, ਮੈਨੂੰ ਕਦੇ ਵੀ ਉਸ ਦੀ ਅੱਖਾਂ ਵਿਚ ਦਰਦ ਨਹੀ ਦਿਖਦਾ ਸੀ। ਮੈਂ ਅਪਣੇ ਰਿਪੋਰਟਰ ਨੂੰ ਨਿਰਭਯਾ ਦੇ ਦੋਸਤ ਨੂੰ ਸਟੂਡੀਓ ਵਿਚ ਲਿਆਉਣ ਲਈ ਕਿਹਾ। ਕੁਝ ਦੇਰ ਬਾਅਦ ਮੈਨੂੰ ਦੱਸਿਆ ਗਿਆ ਕਿ ਉਸਦਾ ਦੋਸਤ ਆਪਣੇ ਚਾਚੇ ਨਾਲ ਸਟੂਡੀਓ ਵਿਚ ਆ ਜਾਂਦਾ ਹੈ ਅਤੇ ਇਸ ਬਦਲੇ ਹਜ਼ਾਰਾਂ ਰੁਪਏ ਲੈਂਦਾ ਹੈ। ਪਹਿਲਾਂ ਤਾਂ ਯਕੀਨ ਨਹੀਂ ਹੋਇਆ। ਮੈਂ ਫੈਸਲਾ ਕੀਤਾ ਕਿ ਪੈਸੇ ਮੰਗਣ ਅਤੇ ਲੈਂਦੇ ਹੋਏ ਇਸ ਦੋਸਤ ਦਾ ਸਟਿੰਗ ਆਪ੍ਰੇਸ਼ਨ ਕਰਾਂਗਾ ਅਤੇ ਆਨ ਏਅਰ ਐਕਸਪੋਜ ਕਰਾਂਗਾ।

  ਨਿਰਭਯਾ ਗੈਂਗਰੇਪ : ਦਰਦਨਾਕ ਹਾਦਸੇ ਬਾਰੇ ਦੱਸਣ ਲਈ ਇਕ ਲੱਖ ਰੁਪਏ ਲੈਂਦਾ ਸੀ ਦੋਸਤ


  ਉਨ੍ਹਾਂ ਕਿਹਾ ਮੈਂ ਇਸ ਗੱਲ ਉਤੇ ਬੁਖਲਾ ਗਿਆ ਸੀ ਕਿ ਜਿਸ ਲੜਕੇ ਸਾਹਮਣੇ ਉਸਦੀ ਗਰਲਫਰੈਂਡ ਗੈਂਗਰੇਪ ਅਤੇ ਦਰਿੰਦਗੀ ਦਾ ਸ਼ਿਕਾਰ ਬਣ ਕੇ ਦੁਨੀਆ ਤੋਂ ਰੁਖਸਤ ਹੋ ਗਈ ਹੋਵੇ ਉਸ ਹਾਦਸੇ ਬਦਲੇ ਉਹ ਚੈਨਲਾਂ ਨਾਲ ਡੀਲ ਕਰ ਰਿਹਾ ਹੈ। ਮੇਰੇ ਰਿਪੋਰਟ ਨੇ ਮੇਰੇ ਸਾਹਮਣੇ ਬੈਠ ਕੇ ਉਸ ਲੜਕੇ ਦੇ ਚਾਚਾ ਨਾਲ ਗੱਲ ਕੀਤੀ। ਉਸ ਨੇ ਇੱਕ ਲੱਖ ਰੁਪਏ ਲੈ ਕੇ ਸਟੂਡੀਓ ਵਿਚ ਆਉਣ ਦੀ ਗੱਲ ਕਹੀ। ਮੈਂ ਸੋਚਿਆ ਕਿਤੇ ਚਾਚਾ ਹੀ ਭਤੀਜੇ ਦੇ ਨਾਂ ਉਪਰ ਪੈਸੇ ਤਾਂ ਨਹੀਂ ਲੈ ਰਿਹਾ। ਮੈਂ ਚਾਹੁੰਦਾ ਸੀ ਕਿ ਪੈਸੇ ਉਸ ਲੜਕੇ ਦੇ ਸਾਹਮਣੇ ਦਿੱਤੇ ਜਾਣ। ਨਿਰਭਯਾ ਦੇ ਉਸ ਦੋਸਤ ਦੇ ਸਾਹਮਣੇ ਸਟੂਡੀਓ ਇੰਟਰਵਿਊ ਲਈ 70 ਹਜ਼ਾਰ ਰੁਪਏ ਦਿੱਤੇ ਗਏ। 10 ਮਿੰਟ ਦੀ ਗੱਲਬਾਤ ਤੋਂ ਬਾਅਦ ਆਨ ਏਅਰ ਹੀ ਉਸ ਲੜਕੇ ਤੋਂ ਪੁੱਛਿਆ ਗਿਆ ਕਿ ਤੁਸੀਂ ਨਿਰਭਯਾ ਦੀ ਦਰਦਨਾਕ ਦਾਸਤਾਂ ਸੁਣਾਉਣ ਬਦਲੇ ਚੈਨਲਾਂ ਤੋਂ ਪੈਸੇ ਕਿਉਂ ਲੈਂਦੇ ਹੋ?

  ਨਿਰਭਯਾ ਗੈਂਗਰੇਪ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।


  ਉਨ੍ਹਾਂ ਕਿਹਾ ਅਸੀਂ ਪਹਿਲਾਂ ਤੈਅ ਕੀਤਾ ਸੀ ਇਹ ਸ਼ੋਅ ਪਹਿਲਾਂ ਰਿਕਾਰਡ ਕਰਾਂਗੇ, ਫਿਰ ਤੈਅ ਕਰਾਂਗੇ ਕੀ ਕਰਨਾ ਹੈ। ਉਹ ਲੜਕਾ ਪੈਸੇ ਲੈਣ ਦੀ ਗੱਲ ਤੋਂ ਇਨਕਾਰ ਕਰਦਾ ਰਿਹਾ, ਫਿਰ ਰਿਕਾਰਡਿੰਗ ਦੌਰਾਨ ਹੀ ਉਸ ਲੜਕੇ ਨੂੰ ਆਨ ਸਕਰੀਨ ਹੀ ਉਸਦੇ ਸਟਿੰਗ ਦਾ ਹਿੱਸਾ ਦਿਖਾਇਆ ਤਾਂ ਉਸ ਦੇ ਹੋਸ਼ ਉਡ ਗਏ, ਕੈਮਰੇ ਸਾਹਮਣੇ ਉਸਨੇ ਮੁਆਫੀ ਮੰਗੀ।

  ਅਜੀਤ ਅੰਜੁਮ ਨੇ ਦੱਸਿਆ ਕਿ ਮੈਂ ਲੜਕੇ ਨੂੰ ਕਿਹਾ ਸੀ ਜੇਕਰ ਤੁਸੀਂ ਕਿਸੇ ਚੈਨਲ ਉਪਰ ਇੰਟਰਵਿਊ ਦਿੱਤਾ ਤਾਂ ਮੈਂ ਐਕਸਪੋਜ ਕਰ ਦੇਵਾਂਗਾ। ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ।

   
  First published: