• Home
 • »
 • News
 • »
 • national
 • »
 • BIG DISCLOSURE OF TERRORISTS ARRESTED IN KARNAL EXPLOSIVES FROM PAKISTAN HAD TO BE KEPT IN MANY PARTS OF THE COUNTRY

ਕਰਨਾਲ 'ਚੋਂ ਗ੍ਰਿਫਤਾਰ ਸ਼ੱਕੀ ਅੱਤਵਾਦੀਆਂ ਦਾ ਵੱਡਾ ਖੁਲਾਸਾ, ਦੇਸ਼ ਦੇ ਕਈ ਹਿੱਸਿਆ 'ਚ ਕਰਨਾ ਸੀ ਇਹ ਕਾਰਾ

Karnal Terrorists Arrested updates news: ਕਰਨਾਲ 'ਚ ਫੜੇ ਗਏ ਮਸ਼ਕੂਕ ਅੱਤਵਾਦੀਆਂ ਦੀਆਂ ਤਾਰਾਂ ਪਾਕਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧਤ ਸਨ। ਉਹ ਉਸ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਇਸ ਕੰਮ ਦੇ ਬਦਲੇ ਚਾਰੇ ਅੱਤਵਾਦੀਆਂ ਨੂੰ ਮੋਟੀ ਰਕਮ ਮਿਲਣੀ ਸੀ।

ਕਰਨਾਲ ਵਿੱਚੋਂ ਗ੍ਰਿਫ਼ਤਾਰ ਚਾਰ ਮਸ਼ਕੂਕ ਅਤਿਵਾਦੀਆਂ ਦੀਆਂ ਫਾਈਲ ਤਸਵੀਰਾਂ।

 • Share this:
  ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਫੜੇ ਗਏ ਸ਼ੱਕੀ ਅੱਤਵਾਦੀਆਂ ਤੋਂ ਪੁੱਛਗਿੱਛ 'ਚ ਵੱਡੇ ਖੁਲਾਸੇ ਹੋਏ ਹਨ। ਇਨ੍ਹਾਂ ਅੱਤਵਾਦੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਵਿਸਫੋਟਕਾਂ ਦੀ ਖੇਪ ਦੇਸ਼ ਦੇ ਕਈ ਹਿੱਸਿਆਂ ਵਿਚ ਰੱਖਣੀ ਸੀ। ਇਸ ਮਾਮਲੇ ਵਿੱਚ ਪਾਕਿਸਤਾਨ ਆਈਐਸਆਈ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਰਿਹਾ ਹੈ। ਤੇਲੰਗਾਨਾ ਕਨੈਕਸ਼ਨ 'ਤੇ ਵੀ ਸੁਰੱਖਿਆ ਏਜੰਸੀਆਂ ਜਲਦ ਹੀ ਵੱਡਾ ਖੁਲਾਸਾ ਕਰ ਸਕਦੀਆਂ ਹਨ।

  ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਾਂਦੇੜ ਤੋਂ ਬਾਅਦ ਪਾਕਿਸਤਾਨ ਤੋਂ ਵਿਸਫੋਟਕ ਅਤੇ ਹਥਿਆਰ ਇੱਕ ਵਾਰ ਤੇਲੰਗਾਨਾ ਪਹੁੰਚ ਚੁੱਕੇ ਹਨ। ਇਹ ਖੁਲਾਸਾ ਕਰਨਾਲ ਤੋਂ ਫੜੇ ਗਏ ਅੱਤਵਾਦੀ ਫਿਰੋਜ਼ਪੁਰ ਦੇ ਰਹਿਣ ਵਾਲੇ ਸ਼ੱਕੀ ਅੱਤਵਾਦੀ ਗੁਰਪ੍ਰੀਤ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ। ਗੁਰਪ੍ਰੀਤ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਅੱਤਵਾਦੀ ਰਿੰਦਾ ਦੇ ਲਗਾਤਾਰ ਸੰਪਰਕ 'ਚ ਸੀ। ਗੁਰਪ੍ਰੀਤ ਇੱਕ ਵਾਰ ਪਾਕਿਸਤਾਨ ਤੋਂ ਵਿਸਫੋਟਕ ਅਤੇ ਹਥਿਆਰਾਂ ਦੀ ਖੇਪ ਹੈਦਰਾਬਾਦ ਦੇ ਤੇਲੰਗਾਨਾ ਵਿੱਚ ਭਾਰਤ ਪਹੁੰਚਾ ਚੁੱਕਾ ਹੈ।

  ਇਸ ਦੇ ਨਾਲ ਹੀ ਅੱਤਵਾਦੀਆਂ ਤੋਂ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਹਥਿਆਰਾਂ ਅਤੇ ਵਿਸਫੋਟਕਾਂ ਦੀ ਖੇਪ ਦਾ ਕੁਝ ਹਿੱਸਾ ਪੰਜਾਬ 'ਚ ਕਿਸੇ ਥਾਂ 'ਤੇ ਪਲਾਂਟ ਕੀਤਾ ਜਾ ਚੁੱਕਾ ਸੀ। ਜਿਸ 'ਤੇ ਕੇਂਦਰੀ ਏਜੰਸੀ ਅਤੇ ਪੰਜਾਬ ਪੁਲਿਸ ਤਲਾਸ਼ੀ ਮੁਹਿੰਮ 'ਚ ਲੱਗੀ ਹੋਈ ਹੈ, ਉਥੇ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜੇ ਗਏ ਅੱਤਵਾਦੀਆਂ ਤੋਂ ਕਈ ਘੰਟੇ ਪੁੱਛਗਿੱਛ ਵੀ ਕੀਤੀ ਹੈ।

  ਦੱਸ ਦੇਈਏ ਕਿ ਅੱਤਵਾਦੀਆਂ ਵੱਲੋਂ ਵਰਤੀ ਗਈ ਦਿੱਲੀ ਨੰਬਰ ਦੀ ਗੱਡੀ ਸੈਕਿੰਡ ਹੈਂਡ ਇਨੋਵਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਸ਼ੱਕੀ ਅੱਤਵਾਦੀ ਇਸ ਨੂੰ ਪਹਿਲਾਂ ਟੈਕਸੀ ਵਜੋਂ ਵਰਤ ਰਿਹਾ ਹੈ। ਮਸ਼ਕੂਕ ਅੱਤਵਾਦੀਆਂ ਦੀ ਪੁੱਛਗਿੱਛ ਅਤੇ ਰਿੰਦਾ ਦੇ ਕਰੀਬੀ ਦੋਸਤ ਕੁਲਦੀਪ ਉਰਫ ਸੰਨੀ ਤੋਂ ਪੰਜਾਬ ਦੇ ਨਵਾਂਸ਼ਹਿਰ 'ਚ ਹੋਈ ਪੁੱਛਗਿੱਛ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੱਤਵਾਦੀ ਰਿੰਦਾ ਦਾ ਦੇਸ਼ ਵਿਰੋਧੀ ਏਜੰਡਾ 5 ਲੱਖ ਲੈ ਕੇ ਭਾਰਤ 'ਚ ਧਮਾਕੇ ਕਰਨਾ ਹੈ। ਭਾਰਤ ਦੇ ਕਈ ਰਾਜਾਂ ਤੋਂ ਇਲਾਵਾ ਪਾਕਿਸਤਾਨ ਆਈਐਸਆਈ ਅਤੇ ਰਿੰਦਾ ਦੇ ਨਿਸ਼ਾਨੇ 'ਤੇ ਪੁਲਿਸ ਫੋਰਸ ਦੇ ਜਵਾਨ ਵੀ ਹਨ। ਜਿਨ੍ਹਾਂ ਨੂੰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਵੀ ਸੌਂਪਿਆ ਗਿਆ ਸੀ।

  ਦੱਸ ਦੇਈਏ ਕਿ 5 ਮਈ ਨੂੰ ਕਰਨਾਲ ਪੁਲੀਸ ਨੇ ਪੰਜਾਬ ਤੋਂ ਦਿੱਲੀ ਜਾ ਰਹੇ 4 ਮਸ਼ਕੂਕ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਆਈਬੀ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਕਰਨਾਲ ਦੇ ਮਧੂਬਨ ਥਾਣਾ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਇਨੋਵਾ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਹੋਣ ਦੇ ਖਦਸ਼ੇ ਕਾਰਨ ਬੰਬ ਨਕਾਰਾ ਦਸਤੇ ਅਤੇ ਰੋਬੋਟ ਮੰਗਵਾਏ ਗਏ ਹਨ। ਐੱਸਪੀ ਗੰਗਾਰਾਮ ਪੂਨੀਆ ਨੇ ਚਾਰ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਕੰਟੇਨਰਾਂ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਨੂੰ ਤਿਲੰਗਾਨਾ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਅਤਿਵਾਦੀਆਂ ਕੋਲੋਂ ਦੇਸੀ ਪਿਸਤੌਲ ਅਤੇ 31 ਕਾਰਤੂਸ ਵੀ ਮਿਲੇ ਹਨ। ਉਨ੍ਹਾਂ ਕੋਲੋਂ 7.5 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਛੇ ਮੋਬਾਈਲ ਫ਼ੋਨ ਅਤੇ 1.3 ਲੱਖ ਰੁਪਏ ਬਰਾਮਦ ਕੀਤੇ ਹਨ।
  Published by:Sukhwinder Singh
  First published: