• Home
  • »
  • News
  • »
  • national
  • »
  • BIG RELIEF TO COMMON MAN LPG CYLINDER BECOMES CHEAPER BY 10 RUPEES NEW PRICES WILL BE APPLICABLE FROM TOMORROW 1 APRIL 2021

ਆਮ ਆਦਮੀ ਨੂੰ ਰਾਹਤ! 10 ਰੁਪਏ ਸਸਤਾ ਹੋਇਆ LPG ਸਿਲੰਡਰ

ਆਮ ਆਦਮੀ ਨੂੰ ਰਾਹਤ! 10 ਰੁਪਏ ਸਸਤਾ ਹੋਇਆ LPG ਸਿਲੰਡਰ

ਆਮ ਆਦਮੀ ਨੂੰ ਰਾਹਤ! 10 ਰੁਪਏ ਸਸਤਾ ਹੋਇਆ LPG ਸਿਲੰਡਰ

  • Share this:
    ਕੋਰੋਨਾ ਮਹਾਮਾਰੀ ਦੇ ਵਿਚਕਾਰ ਵਿੱਤੀ ਸੰਕਟ ਵਿੱਚ ਫਸੇ ਆਮ ਆਦਮੀ ਉਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ।  ਪੈਟਰੋਲ, ਡੀਜ਼ਲ ਦੀਆਂ ਕੀਮਤਾਂ (Petrol-Diesel Price Hike) ਦੇ ਨਾਲ-ਨਾਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਫਰਵਰੀ ਅਤੇ ਮਾਰਚ 2021 ਦੌਰਾਨ 125 ਰੁਪਏ ਦਾ ਵਾਧਾ ਹੋਇਆ ਹੈ।

    ਅਜਿਹੀ ਸਥਿਤੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਆਈਓਸੀ ਨੇ ਕਿਹਾ ਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ (LPG Price Cut) ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ। ਨਵੀਂਆਂ ਦਰਾਂ ਕੱਲ੍ਹ ਤੋਂ ਭਾਵ 1 ਅਪ੍ਰੈਲ 2021 ਤੋਂ ਲਾਗੂ ਹੋਣਗੀਆਂ।


    ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਐਲਪੀਜੀ ਦੀ ਕੀਮਤ ਇੰਨੀ ਵਧ ਗਈ ਹੈ ਕਿ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਦੋ ਮਹੀਨਿਆਂ ਵਿਚ, ਰਸੋਈ ਗੈਸ ਦੀ ਕੀਮਤ ਵਿਚ 125 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦੱਸ ਦਈਏ ਕਿ 4 ਫਰਵਰੀ ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ।

    ਇਸ ਤੋਂ ਬਾਅਦ 15 ਫਰਵਰੀ ਨੂੰ 50 ਰੁਪਏ ਵਾਧਾ ਤੇ ਫਿਰ 25 ਫਰਵਰੀ ਨੂੰ 25 ਰੁਪਏ ਅਤੇ 1 ਮਾਰਚ ਨੂੰ ਵੀ ਇੰਨਾ ਹੀ ਵਾਧਾ ਕੀਤਾ ਗਿਆ। ਇਸ ਦੇ ਬਾਅਦ, ਹਰ ਕੋਈ ਉਮੀਦ ਕਰ ਰਿਹਾ ਸੀ ਕਿ ਹੁਣ ਅਪਰੈਲ 2021 ਵਿੱਚ ਐਲਪੀਜੀ ਦੀ ਕੀਮਤ ਵਿੱਚ ਕਟੌਤੀ ਕੀਤੀ ਜਾਏਗੀ।
    Published by:Gurwinder Singh
    First published: