• Home
  • »
  • News
  • »
  • national
  • »
  • BIG SETBACK FOR ARNAB GOSWAMI BOMBAY HIGH COURT REFUSES INTERIM BAIL

ਬੰਬੇ ਹਾਈਕੋਰਟ ਵੱਲੋਂ ਅਰਨਬ ਨੂੰ ਵੱਡਾ ਝਟਕਾ, ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਸੁਪਰੀਮ ਕੋਰਟ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾ ਕਰਨ ਦੇ ਹੁਕਮ(Photo Credits: PTI)

  • Share this:
    ਇੰਟੀਰੀਅਰ ਡਿਜ਼ਾਈਨਰ ਦੀ ਆਤਮ-ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਰਿਪਬਲਿਕ ਟੀਵੀ ਦੇ ਮੁੱਖੀ ਅਰਨਬ ਗੋਸਵਾਮੀ ਨੂੰ ਬੰਬੇ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ।

    ਬੰਬੇ ਹਾਈ ਕੋਰਟ (Bombay High Court) ਨੇ ਸੋਮਵਾਰ ਨੂੰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰਾਂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐਸਐਸ ਸ਼ਿੰਦੇ ਅਤੇ ਜਸਟਿਸ ਐਮਐਸ ਕਾਰਣਿਕ ਦੀ ਬੈਂਚ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਹਾਈ ਕੋਰਨ ਵੱਲੋਂ ਅਸਧਾਰਨ ਅਧਿਕਾਰ ਖੇਤਰ ਦੀ ਵਰਤੋਂ ਕੀਤੇ ਜਾਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ।

    ਅਦਾਲਤ ਨੇ ਆਪਣੀ ਟਿਪਣੀ ਵਿੱਚ ਕਿਹਾ ਕਿ ਗੋਸਵਾਮੀ ਕੋਲ ਕਾਨੂੰਨ ਤਹਿਤ ਰਾਹਤ ਹਾਸਲ ਕਰਨ ਦਾ ਉਪਾਅ ਹੈ ਅਤੇ ਉਹ ਸੰਬਧਤ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਸਕਦਾ ਹੈ। ਇਸ ਤੋਂ ਬਾਅਦ ਅਰਨਬ ਦੇ ਵਕੀਲਾਂ ਨੇ ਅਲੀਬਾਗ ਸੈਸ਼ਨ ਕੋਰਟ ਵਿੱਚ ਅੰਤਰਿਮ ਜ਼ਮਾਨਤ ਦੀ ਅਪੀਲ ਦਾਖਲ ਕੀਤੀ।

    ਸੈਸ਼ਨ ਕੋਰਟ ਅਰਨਬ ਨੂੰ ਕਸਟਡੀ ਵਿੱਚ ਲੈਣ ਦੀ ਅਲੀਬਾਗ ਪੁਲਿਸ ਵੱਲੋਂ ਦਾਖਲ ਨਜ਼ਰਸਾਨੀ ਅਪੀਲ ’ਤੇ ਸੁਣਵਾਈ ਕਰ ਰਹੀ ਹੈ। ਅਰਨਬ ਦੇ ਵਕੀਲ ਗੌਰਵ ਪਾਰਕਰ ਨੇ ਕਿਹਾ ਕਿ ਉਨ੍ਹਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਦਿੱਤੀ ਹੈ। ਗੋਸਵਾਮੀ ਤੇ ਦੋ ਹੋਰਨਾਂ ਨੂੰ ਅਲੀ ਬਾਗ ਪੁਲਿਸ ਨੇ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
    Published by:Gurwinder Singh
    First published:
    Advertisement
    Advertisement