Home /News /national /

ਕਨ੍ਹੱਈਆ ਕੁਮਾਰ ਨੇ ਕਿਹਾ-ਜੇ ਦੇਸ਼ਧ੍ਰੋਹੀ ਕਿਹਾ ਤਾਂ ਮੈਂ ਭਾਜਪਾ ਵਿਚ ਚਲਾ ਜਾਵਾਂਗਾ

ਕਨ੍ਹੱਈਆ ਕੁਮਾਰ ਨੇ ਕਿਹਾ-ਜੇ ਦੇਸ਼ਧ੍ਰੋਹੀ ਕਿਹਾ ਤਾਂ ਮੈਂ ਭਾਜਪਾ ਵਿਚ ਚਲਾ ਜਾਵਾਂਗਾ

ਕਨ੍ਹੱਈਆ ਕੁਮਾਰ ਨੇ ਕਿਹਾ-ਜੇ ਦੇਸ਼ਧ੍ਰੋਹੀ ਕਿਹਾ ਤਾਂ ਮੈਂ ਭਾਜਪਾ ਵਿਚ ਚਲਾ ਜਾਵਾਂਗਾ

ਕਨ੍ਹੱਈਆ ਕੁਮਾਰ ਨੇ ਕਿਹਾ-ਜੇ ਦੇਸ਼ਧ੍ਰੋਹੀ ਕਿਹਾ ਤਾਂ ਮੈਂ ਭਾਜਪਾ ਵਿਚ ਚਲਾ ਜਾਵਾਂਗਾ

  • Share this:
    ਬਿਹਾਰ ਵਿਧਾਨ ਸਭਾ ਚੋਣਾਂ 2020 ਲਈ 28 ਅਕਤੂਬਰ ਨੂੰ ਪਹਿਲੇ ਗੇੜ ਦੀ ਵੋਟਿੰਗ ਹੋਵੇਗੀ। ਇਸ ਦੌਰਾਨ ਚੋਣ ਮੈਦਾਨ ਵਿਚ ਨਿੱਤਰੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਉੱਤੇ ਜ਼ੁਬਾਨੀ ਹਮਲੇ ਤੇਜ਼ ਕਰ ਦਿੱਤੇ ਹਨ। ਜੇਐੱਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੇ ਵੀ ਚੋਣ ਮੁਹਿੰਮ ਨੂੰ ਸੰਭਾਲ ਲਿਆ ਹੈ।

    ਮੰਗਲਵਾਰ ਨੂੰ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ। ਕਨ੍ਹਈਆ ਨੇ ਕਿਹਾ ਕਿ ਜਦੋਂ ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਵਿਚ ਸਨ, ਉਦੋਂ ਉਨ੍ਹਾਂ ਨੂੰ ਇਕ ਬੁਰਾ ਵਿਅਕਤੀ ਕਿਹਾ ਜਾਂਦਾ ਸੀ। ਉਹ ਭਾਜਪਾ ਵਿਚ ਜਾਂਦੇ ਹੀ ਪਾਕ-ਸਾਫ ਹੋ ਗਏ। ਇਸ ਲਈ ਅਸੀਂ ਵੀ ਆਖ ਦਿੱਤਾ ਹੈ ... ਜੇ ਤੁਸੀਂ ਜਿਆਦਾ ਦੇਸ਼ ਧ੍ਰੋਹੀ-ਦੇਸ਼ ਧ੍ਰੋਹੀ ਕੀਤਾ ਤਾਂ ਅਸੀਂ ਵੀ ਭਾਜਪਾ ਵਿਚ ਸ਼ਾਮਲ ਹੋ ਜਾਵਾਂਗੇ। ਤਦ ਮੇਰੇ ਉੱਤੇ ਲੱਗੇ ਸਾਰੇ ਦੋਸ਼ ਵੀ ਧੋਤੇ ਜਾਣਗੇ ਤੇ ਪਾਕ-ਸਾਫ ਵੀ ਹੋ ਜਾਵਾਂਗਾ।

    ਕਨ੍ਹਈਆ ਨੇ ਕਿਹਾ, ‘ਅੱਜ ਮੈਨੂੰ ਲਗਾਤਾਰ ਦੇਸ਼ਧ੍ਰੋਹੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਜੇ ਮੈਂ ਅੱਜ ਭਾਜਪਾ ਵਿੱਚ ਸ਼ਾਮਲ ਹੁੰਦਾ ਹਾਂ ਤਾਂ ਮੇਰੇ ਉੱਤੇ ਲਗਾਏ ਸਾਰੇ ਦੋਸ਼ ਖਤਮ ਹੋ ਜਾਣਗੇ। ਕਨ੍ਹਈਆ ਕੁਮਾਰ ਨੇ ਇਹ ਗੱਲਾਂ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੀਆਂ।

    ਉਨ੍ਹਾਂ ਕਿਹਾ ਕਿ ਹੁਣ ਬਿਹਾਰ ਵਿੱਚ ਈਵੀਐਮ ਦੀ ਬਜਾਏ ਮੁੱਖ ਮੰਤਰੀ ਨੂੰ ਹੈਕ ਕੀਤਾ ਜਾ ਰਿਹਾ ਹੈ। ਇਸ ਲਈ ਜਨਤਾ ਨੂੰ ਵਿਸ਼ੇਸ਼ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ। ਸਿੱਧੇ ਸ਼ਬਦਾਂ ਵਿਚ ਕਨ੍ਹਈਆ ਕੁਮਾਰ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਲੋਕਾਂ ਨੇ ਭਾਜਪਾ ਵਿਰੁੱਧ ਵੋਟ ਦਿੱਤੀ ਸੀ ਅਤੇ ਨਿਤੀਸ਼ ਕੁਮਾਰ ਦੀ ਸਰਕਾਰ ਬਣੀ ਸੀ, ਪਰ ਕੁਝ ਮਹੀਨਿਆਂ ਬਾਅਦ ਹੀ ਬੀਜੇਪੀ ਨੇ ਸੀਐਮ ਨੂੰ ਹੈਕ ਲਿਆ। ਪੂਰੀ ਤਰ੍ਹਾਂ ਉਲਟਾ ਦਿੱਤਾ ਗਿਆ। ਨਤੀਜਾ ਇਹ ਹੋਇਆ ਕਿ ਜਨਤਾ ਨੂੰ ਧੋਖਾ ਦਿੱਤਾ ਗਿਆ।
    Published by:Gurwinder Singh
    First published:

    Tags: Bihar Elections 2020, BJP

    ਅਗਲੀ ਖਬਰ