Home /News /national /

ਚਿਰਾਗ ਪਾਸਵਾਨ ਨੂੰ ਕੇਂਦਰ ਨੇ ਦਿੱਤੀ Z ਸ਼੍ਰੇਣੀ ਦੀ ਸਕਿਊਰਿਟੀ, ਖੁਫੀਆ ਵਿਭਾਗ ਦੀ ਰਿਪੋਰਟ ਤੋਂ ਬਾਅਦ ਲਿਆ ਫੈਸਲਾ

ਚਿਰਾਗ ਪਾਸਵਾਨ ਨੂੰ ਕੇਂਦਰ ਨੇ ਦਿੱਤੀ Z ਸ਼੍ਰੇਣੀ ਦੀ ਸਕਿਊਰਿਟੀ, ਖੁਫੀਆ ਵਿਭਾਗ ਦੀ ਰਿਪੋਰਟ ਤੋਂ ਬਾਅਦ ਲਿਆ ਫੈਸਲਾ

ਚਿਰਾਗ ਪਾਸਵਾਨ ਨੂੰ ਕੇਂਦਰ ਨੇ ਦਿੱਤੀ Z ਸ਼੍ਰੇਣੀ ਦੀ ਸਕਿਊਰਿਟੀ, (file)

ਚਿਰਾਗ ਪਾਸਵਾਨ ਨੂੰ ਕੇਂਦਰ ਨੇ ਦਿੱਤੀ Z ਸ਼੍ਰੇਣੀ ਦੀ ਸਕਿਊਰਿਟੀ, (file)

ਪਾਸਵਾਨ ਨੂੰ ਇਹ ਸੁਰੱਖਿਆ ਇੰਟੈਲੀਜੈਂਸ ਬਿਊਰੋ ਯਾਨੀ IB ਦੀ ਥਰੇਟ ਪਰਸੈਪਸ਼ਨ ਰਿਪੋਰਟ ਦੇ ਆਧਾਰ 'ਤੇ ਮੁਹੱਈਆ ਕਰਵਾਈ ਗਈ ਹੈ, ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਣਾਲੀ ਤਹਿਤ 33 ਜਵਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ।

  • Share this:

ਪਟਨਾ- ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ। ਕੇਂਦਰੀ ਖੁਫੀਆ ਵਿਭਾਗ ਦੀ ਰਿਪੋਰਟ ਤੋਂ ਬਾਅਦ ਚਿਰਾਗ ਪਾਸਵਾਨ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਣਾਲੀ ਤਹਿਤ 33 ਜਵਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਬਿਹਾਰ 'ਚ ਚਿਰਾਗ ਪਾਸਵਾਨ ਨੂੰ ਇਹ ਸੁਰੱਖਿਆ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਪਾਸਵਾਨ ਨੂੰ ਇਹ ਸੁਰੱਖਿਆ ਇੰਟੈਲੀਜੈਂਸ ਬਿਊਰੋ ਯਾਨੀ IB ਦੀ ਥਰੇਟ ਪਰਸੈਪਸ਼ਨ ਰਿਪੋਰਟ ਦੇ ਆਧਾਰ 'ਤੇ ਮੁਹੱਈਆ ਕਰਵਾਈ ਗਈ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ (LJP) ਦੇ ਪਾਸਵਾਨ ਧੜੇ ਦੇ ਆਗੂਆਂ ਨੇ ਚਿਰਾਗ ਪਾਸਵਾਨ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਇਸ ਵਿੱਚ ਚਿਰਾਗ ਨੂੰ ਬਿਹਾਰ ਵਿੱਚ ਆਪਣੀ ਜਾਨ ਲਈ ਖ਼ਤਰਾ ਦੱਸਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਜ਼ੈੱਡ ਸ਼੍ਰੇਣੀ ਤਹਿਤ ਚਿਰਾਗ ਪਾਸਵਾਨ ਦੀ ਸੁਰੱਖਿਆ 'ਚ ਕੁੱਲ 33 ਸੁਰੱਖਿਆ ਗਾਰਡ ਡਿਊਟੀ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ 'ਤੇ 10 ਹਥਿਆਰਬੰਦ ਸਟੈਟਿਕ ਗਾਰਡ ਤਾਇਨਾਤ ਰਹਿਣਗੇ, ਜਦਕਿ 6 ਘੰਟੇ ਪੀ.ਐੱਸ.ਓ., 3 ​​ਸ਼ਿਫਟਾਂ 'ਚ ਹਥਿਆਰਬੰਦ ਐਸਕਾਰਟ ਦੇ 12 ਕਮਾਂਡੋ, ਵਾਚਰ ਸ਼ਿਫਟ 'ਚ 2 ਕਮਾਂਡੋ ਅਤੇ 3 ਟਰੈਂਡ ਡਰਾਈਵਰ 24 ਘੰਟੇ ਤਾਇਨਾਤ ਰਹਿਣਗੇ।ਦੂਜੇ ਪਾਸੇ ਚਿਰਾਗ ਪਾਸਵਾਨ ਨੂੰ ਦਿੱਤੀ ਗਈ ਵੀਆਈਪੀ ਸੁਰੱਖਿਆ ਦੀ ਸਿਆਸੀ ਅਹਿਮੀਅਤ ਵੀ ਉਭਰ ਕੇ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਆਉਣ ਵਾਲੇ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਚਿਰਾਗ ਪਾਸਵਾਨ ਨੂੰ ਮੋਦੀ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਗੌਰਤਲਬ ਹੈ ਕਿ ਜਦੋਂ ਚਿਰਾਗ ਪਾਸਵਾਨ ਨੇ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਉਸ ਸਮੇਂ ਤੋਂ ਹੀ ਚਰਚਾ ਸ਼ੁਰੂ ਹੋ ਗਈ ਸੀ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ 'ਚ ਮੰਤਰੀ ਬਣਾਇਆ ਜਾ ਸਕਦਾ ਹੈ।

Published by:Ashish Sharma
First published:

Tags: Bihar, Central government, Security alert