
Bihar Chunav Result: ਰੁਝਾਨਾਂ ਨੂੰ ਕਦੇ ਵੀ ਪਲਟਾ ਸਕਦੇ ਨੇ ਨਤੀਜੇ, 123 ਸੀਟਾਂ ਉਤੇ 3000 ਵੋਟਾਂ ਦਾ ਫਰਕ
ਬਿਹਾਰ ਚੋਣ ਨਤੀਜਿਆਂ (Bihar election Results 2020) ਦੇ ਹੁਣ ਤੱਕ ਦੇ ਰੁਝਾਨਾਂ ਵਿਚ ਐਨਡੀਏ ਬਹੁਮਤ ਦੇ ਨੇੜੇ ਦਿੱਸ ਰਹੀ ਹੈ। ਜਦੋਂਕਿ ਮਹਾਂਗਠਬੰਧਨ ਵੀ ਸਖਤ ਟੱਕਰ ਦੇ ਰਿਹਾ ਹੈ। ਦੋਵਾਂ ਵਿਚ ਕੁਝ ਸੀਟਾਂ ਦਾ ਅੰਤਰ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਚੋਣਾਂ ਦੇ ਨਤੀਜੇ ਬਾਰੇ ਕਿਆਸ ਲਗਾਉਣਾ ਜਲਦਬਾਜ਼ੀ ਹੋਵੇਗੀ।
ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 166 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦਾ ਅੰਤਰ 5000 ਤੋਂ ਘੱਟ ਹੈ। ਜਦੋਂ ਕਿ 123 ਸੀਟਾਂ ਦੇ ਉਤੇ 3000 ਤੋਂ ਘੱਟ ਅੰਤਰ ਹੈ। ਜੇ 80 ਸੀਟਾਂ 'ਤੇ ਦੇਖਿਆ ਜਾਵੇ ਤਾਂ ਇਹ ਅੰਕੜਾ 2000 ਤੋਂ ਘੱਟ ਹੈ। ਰਾਜ ਦੀਆਂ 49 ਸੀਟਾਂ 'ਤੇ ਵੋਟਾਂ ਦਾ ਅੰਤਰ 1000 ਤੋਂ ਘੱਟ ਹੈ। ਜਦੋਂ ਕਿ 20 ਅਜਿਹੀਆਂ ਸੀਟਾਂ ਹਨ ਜਿਥੇ ਤਕਰੀਬਨ ਬਰਾਬਰ ਦੀ ਟੱਕਰ ਹੈ। ਇੱਥੇ 500 ਤੋਂ ਘੱਟ ਅੰਤਰ ਹੈ।
ਇਸ ਦੇ ਨਾਲ ਹੀ, ਇੱਥੇ ਅਜਿਹੀਆਂ 20 ਸੀਟਾਂ ਹਨ ਜਿਥੇ ਬਹੁਤ ਨਜ਼ਦੀਕੀ ਮਾਮਲਾ ਹੋ ਸਕਦਾ ਹੈ, ਇਥੇ 200 ਤੋਂ ਘੱਟ ਦਾ ਅੰਤਰ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਰੁਝਾਨਾਂ ਉਤੇ ਵਿਸ਼ਵਾਸ ਕਰਨਾ ਬਹੁਤ ਜਲਦੀ ਹੋਵੇਗੀ। ਇਹ ਅੰਕੜਾ ਕਿਸੇ ਵੀ ਸਮੇਂ ਨਵੇਂ ਰੁਝਾਨਾਂ ਨੂੰ ਬਦਲ ਸਕਦਾ ਹੈ।
ਉਧਰ, ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸੁਸਤੀ ਨਾਲ ਹੋਣ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਇਸ ਵਾਰ ਕਰੋਨਾ ਮਹਾਮਾਰੀ ਕਾਰਨ ਵਧੇਰੇ ਈਵੀਐੱਮ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਵੋਟਾਂ ਦੀ ਗਿਣਤੀ ਕਰਨ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਡਾਕ ਬੈਲਟ ਵੀ ਵੱਡੀ ਗਿਣਤੀ ਵਿੱਚ ਹੋਈ ਹੈ, ਜਿਸ ਦੀ ਗਿਣਤੀ ਕਰਨ ਵਿੱਚ ਵੀ ਸਮਾਂ ਲੱਗ ਸਕਦਾ ਹੈ। ਕਮਿਸ਼ਨ ਨੇ ਕਿਹਾ ਕਿ ਰਾਜ ਵਿੱਚ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲਗੀ ਤੇ ਹਾਲੇ ਤੱਕ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋਈ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।