ਬਿਹਾਰ ਵਿਧਾਨ ਸਭਾ ਚੋਣਾਂ 'ਚ ਐਨ.ਡੀ.ਏ. ਨੂੰ ਮੁੜ ਬਹੁਮਤ ਮਿਲ ਗਿਆ ਹੈ, ਜਦਕਿ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਮਹਾਂਗੱਠਜੋੜ ਪਛੜ ਗਿਆ। ਕੁੱਲ 243 ਸੀਟਾਂ 'ਚੋਂ ਸਪੱਸ਼ਟ ਬਹੁਮਤ ਲਈ 122 ਸੀਟਾਂ ਦੀ ਜ਼ਰੂਰਤ ਸੀ ਪਰ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 125 ਸੀਟਾਂ ਮਿਲੀਆਂ ਸਨ ਤੇ ਮਹਾਂਗੱਠਜੋੜ ਨੂੰ 110 ਸੀਟਾਂ ਮਿਲੀਆਂ।
ਭਾਜਪਾ ਦਾ ਪ੍ਰਦਰਸ਼ਨ ਆਪਣੇ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਦੇ ਮੁਕਾਬਲੇ ਸ਼ਾਨਦਾਰ ਰਿਹਾ ਅਤੇ ਉਸ ਦੇ ਮੁਕਾਬਲੇ ਘੱਟੋ-ਘੱਟ 30 ਵੱਧ ਸੀਟਾਂ ਜਿੱਤੀਆਂ। ਦੋਵੇਂ ਪਾਰਟੀਆਂ ਪਿਛਲੇ ਦੋ ਦਹਾਕਿਆਂ ਤੋਂ ਐਨ. ਡੀ. ਏ. 'ਚ ਸਹਿਯੋਗੀ ਰਹੀਆਂ ਹਨ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਇਸ ਗੱਠਜੋੜ 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ 74 ਸੀਟਾਂ , ਜਦਕਿ ਜਨਤਾ ਦਲ (ਯੂ) 43 ਸੀਟਾਂ 'ਤੇ, ਰਾਸ਼ਟਰੀ ਜਨਤਾ ਦਲ 75 ਸੀਟਾਂ ਅਤੇ ਕਾਂਗਰਸ 19 ਸੀਟਾਂ ਮਿਲੀਆਂ ਹਨ।
ਵਿਧਾਨ ਸਭਾ ਸਪੀਕਰ ਵਿਜੇ ਕੁਮਾਰ ਚੌਧਰੀ ਨੇ ਸਰਾਏਰੰਜਨ ਤੋਂ ਅਤੇ ਪ੍ਰਸਿੱਧ ਨਿਸ਼ਾਨੇਬਾਜ਼ ਸ਼੍ਰੇਯਾਸੀ ਸਿੰਘ ਨੇ ਜਮੁਈ ਤੋਂ ਜਿੱਤ ਪ੍ਰਾਪਤ ਕੀਤੀ। ਜਦੋਂਕਿ ਹਿੰਦੋਸਤਾਨੀ ਅਵਾਮੀ ਮੋਰਚਾ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੇ ਇਮਾਮਗੰਜ ਤੋਂ ਸਾਬਕਾ ਸਪੀਕਰ ਉਦੇ ਨਰਾਇਣ ਚੌਧਰੀ ਨੂੰ ਹਰਾਇਆ।
ਲਗਭਗ ਦੋ ਦਹਾਕਿਆਂ 'ਚ ਪਹਿਲੀ ਵਾਰ ਬਿਹਾਰ ਵਿਚ ਭਾਜਪਾ ਐਨ. ਡੀ. ਏ. ਭਾਈਵਾਲ ਜਨਤਾ ਦਲ (ਯੂ) ਨੂੰ ਪਿੱਛੇ ਛੱਡਦੀ ਹੋਈ ਗੱਠਜੋੜ 'ਚ ਉੱਭਰੀ। ਭਾਜਪਾ ਨੇ 74 ਸੀਟਾਂ ਪ੍ਰਾਪਤ ਕੀਤੀਆਂ ਜਦੋਂਕਿ ਜਨਤਾ ਦਲ (ਯੂ) ਨੂੰ 43 ਸੀਟਾਂ ਮਿਲੀਆਂ। ਭਾਵੇ ਸੂਬੇ 'ਚ ਐਨ. ਡੀ. ਏ. ਦੀ ਸਰਕਾਰ ਬਣੇ ਜਾਵੇ ਅਤੇ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣ ਜਾਣ ਪਰ ਇਹ ਬਦਲਾਅ ਬਿਹਾਰ ਦੇ ਸੱਤਾਧਾਰੀ ਗੱਠਜੋੜ 'ਚ ਸੱਤਾ ਦੇ ਸਮੀਕਰਨ ਬਦਲਣ ਦੀ ਸਮਰੱਥਾ ਰੱਖਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar Elections 2020