ਆਰ ਜੇ ਡੀ ਆਗੂ ਲਾਲੂ ਪ੍ਰਸਾਦ ਯਾਦਵ ਜੋ ਚਾਰ ਘੋਟਾਲੇ ਵਿੱਚ ਰਾਂਚੀ ਦੀ ਜੇਲ ਵਿੱਚ ਸਜ਼ਾ ਕੱਟ ਰਹੇ ਹਨ ਉਨ੍ਹਾਂ ਨੇ ਆਪਣੇ ਬੇਟੇ ਤੇਜੱਸਵੀ ਯਾਦਵ ਨੂੰ ਸੋਮਵਾਰ ਨੂੰ 31ਵੇਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਵਿੱਚ ਬਿਹਾਰ ਦੀ ਜਨਤਾ ਤੇਜੱਸਵੀ ਨੂੰ ਜਿੱਤ ਦਾ ਤੋਹਫ਼ਾ ਦੇਵੇਗੀ।
ਵਿਧਾਨ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਲਗਭਗ ਸਾਰੇ ਹੀ ਐਗਜ਼ਿਟ ਪੋਲ ਨੇ ਆਰ ਜੇ ਡੀ ਤੇ ਸਾਥੀ ਪਾਰਟੀਆਂ ਦੀ ਜਿੱਤ ਵੱਲ ਇਸ਼ਾਰਾ ਕੀਤਾ ਹੈ ਅਤੇ ਤੇਜੱਸਵੀ ਯਾਦਵ ਨੂੰ ਬਿਹਾਰ ਦੇ ਯੁਵਾ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਹੈ।
ਸੂਤਰਾਂ ਮੁਤਾਬਿਕ ਤੇਜੱਸਵੀ ਨੇ ਆਪਣੇ ਪਿਤਾ ਨਾਲ ਉਨ੍ਹਾਂ ਦੇ ਸਹਾਇਕ ਦੇ ਫ਼ੋਨ ਰਾਹੀਂ ਰਾਤ 12 ਵਜੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੌਣ ਚਲੇ ਗਏ ਸਨ ਜਿਸ ਕਰ ਕੇ ਗੱਲ ਨਹੀਂ ਹੋ ਸਕੀ। ਉਨ੍ਹਾਂ ਨੇ ਸਵੇਰੇ 6 ਵਜੇ ਫੇਰ ਕੋਸ਼ਿਸ਼ ਕੀਤੀ ਸੀ ਪਰ ਜਿੱਦਾਂ ਹੀ ਲਾਲੂ ਉੱਥੇ ਉਨ੍ਹਾਂ ਨੇ ਤੇਜੱਸਵੀ ਨੂੰ ਅਸ਼ੀਰਵਾਦ ਦੇਣ ਲਈ ਫ਼ੋਨ ਕੀਤਾ।
ਵੋਟਾਂ ਦੀ ਗਿਣਤੀ (Counting) ਲਈ ਚੋਣ ਕਮਿਸ਼ਨ ਨੇ ਸੀ ਸੀ ਟੀ ਵੀ ਨਾਲ ਨਿਗਰਾਨੀ ਅਤੇ ਕੜੀ ਸੁਰੱਖਿਆ ਵਿਵਸਥਾ ਸਮੇਤ ਵਿਆਪਕ ਇੰਤਜ਼ਾਮ ਕੀਤੇ ਹਨ। ਮੁੱਖ ਚੋਣ ਅਧਿਕਾਰੀ ਐਚ ਆਰ ਸ਼੍ਰੀਨਿਵਾਸ (HR Srinivas) ਨੇ ਦੱਸਿਆ ਕਿ ਸਟਰਾਂਗ ਰੂਮ ਵਿੱਚ ਈ ਵੀ ਐਮ ਕੜੀ ਸੁਰੱਖਿਆ ਵਿੱਚ ਰੱਖੀਆਂ ਹਨ। 10 ਨਵੰਬਰ ਨੂੰ ਵੋਟਾਂ ਦੀ ਗਿਣਤੀ ਲਈ ਰਾਜ ਭਰ ਵਿੱਚ ਬਣਾਏ ਗਏ ਕੁਲ 55 ਕੇਂਦਰਾਂ ਉੱਤੇ ਉੱਚ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।