ਸਰਕਾਰੀ ਹਸਪਤਾਲ ਦਾ ਕਾਰਨਾਮਾ, ਬੱਚੇ ਦੀ ਖੱਬੀ ਬਾਂਹ ਦੀ ਥਾਂ ਸੱਜੀ ਉਤੇ ਜੜ ਦਿੱਤਾ ਪਲੱਸਤਰ

News18 Punjab
Updated: June 26, 2019, 5:25 PM IST
ਸਰਕਾਰੀ ਹਸਪਤਾਲ ਦਾ ਕਾਰਨਾਮਾ, ਬੱਚੇ ਦੀ ਖੱਬੀ ਬਾਂਹ ਦੀ ਥਾਂ ਸੱਜੀ ਉਤੇ ਜੜ ਦਿੱਤਾ ਪਲੱਸਤਰ
News18 Punjab
Updated: June 26, 2019, 5:25 PM IST
ਬਿਹਾਰ 'ਚ ਸਰਕਾਰੀ ਹਸਪਤਾਲ ਦੀ ਅਣਗਹਿਲੀ ਉਤੇ ਵੱਡੇ ਸਵਾਲ ਉਠ ਰਹੇ ਹਨ। ਇਥੇ ਇਕ ਪਿਤਾ ਆਪਣੇ ਬੱਚੇ ਨੂੰ ਇਲਾਜ਼ ਲਈ ਲੈ ਕੇ ਆਇਆ ਸੀ। ਬੱਚਾ ਅੰਬ ਦੇ ਦਰਖਤ ਤੋਂ ਡਿੱਗ ਪਿਆ ਸੀ ਤੇ ਉਸ ਦੀ ਬਾਂਹ ਵਿਚ ਫ੍ਰੈਕਚਰ ਹੋ ਗਿਆ ਸੀ। ਇਲਾਜ ਦੌਰਾਨ ਹਸਪਤਾਲ ਨੇ ਵੱਡੀ ਲਾਪਰਵਾਹੀ ਦਿਖਾਉਂਦੇ ਹੋਏ ਬੱਚੇ ਫੈਜ਼ਾਨ ਦੇ ਖੱਬੇ ਬਾਂਹ 'ਤੇ ਪਲਸਤਰ ਕਰਨ ਦੀ ਬਜਾਏ ਸੱਜੇ ਬਾਂਹ 'ਤੇ ਕਰ ਦਿੱਤਾ।

ਇਹ ਲਾਪਰਵਾਹੀ ਦਰਭੰਗਾ ਦੇ ਸਰਕਾਰੀ ਹਸਪਤਾਲ ਮੈਡੀਕਲ ਕਾਲਜ ਵੱਲੋਂ ਚਲਾਏ ਜਾਂਦੇ ਹਸਪਤਾਲ ਡੀਐੱਮਸੀਐੱਚ 'ਚ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਬੱਚਾ ਪੀੜ ਨਾਲ ਕੁਰਲਾ ਰਿਹਾ ਸੀ। ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਉਸ ਨੂੰ ਅੰਦਰ ਲੈ ਗਏ ਤੇ ਕੁਝ ਸਮੇਂ ਬਾਅਦ ਗਲਤ ਬਾਂਹ ਉਤੇ ਪਲਸਤਰ ਲੈ ਕੇ ਘਰ ਜਾਣ ਲਈ ਕਹਿ ਦਿੱਤਾ। ਮੌਕੇ ਉਤੇ ਭੀੜ ਹੋਣ ਕਾਰਨ ਉਨ੍ਹਾਂ ਨੂੰ ਵੀ ਕੁਝ ਨਾ ਸੁੱਝਿਆ ਪਰ ਬਾਹਰ ਆ ਕੇ ਜਦੋਂ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਹੁਣ ਡਾਕਟਰ ਉਨ੍ਹਾਂ ਨੂੰ ਕੋਈ ਰਾਹ ਨਹੀਂ ਦੇ ਰਹੇ।

Loading...
ਦਰਅਸਲ, ਦਰਭੰਗਾ ਮੈਡੀਕਲ ਕਾਲਜ ਐਂਡ ਹਾਸਪਿਟਲ 'ਚ ਫੈਜ਼ਾਨ ਦਾ ਪਰਿਵਾਰ ਉਸ ਦੇ ਇਲਾਜ ਲਈ ਪਹੁੰਚੇ ਸਨ। ਉਸ ਦੀ ਖੱਬੀ ਬਾਂਹ 'ਚ ਫ੍ਰੈਕਚਰ ਹੋ ਗਿਆ ਸੀ। ਇਲਾਜ ਦੌਰਾਨ ਹਸਪਤਾਲ ਨੇ ਵੱਡੀ ਲਾਪਰਵਾਹੀ ਦਿਖਾਉਂਦੇ ਹੋਏ ਫੈਜ਼ਾਨ ਦੇ ਖੱਬੀ ਬਾਂਹ 'ਤੇ ਪਲਸਤਰ ਕਰਨ ਦੀ ਬਜਾਏ ਸੱਜੀ ਬਾਂਹ 'ਤੇ ਕਰ ਦਿੱਤਾ। ਫੈਜਾਨ ਦੀ ਮਾਂ ਨੇ ਕਿਹਾ ਕਿ ਹਸਪਤਾਲ ਦੀ ਵੱਡੀ ਗ਼ਲਤੀ ਹੈ। ਹਸਪਤਾਲ ਨੇ ਉਨ੍ਹਾਂ ਨੂੰ ਦਵਾਈ ਤੱਕ ਉਪਲੱਬਧ ਨਹੀਂ ਕਰਵਾਈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।ਪਰਿਵਾਰ ਨੇ ਦੱਸਿਆ ਕਿ ਬੱਚਾ ਪੀੜ ਨਾਲ ਕੁਰਲਾ ਰਿਹਾ ਸੀ। ਅਸੀਂ ਉਸ ਨੂੰ ਹਸਪਤਾਲ ਲੈਕੇ ਗਏ। ਡਾਕਟਰ ਉਸ ਨੂੰ ਅੰਦਰ ਲੈ ਗਏ ਤੇ ਕੁਝ ਸਮੇਂ ਬਾਅਦ ਗਲਤ ਬਾਂਹ ਉਤੇ ਪਲਸਤਰ ਲੈ ਕੇ ਘਰ ਜਾਣ ਲਈ ਕਹਿ ਦਿੱਤਾ। ਮੌਕੇ ਉਤੇ ਭੀੜ ਹੋਣ ਕਾਰਨ ਉਨ੍ਹਾਂ ਨੂੰ ਵੀ ਕੁਝ ਨਾ ਸੁੱਝਿਆ ਪਰ ਬਾਹਰ ਆ ਕੇ ਜਦੋਂ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਹੁਣ ਡਾਕਟਰ ਉਨ੍ਹਾਂ ਨੂੰ ਕੋਈ ਰਾਹ ਨਹੀਂ ਦੇ ਰਹੇ।
First published: June 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...