Home /News /national /

ਕੁੜਮ ਨਾਲ ਸ਼ਰਾਬ ਪੀਂਦੇ ਫੜੇ ਗਏ 'ਲਾਲੂ ਯਾਦਵ' SSP ਨੇ ਕਿਹਾ- ਕਾਨੂੰਨ ਆਪਣਾ ਕੰਮ ਕਰੇਗਾ

ਕੁੜਮ ਨਾਲ ਸ਼ਰਾਬ ਪੀਂਦੇ ਫੜੇ ਗਏ 'ਲਾਲੂ ਯਾਦਵ' SSP ਨੇ ਕਿਹਾ- ਕਾਨੂੰਨ ਆਪਣਾ ਕੰਮ ਕਰੇਗਾ

 ਕੁੜਮ ਨਾਲ ਸ਼ਰਾਬ ਪੀਂਦੇ ਫੜੇ ਗਏ 'ਲਾਲੂ ਯਾਦਵ' SSP ਨੇ ਕਿਹਾ- ਕਾਨੂੰਨ ਆਪਣਾ ਕੰਮ ਕਰੇਗਾ

ਕੁੜਮ ਨਾਲ ਸ਼ਰਾਬ ਪੀਂਦੇ ਫੜੇ ਗਏ 'ਲਾਲੂ ਯਾਦਵ' SSP ਨੇ ਕਿਹਾ- ਕਾਨੂੰਨ ਆਪਣਾ ਕੰਮ ਕਰੇਗਾ

ਸ਼ਰਾਬਬੰਦੀ ਕਾਨੂੰਨ ਪੂਰੇ ਬਿਹਾਰ ‘ਚ ਸਖਤੀ ਦੇ ਨਾਲ ਲਾਗੂ ਹੋਵੇ। ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਇਸ ਨੂੰ ਲੈ ਕੇ ਕਈ ਵਾਰ ਆਪਣੇ ਪੁਲਿਸ ਕਰਮਚਾਰੀਆਂ ਨੂੰ ਡਾਂਟ ਵੀ ਲਗਾਈ ਹੈ, ਪਰ ਲਾਲੂ ਯਾਦਵ ਨੂੰ ਇਸ ਨਾਲ ਫਰਕ ਨਹੀਂ ਪੈਂਦਾ।

 • Share this:

  ਬਿਹਾਰ ਦੇ ਮੁਖੀਆ ਨੀਤੀਸ਼ ਕੁਮਾਰ (Nitish Kumar) ਹਮੇਸ਼ਾ ਇਹੀ ਚਾਹੁੰਦੇ ਹਨ ਕਿ ਸ਼ਰਾਬਬੰਦੀ ਕਾਨੂੰਨ ਪੂਰੇ ਬਿਹਾਰ ‘ਚ ਸਖਤੀ ਦੇ ਨਾਲ ਲਾਗੂ ਹੋਵੇ। ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਇਸ ਨੂੰ ਲੈ ਕੇ ਕਈ ਵਾਰ ਆਪਣੇ ਪੁਲਿਸ ਕਰਮਚਾਰੀਆਂ ਨੂੰ ਡਾਂਟ ਵੀ ਲਗਾਈ ਹੈ, ਪਰ ਲਾਲੂ ਯਾਦਵ ਨੂੰ ਇਸ ਨਾਲ ਫਰਕ ਨਹੀਂ ਪੈਂਦਾ। ਹੈਰਾਨ ਨਾ ਹੋਵੋ ਇਹ ਲਾਲੂ ਯਾਦਵ ਦੂਜੇ ਹਨ। ਇਹ ਪਟਨਾ ਦੇ ਸ਼ਾਸਤਰੀਨਗਰ ਥਾਨਾ ਦੇ ਏਐਸਆਈ ਲਾਲੂ ਯਾਦਵ ਹਨ, ਜਿਨ੍ਹਾਂ ਨੂੰ ਸ਼ਰਾਬ ਪੀਣ-ਪਿਆਉਣ ਤੋਂ ਕੋਈ ਫਰਕ ਨਹੀਂ ਪੈਂਦਾ।

  ਖਟਾਲ ‘ਚ ਬੈਠ ਕੇ ਪੀ ਰਹੇ ਸੀ ਸ਼ਰਾਬ

  ਸ਼ਾਸਤਰੀਨਗਰ ਥਾਨਾ ਦੇ ਏਐਸਆਈ ਲਾਲੂ ਯਾਦਵ ਨੂੰ ਸ਼ਰਾਬ ਪੀਣ ਅਤੇ ਪਿਆਉਣ ਦਾ ਸ਼ੌਂਕ ਹੈ ਅਤੇ ਸ਼ਰਾਬਬੰਦੀ ਕਾਨੂੰਨ ‘ਚ ਉਨ੍ਹਾਂ ਦਾ ਇਹ ਸੌਂਕ ਛੁੱਟਿਆ ਨਹੀਂ ਹੈ। ਲਾਲੂ ਯਾਦਵ ਦੇ ਘਰ ਉਨ੍ਹਾਂ ਦੇ ਕੁੜਮ ਆਏ ਤਾਂ ਖੂਬ ਸਤਿਕਾਰ ਕੀਤਾ ਗਿਆ, ਪਰ ਗੱਲ ਇੱਥੇ ਹੀ ਨਹੀਂ ਬਣੀ ਅਤੇ ਕੁੜਮ ਨੇ ਸ਼ਰਾਬ ਦੀ ਮੰਗ ਕਰ ਦਿੱਤੀ, ਫਿਰ ਕਿ ਸੀ ਏਐਸਆਈ ਲਾਲੂ ਯਾਦਵ ਨੇ ਸ਼ਾਸਤਰੀਨਗਰ ਥਾਨਾ ਦੇ ਪੁਲਿਸ ਕਰਮਚਾਰੀ ਅਤੇ ਕਵਿਕ ਮੋਬਾਇਕ ਤੇ ਤੈਨਾਤ ਪਵਨ ਨੂੰ ਸ਼ਰਾਬ ਲਿਆਉਣ ਦਾ ਆਦੇਸ਼ ਦਿੱਤਾ, ਪਰ ਇਨ੍ਹਾਂ ਦੋਨਾਂ ਪੁਲਿਸ ਕਰਮਚਾਰੀਆਂ ਨੇ ਇਕ ਵੱਡੀ ਗਲਤੀ ਕਰ ਦਿੱਤੀ। ਸ਼ਰਾਬ ਪੀਣ ਵਾਲੀ ਥਾਂ ਪਾਟਲੀਪੁੱਤਰ ਥਾਨਾ ਇਲਾਕੇ ‘ਚ ਪੈਂਦੀ ਹੈ। ਖਟਾਲ ‘ਚ ਬੈਠ ਕੇ ਜਿਵੇਂ ਹੀ ਤਿੰਨਾਂ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਉਂਜ ਹੀ ਪੁਲਿਸ ਪਹੁੰਚ ਗਈ।

  SSP ਨੇ ਕਿਹਾ ਕਾਨੂੰਨ ਆਪਣਾ ਕੰਮ ਕਰੇਗਾ

  ਪੁਲਿਸ ਨੇ ਜਦੋਂ ਨਸ਼ੇ ‘ਚ ਟੱਲੀ ਹੋ ਗਏ ਏਐਸਆਈ ਲਾਲੂ ਯਾਦਵ, ਸਮਧੀ ਨਾਗੇਂਦਰ ਯਾਦਵ ਅਤੇ ਪੁਲਿਸ ਕਾਂਸਟੇਬਲ ਨੂੰ ਫੜਿਆ ਤਾਂ ਦੋਨੇਂ ਆਪਣੀ ਪਛਾਣ ਦੱਸਣ ਲੱਗੇ, ਪਰ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਨਸ਼ੇ ਦੀ ਹਾਲਤ ‘ਚ ਤਿਨਾਂ ਨੂੰ ਥਾਨੇ ਲਿਆਂਦਾ ਗਿਆ। ਇਨ੍ਹਾਂ ਪੁਲਿਸ ਕਰਮਚਾਰੀਆਂ ਦੀ ਗ੍ਰਿਫਤਾਰੀ ਦੇ ਨਾਲ ਮਹਿਕਮੇ ‘ਚ ਹੜਕੰਪ ਮਚ ਗਿਆ ਹੈ। ਮਾਮਲੇ ਦੀ ਜਾਣਕਾਰੀ ਪਟਨਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪਟਨਾ ਦੇ ਏਐਸਆਈ ਉਪਿੰਦਰ ਸ਼ਰਮਾ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਮੁਲਜ਼ਮਾਂ ਤੇ ਕਾਰਵਾਈ ਕੀਤੀ ਜਾਵੇਗੀ।

  Published by:Ashish Sharma
  First published:

  Tags: Bihar, Liquor