ਬੇਤੀਆ : ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸ਼ਰਮ ਛੱਡ ਦੇਵੇ ਤਾਂ ਉਸ ਨੂੰ ਕੋਈ ਨਹੀਂ ਜਿੱਤ ਸਕਦਾ… ਪੱਛਮੀ ਚੰਪਾਰਨ ਜ਼ਿਲ੍ਹੇ ਦੇ ਪਿੰਡ ਬਨੂਛਪਰ ਦੀ ਇੱਕ ਮੁਟਿਆਰ ਨੂੰ ਆਪਣੇ ਮਾਸੀ ਦੇ ਮੁੰਡੇ ਨੂੰ ਭਰਾ ਨਾਲ ਪਿਆਰ ਹੋ ਗਿਆ ਹੈ ਅਤੇ ਉਹ ਉਸ ਨਾਲ ਵਿਆਹ ਕਰਨ 'ਤੇ ਅੜੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪੰਚਾਇਤ ਵੀ ਹੋਈ ਅਤੇ ਪੰਚਾਇਤੀ ਤੋਂ ਬਾਅਦ ਅਜਿਹਾ ਨਾ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਪਰ ਲੜਕੀ ਦਾ ਕਹਿਣਾ ਹੈ ਕਿ ਜੋ ਵੀ ਹੋ ਜਾਵੇ ਉਹ ਆਪਣੇ ਭਰਾ ਨਾਲ ਵਿਆਹ ਕਰਵਾ ਕੇ ਹੀ ਰਹੇਗੀ।
ਮਾਮਲੇ ਸਬੰਧੀ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਪਤੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਮਗਰੋਂ ਉਹਨੂੰ ਮਾਸੀ ਦੇ ਮੁੰਡੇ ਨਾਲ ਹੀ ਪਿਆਰ ਹੋ ਗਿਆ ਅਤੇ ਹੁਣ ਉਹ ਉਸ ਨਾਲ ਹੀ ਵਿਆਹ ਕਰਨਾ ਚਾਹੁੰਦੀ ਹੈ। ਪਰ ਦੂਜੇ ਪਾਸੇ ਪਰਿਵਾਰ ਵਾਲੇ ਅਜਿਹੇ ਹਨ ਜੋ ਇਹ ਵਿਆਹ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਣਾ ਚਾਹੁੰਦੇ।
ਪਰਿਵਾਰ ਸਮੇਤ ਆਂਢ-ਗੁਆਂਢ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਦੋਹੇ ਰਿਸ਼ਤੇ ਵਜੋਂ ਭੈਣ-ਭਰਾ ਹਨ। ਦੋਵਾਂ ਵਿਚਾਲੇ ਪ੍ਰੇਮ ਸਬੰਧ ਚੱਲ ਰਹੇ ਹਨ ਅਤੇ ਵਿਆਹ ਕਰਵਾਉਣ ਜਾ ਰਹੇ ਹਨ ਤਾਂ ਉਨ੍ਹਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਦੋਵੇਂ ਨਹੀਂ ਮੰਨੇ। ਬਾਅਦ 'ਚ ਵੀਰਵਾਰ ਦੇਰ ਰਾਤ ਪਰਿਵਾਰ ਨੇ ਦੋਵਾਂ ਨੂੰ ਸਜ਼ਾ ਦੇਣ ਲਈ ਪੰਚਾਇਤ ਬੁਲਾਈ। ਪੰਚਾਇਤ ਵਿੱਚ ਸਾਰਿਆਂ ਨੇ ਰਾਇ ਬਣਾ ਲਈ ਸੀ ਕਿ ਦੋਵਾਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਲੜਕੀ ਨੇ ਵੀਡੀਓ ਜਾਰੀ ਕਰਕੇ ਮਦਦ ਮੰਗੀ ਕਿ ਉਨਾਂ ਨੂੰ ਵਿਆਹ ਕਰਵਾਉਣ ਦਿੱਤਾ ਜਾਵੇ। ਇਸ ਤੋਂ ਬਾਅਦ ਪ੍ਰੇਮੀ ਜੋੜੇ ਨੇ ਬਨੂਚਾਪਰ ਪੁਲਿਸ ਨੂੰ ਸੂਚਨਾ ਦਿੱਤੀ।
ਐਸਐਚਓ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਦੋਵੇਂ ਬਾਲਗ ਹਨ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਆਪਣੇ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੈ। ਜੇਕਰ ਕੋਈ ਵੀ ਇਨ੍ਹਾਂ ਦੋਵਾਂ ਨੂੰ ਤੰਗ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਐਚਓ ਨੇ ਦੋਵਾਂ ਧਿਰਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਅਤੇ ਮਨਾ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।