ਨਕਸਲੀਆਂ ਨੇ ਜਾਰੀ ਕੀਤੀ ਅਗਵਾ ਕੀਤੇ ਜਵਾਨ ਦੀ ਤਸਵੀਰ, ਰਿਹਾਈ ਲਈ ਰੱਖੀ ਇਹ ਸ਼ਰਤ...

News18 Punjabi | News18 Punjab
Updated: April 7, 2021, 2:48 PM IST
share image
ਨਕਸਲੀਆਂ ਨੇ ਜਾਰੀ ਕੀਤੀ ਅਗਵਾ ਕੀਤੇ ਜਵਾਨ ਦੀ ਤਸਵੀਰ, ਰਿਹਾਈ ਲਈ ਰੱਖੀ ਇਹ ਸ਼ਰਤ...
ਨਕਸਲੀਆਂ ਨੇ ਜਾਰੀ ਕੀਤੀ ਅਗਵਾ ਕੀਤੇ ਜਵਾਨ ਦੀ ਤਸਵੀਰ, ਰਿਹਾਈ ਲਈ ਰੱਖੀ ਇਹ ਸ਼ਰਤ

  • Share this:
  • Facebook share img
  • Twitter share img
  • Linkedin share img
ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀ ਹਮਲੇ ਤੋਂ ਬਾਅਦ ਲਾਪਤਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਇੱਕ ਤਸਵੀਰ ਜਾਰੀ ਕੀਤੀ ਗਈ ਹੈ। ਨਕਸਲੀਆਂ ਦੁਆਰਾ ਜਾਰੀ ਕੀਤੀ ਗਈ ਇਸ ਤਸਵੀਰ ਦੇ ਨਾਲ, ਇਹ ਦਾਅਵਾ ਕੀਤਾ ਗਿਆ ਹੈ ਕਿ ਜਵਾਨ ਸੁਰੱਖਿਅਤ ਹੈ। ਨਕਸਲੀਆਂ ਨਾਲ ਮੁਕਾਬਲੇ ਦੇ ਤੀਜੇ ਦਿਨ ਕੁਝ ਸਥਾਨਕ ਮੀਡੀਆ ਕਰਮੀਆਂ ਨੂੰ ਕੁਝ ਪੱਤਰ ਜਾਰੀ ਕੀਤੇ ਅਤੇ ਹੁਣ ਚੌਥੇ ਦਿਨ ਦਾਅਵਾ ਕੀਤਾ ਹੈ ਕਿ ਲਾਪਤਾ ਜਵਾਨ ਉਨ੍ਹਾਂ ਦੇ ਕਬਜ਼ੇ ਵਿਚ ਹੈ। ਨਕਸਲਵਾਦੀਆਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਜਵਾਨ ਸੁਰੱਖਿਅਤ ਹੈ ਅਤੇ ਸਰਕਾਰ ਨੂੰ ਉਸ ਨੂੰ ਰਿਹਾਅ ਕਰਾਉਣ ਲਈ ਸਾਲਸ (ਵਿਚੋਲੇ) ਦੇ ਨਾਮ ਦਾ ਫੈਸਲਾ ਕਰਨਾ ਪਵੇਗਾ।

ਮੰਗਲਵਾਰ ਨੂੰ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਦਿਆਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸੰਗਠਨ ਨੇ ਅਗਵਾ ਕੀਤੇ ਗਏ ਜਵਾਨ ਨੂੰ ਰਿਹਾਅ ਕਰਨ ਲਈ ਵਿਚੋਲਿਆ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਦੋ ਪੇਜ਼ਾਂ ਦੀ ਚਿੱਠੀ 'ਚ ਕਿਹਾ ਗਿਆ ਹੈ, "ਬੀਜਾਪੁਰ ਹਮਲੇ 'ਚ 24 ਸੁਰੱਖਿਆ ਬਲਾਂ ਦੀ ਜਾਨ ਗਈ, 31 ਜ਼ਖ਼ਮੀ ਹੋਏ, 1 ਹਿਰਾਸਤ 'ਚ ਹੈ।

ਪੀਪਲਜ਼ ਲਿਬਰੇਸ਼ਨ ਗੁਰਿੱਲਾ ਆਰਮੀ ਦੇ 4 ਜਵਾਨਾਂ ਦੀ ਜਾਨ ਚਲੀ ਗਈ। ਅਸੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਹ ਵਿਚੋਲਿਆ ਦੀ ਘੋਸ਼ਣਾ ਕਰ ਸਕਦੇ ਹਨ। ਅਸੀਂ ਉਸ ਨੂੰ ਛੱਡ ਦਿਆਂਗੇ। ਜਵਾਨ ਸਾਡੇ ਦੁਸ਼ਮਣ ਨਹੀਂ ਹਨ।'
ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ ਕੋਈ ਕਮੀ ਨਹੀਂ ਆਈ ਤੇ ਸਾਡੇ ਜਵਾਨਾਂ ਨੇ ਕਈ ਨਕਸਲੀਆਂ ਨੂੰ ਮਾਰ ਮੁਕਾਇਆ ਹੈ।

ਡਾਇਰੈਕਟਰ ਜਨਰਲ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਲਗਪਗ 700-750 ਟ੍ਰੇਨਿੰਗ ਪ੍ਰਾਪਤ ਨਕਸਲੀਆਂ ਦਾ ਡਟ ਕੇ ਸਾਹਮਣਾ ਕੀਤਾ, ਉਨ੍ਹਾਂ ਦੀ ਘੇਰਾਬੰਦੀ ਤੋੜੀ ਅਤੇ 28 ਤੋਂ 30 ਨਕਸਲੀਆਂ ਨੂੰ ਮਾਰਿਆ ਤੇ ਜ਼ਖ਼ਮੀ ਜਵਾਨਾਂ ਦੀ ਮਦਦ ਕੀਤੀ। ਅਗਵਾ ਜਵਾਨ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
Published by: Gurwinder Singh
First published: April 7, 2021, 2:44 PM IST
ਹੋਰ ਪੜ੍ਹੋ
ਅਗਲੀ ਖ਼ਬਰ