• Home
  • »
  • News
  • »
  • national
  • »
  • BIJNOR HEIGHT OF CORRUPTION NEWLY CONSTRUCTED ROAD BREAKS DURING INAUGURATION AS LOCAL BJP MLA ATTEMPTS TO BREAK COCONUT

ਯੂਪੀ: ਉਦਘਾਟਨ ਮੌਕੇ ਨਾਰੀਅਲ ਭੰਨਣ ਨਾਲ ਹੀ ਟੁੱਟ ਗਈ ਨਵੀਂ ਸੜਕ, ਗੁੱਸੇ 'ਚ BJP ਵਿਧਾਇਕ ਨੇ...

ਯੂਪੀ: ਉਦਘਾਟਨ ਮੌਕੇ ਨਾਰੀਅਲ ਭੰਨਣ ਨਾਲ ਹੀ ਟੁੱਟ ਗਈ ਨਵੀਂ ਸੜਕ, ਗੁੱਸੇ 'ਚ BJP ਵਿਧਾਇਕ ਨੇ...

  • Share this:
    ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਨਵੀਂ ਬਣੀ ਸੜਕ ਦੇ ਉਦਘਾਟਨ ਮੌਕੇ ਜਦੋਂ ਭਾਜਪਾ ਵਿਧਾਇਕਾ ਸੁੱਚੀ ਚੌਧਰੀ ਨੇ ਨਾਰੀਅਲ ਭੰਨਿਆਂ, ਨਾਰੀਅਲ ਤਾਂ ਨਹੀਂ ਟੁੱਟਿਆ ਪਰ ਸੜਕ ਟੁੱਟ ਗਈ ਤੇ ਬਜਰੀ ਬਾਹਰ ਆ ਗਈ।

    ਇਸ ਘਟਨਾ ਤੋਂ ਗੁੱਸੇ ਵਿੱਚ ਆਈ ਵਿਧਾਇਕਾ ਸੁੱਚੀ ਚੌਧਰੀ ਧਰਨੇ ਉੱਤੇ ਬੈਠ ਗਈ ਤੇ ਸੜਕ ਦੀ ਮਾੜੀ ਹਾਲਤ ਲਈ ਅਧਿਕਾਰੀਆਂ ਦੀ ਝਾੜਝੰਬ ਕੀਤੀ। ਸੂਤਰਾਂ ਅਨੁਸਾਰ ਪਿੰਡ ਖੇਡਾ ਵਿੱਚ 7 ਕਿਲੋਮੀਟਰ ਲੰਬੀ ਇਸ ਸੜਕ ਦੀ ਉਸਾਰੀ ’ਤੇ ਇਕ ਕਰੋੜ 16 ਲੱਖ ਰੁਪਏ ਖਰਚੇ ਗਏ ਹਨ।

    ਇਸ ਮੌਕੇ ਵਿਧਾਇਕਾ ਸੁੱਚੀ ਚੌਧਰੀ ਦਾ ਪਤੀ ਮੌਸਮ ਚੌਧਰੀ ਵੀ ਹਾਜ਼ਰ ਸੀ ਜਿਸ ਨੇ ਸੜਕ ਨੂੰ ਖੋਦਿਆ ਤਾਂ ਉਸਾਰੀ ਸਮੱਗਰੀ ਬਿਖਰਨੀ ਸ਼ੁਰੂ ਹੋ ਗਈ।

    ਵਿਧਾਇਕਾ ਦੇ ਧਰਨੇ ਦੀ ਸੂਚਨਾ 'ਤੇ ਬਿਜਨੌਰ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਸੂਚਨਾ ਮਿਲਣ 'ਤੇ ਡੀਐਮ ਬਿਜਨੌਰ ਨੇ ਤੁਰੰਤ ਜਾਂਚ ਟੀਮ ਦਾ ਗਠਨ ਕੀਤਾ ਅਤੇ ਚੰਗੀ ਮਟੀਰੀਅਲ ਵਰਤ ਕੇ ਸੜਕ ਬਣਾਉਣ ਦਾ ਕੰਮ ਕਰਵਾਉਣ ਦਾ ਭਰੋਸਾ ਦਿੱਤਾ।

    ਫਿਲਹਾਲ ਬਿਜਨੌਰ ਦੇ ਜ਼ਿਲਾ ਅਧਿਕਾਰੀ ਉਮੇਸ਼ ਕੁਮਾਰ ਵੱਲੋਂ ਗਠਿਤ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਧਾਇਕ ਸੂਚੀ ਚੌਧਰੀ ਨੇ ਸਿੰਚਾਈ ਵਿਭਾਗ ਦੇ ਜੇਈ, ਐਸਡੀਓ ਅਤੇ ਕਾਰਜਕਾਰੀ ਇੰਜਨੀਅਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਸੜਕ ਵਿੱਚ ਘਪਲਾ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਇਸ ਘਪਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
    Published by:Gurwinder Singh
    First published:
    Advertisement
    Advertisement