Home /News /national /

ਨੂੰਹ ਨੇ ਸਹੁਰੇ ਨੂੰ ਦਿੱਤੀ ਦਰਦਨਾਕ ਮੌਤ: ਕਮਰੇ 'ਚ ਬੰਦ ਕਰਕੇ ਬੇਰਹਿਮੀ ਨਾਲ ਕੁੱਟਿਆ

ਨੂੰਹ ਨੇ ਸਹੁਰੇ ਨੂੰ ਦਿੱਤੀ ਦਰਦਨਾਕ ਮੌਤ: ਕਮਰੇ 'ਚ ਬੰਦ ਕਰਕੇ ਬੇਰਹਿਮੀ ਨਾਲ ਕੁੱਟਿਆ

ਨੂੰਹ ਨੇ ਸਹੁਰੇ ਨੂੰ ਦਿੱਤੀ ਦਰਦਨਾਕ ਮੌਤ: ਕਮਰਾ ਬੰਦ ਕਰਕੇ ਬੇਰਹਿਮੀ ਨਾਲ ਕੁੱਟਿਆ

ਨੂੰਹ ਨੇ ਸਹੁਰੇ ਨੂੰ ਦਿੱਤੀ ਦਰਦਨਾਕ ਮੌਤ: ਕਮਰਾ ਬੰਦ ਕਰਕੇ ਬੇਰਹਿਮੀ ਨਾਲ ਕੁੱਟਿਆ

ਮੁਲਜ਼ਮ ਨੂੰਹ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਪੂਨਮ ਸਿੰਘ ਸ਼ਰਾਬ ਦਾ ਆਦੀ ਸੀ। ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਸੀ। ਭੰਵਰ ਕੰਵਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਵੱਲੋਂ ਉਸ ਨਾਲ ਰੋਜ਼ਾਨਾ ਬਦਸਲੂਕੀ ਕਰਨ ਦੀ ਆਦਤ ਤੋਂ ਪ੍ਰੇਸ਼ਾਨ ਸੀ।

  • Share this:

ਬੀਕਾਨੇਰ ਜ਼ਿਲ੍ਹੇ ਦੇ ਨੋਖਾ ਇਲਾਕੇ ਦੇ ਪਿੰਡ ਰੋੜਾ ਵਿਚ ਸ਼ਰਾਬੀ ਸਹੁਰੇ ਤੋਂ ਪ੍ਰੇਸ਼ਾਨ ਨੂੰਹ ਨੇ ਉਸ ਨੂੰ ਮੌਤ ਦੇ ਘਾਟ ਦਿੱਤਾ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ।

ਨੂੰਹ ਨੇ ਪੁਲਿਸ ਪੁੱਛਗਿੱਛ 'ਚ ਦੋਸ਼ ਲਗਾਇਆ ਹੈ ਕਿ ਸਹੁਰਾ ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਸੀ। ਉਹ ਇਸ ਤੋਂ ਪਰੇਸ਼ਾਨ ਸੀ, ਇਸ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਨੋਖਾ ਥਾਣਾ ਮੁਖੀ ਈਸ਼ਵਰਪ੍ਰਸਾਦ ਜਾਂਗਿੜ ਨੇ ਦੱਸਿਆ ਕਿ ਹੱਤਿਆ ਦੀ ਇਹ ਘਟਨਾ ਰੋੜਾ ਪਿੰਡ ਦੇ ਵਿਸ਼ਨੂੰ ਨਗਰ 'ਚ ਬੁੱਧਵਾਰ ਦੇਰ ਸ਼ਾਮ ਵਾਪਰੀ। ਪੁਲਿਸ ਨੂੰ ਬਜ਼ੁਰਗ ਪੂਨਮ ਸਿੰਘ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਸੂਚਨਾ ਮਿਲੀ ਸੀ।

ਇਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਪੂਨਮ ਸਿੰਘ ਦੇ ਵੱਡੇ ਪੁੱਤਰ ਹਨੂੰਮਾਨ ਸਿੰਘ ਦੀ ਪਤਨੀ ਭੰਵਰ ਕੰਵਰ (23) ਅਤੇ ਛੋਟੇ ਪੁੱਤਰ ਸ਼ੇਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਭੰਵਰ ਕੰਵਰ ਨੇ ਸਹੁਰੇ ਪੂਨਮ ਸਿੰਘ ਦੇ ਕਤਲ ਦੀ ਗੱਲ ਕਬੂਲ ਕਰ ਲਈ।

ਮੁਲਜ਼ਮ ਨੂੰਹ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਪੂਨਮ ਸਿੰਘ ਸ਼ਰਾਬ ਦਾ ਆਦੀ ਸੀ। ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਸੀ। ਭੰਵਰ ਕੰਵਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਵੱਲੋਂ ਉਸ ਨਾਲ ਰੋਜ਼ਾਨਾ ਬਦਸਲੂਕੀ ਕਰਨ ਦੀ ਆਦਤ ਤੋਂ ਪ੍ਰੇਸ਼ਾਨ ਸੀ।

ਬੁੱਧਵਾਰ ਸ਼ਾਮ ਨੂੰ ਵੀ ਸਹੁਰੇ ਨੇ ਉਸ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਕਮਰੇ ਨੂੰ ਤਾਲਾ ਲਗਾ ਕੇ ਬੈੱਡ 'ਤੇ ਸੌਂ ਰਹੇ ਪੂਨਮ ਸਿੰਘ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਪੂਨਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਭੰਵਰ ਕੰਵਰ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਇਸ ਦੌਰਾਨ ਗੰਭੀਰ ਜ਼ਖਮੀ ਪੂਨਮ ਸਿੰਘ ਬੈੱਡ 'ਤੇ ਤੜਫਦਾ ਰਿਹਾ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਸਥਿਤੀ ਨੂੰ ਸ਼ੱਕੀ ਦੇਖ ਕੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ। ਮੁੱਢਲੀ ਪੁੱਛਗਿੱਛ 'ਚ ਭੰਵਰ ਕੰਵਰ ਨੇ ਕਬੂਲ ਕਰ ਲਿਆ।

Published by:Gurwinder Singh
First published:

Tags: Crime against women, Crime news