Home /News /national /

ਅਗਨੀਵੀਰ ਸੈਨਾ ਭਰਤੀ ਦੌਰਾਨ ਨੌਜਵਾਨ ਦਾ ਅਨੋਖਾ ਜੁਗਾੜ, ਇੰਜ ਫੜਿਆ ਗਿਆ...

ਅਗਨੀਵੀਰ ਸੈਨਾ ਭਰਤੀ ਦੌਰਾਨ ਨੌਜਵਾਨ ਦਾ ਅਨੋਖਾ ਜੁਗਾੜ, ਇੰਜ ਫੜਿਆ ਗਿਆ...

ਅਗਨੀਵੀਰ ਸੈਨਾ ਭਰਤੀ ਦੌਰਾਨ ਨੌਜਵਾਨ ਦਾ ਅਨੋਖਾ ਜੁਗਾੜ, ਇੰਜ ਫੜਿਆ ਗਿਆ...

ਅਗਨੀਵੀਰ ਸੈਨਾ ਭਰਤੀ ਦੌਰਾਨ ਨੌਜਵਾਨ ਦਾ ਅਨੋਖਾ ਜੁਗਾੜ, ਇੰਜ ਫੜਿਆ ਗਿਆ...

  • Share this:

    ਰਾਜਸਥਾਨ ਦੇ ਬੀਕਾਨੇਰ 'ਚ ਅਗਨੀਵੀਰ ਸੈਨਾ ਭਰਤੀ ਦੌਰਾਨ ਸਰੀਰਕ ਕੁਸ਼ਲਤਾ ਟੈਸਟ 'ਚ ਇਕ ਉਮੀਦਵਾਰ ਵੱਲੋਂ 'ਜੁਗਾੜ' ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਣਨ 'ਚ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਆਪਣਾ ਕੱਦ ਵਧਾਉਣ ਲਈ ਸ਼ੁੱਕਰਵਾਰ ਨੂੰ ਇਕ ਉਮੀਦਵਾਰ ਅੱਡੀ ਦੇ ਹੇਠਾਂ ਸਿੱਕੇ ਲਾ ਕੇ ਪਹੁੰਚ ਗਿਆ। ਹਾਲਾਂਕਿ, ਟੈਸਟ ਦੌਰਾਨ ਫੌਜ ਦੇ ਜਵਾਨਾਂ ਨੇ ਉਮੀਦਵਾਰ ਨੂੰ ਪਹਿਲਾਂ ਹੀ ਫੜ ਲਿਆ।

    ਜਦੋਂ ਫੌਜ ਦੇ ਜਵਾਨਾਂ ਨੇ ਇਸ ਉਮੀਦਵਾਰ ਨੂੰ ਫੜਿਆ ਤਾਂ ਇਕ ਵਾਰ ਉਹ ਖੁਦ ਹੈਰਾਨ ਰਹਿ ਗਏ। ਫੌਜ ਵੱਲੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸ਼ੁਰੂਆਤੀ ਨਜ਼ਰੀਏ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਕਾ ਉਮੀਦਵਾਰ ਵੱਲੋਂ ਪੈਰ ਦੀ ਚਮੜੀ ਦੇ ਅੰਦਰ ਚਿਪਕਾਇਆ ਗਿਆ ਸੀ। ਇਸ ਸਬੰਧੀ ਅਜੇ ਤੱਕ ਪੁਲਿਸ ਕੋਲ ਕੋਈ ਮਾਮਲਾ ਜਾਂ ਸ਼ਿਕਾਇਤ ਦਰਜ ਨਹੀਂ ਹੋਈ ਹੈ। ਗ੍ਰਿਫਤਾਰ ਉਮੀਦਵਾਰ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

    ਬੀਛਵਾਲ ਦੇ ਐਸਐਚਓ ਮਹਿੰਦਰ ਦੱਤ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਧਿਆਨਯੋਗ ਹੈ ਕਿ 3 ਦਿਨ ਪਹਿਲਾਂ ਵੀ ਬੀਛਵਾਲ ਥਾਣੇ ਵਿੱਚ ਫੌਜ ਵੱਲੋਂ ਤਿੰਨ ਉਮੀਦਵਾਰਾਂ ਸਬੰਧੀ ਦਸਤਾਵੇਜ਼ਾਂ ਦੇ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ।

    ਬੀਕਾਨੇਰ ਵਿੱਚ 4 ਸਤੰਬਰ ਤੋਂ ਸ਼ੁਰੂ ਹੋਈ ਅਗਨੀਵੀਰ ਫੌਜ ਭਰਤੀ ਰੈਲੀ 26 ਸਤੰਬਰ ਤੱਕ ਜਾਰੀ ਰਹੇਗੀ। ਇਹ ਭਰਤੀ ਰੈਲੀ ਸਵਾਮੀ ਕੇਸਵਾਨੰਦ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕਰਵਾਈ ਜਾ ਰਹੀ ਹੈ।

    Published by:Gurwinder Singh
    First published:

    Tags: Agniveer, Indian Army, Indian Army Recruitment 2022