Home /News /national /

ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਦਾਇਰ ਕੀਤੀ ਰੀਵਿਊ ਪਟੀਸ਼ਨ

ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਦਾਇਰ ਕੀਤੀ ਰੀਵਿਊ ਪਟੀਸ਼ਨ

ਬਿਕਕਿਸ ਬਾਨੋ ਨੇ ਕੀਤੀ 11 ਦੋਸ਼ੀਆਂ ਨੂੰ ਮੁੜ ਜੇਲ੍ਹ ਭੇਜਣ ਦੀ ਮੰਗ

ਬਿਕਕਿਸ ਬਾਨੋ ਨੇ ਕੀਤੀ 11 ਦੋਸ਼ੀਆਂ ਨੂੰ ਮੁੜ ਜੇਲ੍ਹ ਭੇਜਣ ਦੀ ਮੰਗ

ਬਿਲਕਿਸ ਬਾਨੋ ਦੇ ਮੁੱਖ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪੀੜਤ ਬਿਲਕਿਸ ਬਾਨੋ ਨੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ ਉਸ ਨੇ ਸਾਰੇ ਦੋਸ਼ੀਆਂ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਰੀਵਿਊ ਪਟੀਸ਼ਨ ਵੀ ਦਾਇਰ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਕਦੋਂ ਹੋਵੇਗੀ, ਅਜੇ ਤੱਕ ਇਸ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ।

ਹੋਰ ਪੜ੍ਹੋ ...
  • Share this:

ਸਾਲ 2002 ਦੇ ਦੌਰਾਨ ਗੁਜਰਾਤ ਦੇ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੀ ਪੀੜਤ ਬਿਲਕਿਸ ਬਾਨੋ ਦੇ ਮੁੱਖ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪੀੜਤ ਬਿਲਕਿਸ ਬਾਨੋ ਨੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ ਉਸ ਨੇ ਸਾਰੇ ਦੋਸ਼ੀਆਂ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਰੀਵਿਊ ਪਟੀਸ਼ਨ ਵੀ ਦਾਇਰ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਕਦੋਂ ਹੋਵੇਗੀ, ਅਜੇ ਤੱਕ ਇਸ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਲਕਿਸ ਬਾਨੋ ਨੇ ਕਿਹਾ ਸੀ ਕਿ ਉਸ ਨਾਲ ਅਤੇ ਉਸ ਦੇ ਪਰਿਵਾਰ ਦੇ 7 ਲੋਕਾਂ ਦੇ ਨਾਲ ਸਬੰਧਤ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੇ ਉਸ ਦਾ ਨਿਆਂ ਵਿੱਚ ਵਿਸ਼ਵਾਸ ਤੋੜ ਦਿੱਤਾ ਹੈ। ਬਿਲਕਿਸ ਬਾਨੋ ਗੈਂਗਰੇਪ ਅਤੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਸਾਰੇ 11 ਲੋਕਾਂ ਨੂੰ 15 ਅਗਸਤ ਨੂੰ ਗੋਧਰਾ ਸਬ-ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ । ਦਰਅਸਲ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਮਾਫੀ ਨੀਤੀ ਦੇ ਤਹਿਤ ਮੁਆਫ ਕਰ ਦਿੱਤਾ ਸੀ।

ਗੁਜਰਾਤ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਬਿਲਕੀਸ ਬਾਨੋ ਨੇ ਪਿਛਲੇ ਦਿਨੀਂ ਕਿਹਾ ਸੀ ਕਿ 'ਇੰਨਾ ਵੱਡਾ ਅਤੇ ਗਲਤ ਫੈਸਲਾ' ਲੈਣ ਤੋਂ ਪਹਿਲਾਂ ਕਿਸੇ ਨੇ ਉਸ ਦੀ ਸੁਰੱਖਿਆ ਬਾਰੇ ਨਹੀਂ ਪੁੱਛਿਆ ਅਤੇ ਨਾ ਹੀ ਉਸ ਦੀ ਭਲਾਈ ਬਾਰੇ ਸੋਚਿਆ। ਉਨ੍ਹਾਂ ਗੁਜਰਾਤ ਸਰਕਾਰ ਨੂੰ ਕਿਹਾ ਕਿ ਉਹ ਇਸ ਨੂੰ ਬਦਲੇ ਅਤੇ ਉਨ੍ਹਾਂ ਨੂੰ 'ਬਿਨਾਂ ਕਿਸੇ ਡਰ ਤੋਂ ਸ਼ਾਂਤੀ ਨਾਲ ਰਹਿਣ' ਦਾ ਹੱਕ ਦਿੱਤਾ ਜਾਵੇ।

ਹਾਲਾਂਕਿ ਬਿਲਕਿਸ ਨੇ ਇਹ ਕਿਹਾ ਸੀ ਕਿ ਅੱਜ ਉਹ ਸਿਰਫ ਇੰਨਾ ਹੀ ਕਹਿ ਸਕਦੀ ਹੈ, 'ਇਸ ਤਰ੍ਹਾਂ ਦੀ ਔਰਤ ਲਈ ਨਿਆਂ ਕਿਵੇਂ ਖਤਮ ਹੋ ਸਕਦਾ ਹੈ?' ਉਸ ਨੇ ਕਿਹਾ, 'ਮੈਂ ਆਪਣੇ ਦੇਸ਼ ਦੀ ਸੁਪਰੀਮ ਕੋਰਟ 'ਤੇ ਭਰੋਸਾ ਕੀਤਾ। ਮੈਂ ਤੰਤਰ 'ਤੇ ਭਰੋਸਾ ਕੀਤਾ ਅਤੇ ਮੈਂ ਹੌਲੀ-ਹੌਲੀ ਆਪਣੇ ਭਿਆਨਕ ਅਤੀਤ ਨਾਲ ਜੀਣਾ ਸਿੱਖ ਰਹੀ ਸੀ। ਦੋਸ਼ੀਆਂ ਦੇ ਬਰੀ ਹੋਣ ਨਾਲ ਮੇਰੀ ਸ਼ਾਂਤੀ ਭੰਗ ਹੋ ਗਈ ਹੈ ਅਤੇ ਮੇਰਾ ਨਿਆਂ 'ਤੇ ਭਰੋਸਾ ਟੁੱਟ ਗਿਆ ਹੈ।'' ਉਸ ਨੇ ਅੱਗੇ ਕਿਹਾ, ''ਮੇਰਾ ਦੁੱਖ ਅਤੇ ਮੇਰਾ ਟੁੱਟਦਾ ਵਿਸ਼ਵਾਸ ਨਾ ਸਿਰਫ ਮੇਰੀ ਸਮੱਸਿਆ ਹੈ, ਸਗੋਂ ਅਦਾਲਤਾਂ 'ਚ ਨਿਆਂ ਲਈ ਲੜ ਰਹੀਆਂ ਸਾਰੀਆਂ ਔਰਤਾਂ ਦੀ ਸਮੱਸਿਆ ਹੈ। '

Published by:Shiv Kumar
First published:

Tags: Bilkis Bano Case, Gangrape, Gujrat, Supreme Court