ਕਰੋਨਾ ਦੇ ਖਤਰੇ ਵਿਚ ਅਚਾਨਕ ਵੱਡੀ ਗਿਣਤੀ ਪੰਛੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਅਲਰਟ

News18 Punjabi | News18 Punjab
Updated: January 4, 2021, 12:41 PM IST
share image
ਕਰੋਨਾ ਦੇ ਖਤਰੇ ਵਿਚ ਅਚਾਨਕ ਵੱਡੀ ਗਿਣਤੀ ਪੰਛੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਅਲਰਟ
ਕਰੋਨਾ ਦੇ ਖਤਰੇ ਵਿਚ ਅਚਾਨਕ ਵੱਡੀ ਗਿਣਤੀ ਪੰਛੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਅਲਰਟ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ ਕੋਰੋਨਾਵਾਇਰਸ ਦਾ ਸੰਕਰਮ ਅਜੇ ਖਤਮ ਨਹੀਂ ਹੋਇਆ ਸੀ, ਹੁਣ ਲਗਾਤਾਰ ਪੰਛੀਆਂ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਫਿਕਰਮੰਦ ਕਰ ਦਿੱਤਾ ਹੈ। ਵੱਖ-ਵੱਖ ਰਾਜਾਂ ਤੋਂ ਪੰਛੀਆਂ ਦੀ ਮੌਤ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਬਚਾਉਣ ਤੇ ਜਾਂਚ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਪੰਛੀਆਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਹਰ ਸਾਲ ਠੰਢ ਦੇ ਮੌਸਮ ਵਿੱਚ ਜਾਨਵਰਾਂ ਅਤੇ ਪੰਛੀਆਂ ਦੀ ਮੁਸੀਬਤ ਵਧਦੀ ਹੈ, ਪਰ ਇਸ ਤਰ੍ਹਾਂ ਮਰਨ ਦੀ ਖ਼ਬਰ ਪਹਿਲੀ ਵਾਰ ਸੁਣੀ ਜਾ ਰਹੀ ਹੈ।

ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਖੇਤਰ ਵਿੱਚ 1400 ਤੋਂ ਵੱਧ ਪ੍ਰਵਾਸੀ ਪੰਛੀਆਂ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ। ਪੰਛੀਆਂ ਦੇ ਇਸ ਤਰ੍ਹਾਂ ਮਰਨ ਦੀ ਖ਼ਬਰ ਤੋਂ ਬਾਅਦ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਡੈਮ ਦੇ ਪਾਣੀ ਵਿੱਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਛੀਆਂ ਦੀ ਮੌਤ ਦਾ ਪਤਾ ਲਗਾਉਣ ਲਈ ਭੋਪਾਲ ਦੀ ਹਾਈ ਸਕਿਓਰਿਟੀ ਐਨੀਮਲ ਲੈਬ ਨੂੰ ਸੈਂਪਲ ਭੇਜੇ ਗਏ ਹਨ।

ਹਿਮਾਚਲ ਪ੍ਰਦੇਸ਼ ਵਿੱਚ 1400 ਪੰਛੀਆਂ ਦੀ ਮੌਤ ਤੋਂ ਬਾਅਦ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਕਾਲਜ ਵਿੱਚ ਕਾਵਾਂ ਦੀ ਮੌਤ ਨੇ ਇੱਕ ਸਨਸਨੀ ਪੈਦਾ ਕਰ ਦਿੱਤੀ ਹੈ। ਇਨ੍ਹਾਂ ਕਾਵਾਂ ਦੀ ਜਾਂਚ ਵਿਚ ਦੋ ਵਿਚ 'ਐੱਚ -5 ਐਨ -8' ਵਾਇਰਸ ਮਿਲੇ ਹਨ। ਕਾਵਾਂ ਵਿਚਲੇ ਵਾਇਰਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪਸ਼ੂ ਸਿਹਤ ਵਿਭਾਗ ਅਤੇ ਜਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ ਕੰਮ ਕਰ ਰਹੇ ਹੋਰ ਸਬੰਧਤ ਵਿਭਾਗ ਸਰਗਰਮ ਹੋ ਗਏ ਹਨ। ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ, ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਦੇ ਵਧੀਕ ਡਾਇਰੈਕਟਰ ਡਾ. ਸ਼ੈਲੇਸ਼ ਸਾਕਲੇ, ਇੰਦੌਰ ਪਹੁੰਚੇ ਹਨ ਅਤੇ ਪੂਰੇ ਮਾਮਲੇ ਦੀ ਸਮੀਖਿਆ ਕੀਤੀ ਹੈ।
ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਗੁਜਰਾਤ ਵਿੱਚ ਵੀ ਪੰਛੀਆਂ ਦੇ ਮਰਨ ਦੀ ਖ਼ਬਰ ਨੇ ਪ੍ਰਸ਼ਾਸਨ ਨੂੰ ਚਿੰਤਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਜੂਨਾਗੜ੍ਹ ਦੇ ਬੰਤਲਾ ਪਿੰਡ ਵਿੱਚ ਇੱਕੋ ਸਮੇਂ 53 ਪੰਛੀਆਂ ਦੀ ਮੌਤ ਹੋ ਗਈ। ਅਜੇ ਤੱਕ ਇਨ੍ਹਾਂ ਪੰਛੀਆਂ ਦੀ ਜਾਂਚ ਨਹੀਂ ਕੀਤੀ ਗਈ, ਪਰ ਦੱਸਿਆ ਜਾ ਰਿਹਾ ਹੈ ਕਿ ਬਰਡ ਫਲੂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਰਾਜਸਥਾਨ ਵਿੱਚ ਵੀ ਪੰਛੀਆਂ ਦੀ ਮੌਤ ਨੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲਾ ਦਿੱਤੇ ਹਨ। ਰਾਜਸਥਾਨ ਦੇ ਜੈਪੁਰ ਸਣੇ 7 ਜ਼ਿਲ੍ਹਿਆਂ ਵਿੱਚ 24 ਘੰਟਿਆਂ ਵਿੱਚ 135 ਹੋਰ ਕਾਵਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰਾਜ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੰਟਰੋਲ ਰੂਮ ਬਣਾਇਆ ਹੈ। ਇਸ ਦੇ ਨਾਲ ਹੀ ਚਾਰ ਡਵੀਜਨਾਂ ਵਿੱਚ ਮਾਹਰ ਟੀਮਾਂ ਵੀ ਭੇਜੀਆਂ ਗਈਆਂ ਹਨ।
Published by: Gurwinder Singh
First published: January 4, 2021, 12:41 PM IST
ਹੋਰ ਪੜ੍ਹੋ
ਅਗਲੀ ਖ਼ਬਰ