ਭਾਜਪਾ ਤੇ ਕਾਂਗਰਸ ਕਿਸਾਨਾਂ ਦੇ ਹੱਕ 'ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ: ਹਰਸਿਮਰਤ ਬਾਦਲ

News18 Punjabi | News18 Punjab
Updated: August 5, 2021, 1:19 PM IST
share image
ਭਾਜਪਾ ਤੇ ਕਾਂਗਰਸ ਕਿਸਾਨਾਂ ਦੇ ਹੱਕ 'ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ: ਹਰਸਿਮਰਤ ਬਾਦਲ
ਭਾਜਪਾ ਤੇ ਕਾਂਗਰਸ ਕਿਸਾਨਾਂ ਦੇ ਹੱਕ 'ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ: ਹਰਸਿਮਰਤ ਬਾਦਲ

ਬੀਤੇ ਦਿਨ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਭੱਖਵੀਂ ਬਹਿਸ ਹੋਈ ਸੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਕਿਸਾਨਾਂ ਦੇ ਹੱਕ 'ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਜਾਰੀ ਸਾਡੇ ਸੰਘਰਸ਼ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਨਾਲ, ਹੁਣ ਕਾਂਗਰਸ ਦੀ ਤਕਲੀਫ਼ ਵੀ ਉਜਾਗਰ ਹੋ ਗਈ ਹੈ, ਕਿਉਂ ਕਿ ਇਨ੍ਹਾਂ ਕਾਲ਼ੇ ਕਨੂੰਨਾਂ 'ਤੇ ਦੋਵਾਂ ਦੀ ਰਜ਼ਾਮੰਦੀ ਹੈ, ਅਤੇ ਇਹ ਹਰ ਹੀਲੇ ਕਿਸਾਨਾਂ ਦੇ ਹੱਕ 'ਚ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।


ਜ਼ਿਕਰਯੋਗ ਹੈ ਕਿ ਬੀਤੇ ਦਿਨ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਭੱਖਵੀਂ ਬਹਿਸ ਹੋਈ। ਦੋਹੇਂ ਸੰਸਦ ਮੈਂਬਰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਭਵਨ ਦੇ ਬਾਹਰ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਨ।
ਉਸ ਉੱਤੇ ਬੀਬਾ ਬਾਦਲ ਨੇ ਕਿਹਾ ਸੀ ਕਿ ਖੇਤੀ ਬਿਲ ਸਦਨ 'ਚ ਪੇਸ਼ ਹੋਣ ਸਮੇਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਬਾਹਰ ਚਲੇ ਗਏ, ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਕਨੂੰਨ ਬਣਾਉਣ ਵਿੱਚ ਮਦਦ ਕੀਤੀ, ਤੇ ਅੱਜ ਕਾਂਗਰਸੀ ਸਾਂਸਦ ਕਿਸਾਨਾਂ ਦੇ ਹੱਕਾਂ ਲਈ ਜਾਰੀ ਸਾਡੇ ਸੰਘਰਸ਼ ਦਾ ਵਿਰੋਧ ਕਰਕੇ, ਆਪਣੀ ਕਿਸਾਨ ਵਿਰੋਧੀ ਸੋਚ ਦਾ ਮੁੜ ਸਬੂਤ ਦੇ ਰਹੇ ਹਨ।
Published by: Sukhwinder Singh
First published: August 5, 2021, 1:19 PM IST
ਹੋਰ ਪੜ੍ਹੋ
ਅਗਲੀ ਖ਼ਬਰ