Home /News /national /

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ 'ਚ ਭਾਜਪਾ ਬਣਾ ਸਕਦੀ ਹੈ ਨਵਾਂ ਰਿਕਾਰਡ !

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ 'ਚ ਭਾਜਪਾ ਬਣਾ ਸਕਦੀ ਹੈ ਨਵਾਂ ਰਿਕਾਰਡ !

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਬਣਾਵੇਗੀ ਰਿਕਾਰਡ !

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਬਣਾਵੇਗੀ ਰਿਕਾਰਡ !

ਗੁਜਰਾਤ ਵਿੱਚ ਜੇ ਭਾਜਪਾ ਦੀ ਜਿੱਤ ਹੁੰਦੀ ਹੈ ਤਾਂ ਇਸ ਜਿੱਤ ਨਾਲ ਇਹ ਭਾਰਤੀ ਕਮਿਊਨਿਸਟ ਪਾਰਟੀ ਤੋਂ ਇਲਾਵਾ ਇੱਕੋ-ਇੱਕ ਅਜਿਹੀ ਪਾਰਟੀ ਬਣ ਜਾਵੇਗੀ ਜਿਸ ਨੇ ਲਗਾਤਾਰ ਸੱਤ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ 1977 ਤੋਂ 2011 ਤੱਕ 34 ਸਾਲ ਰਾਜ ਕਰਨ ਵਾਲੀ ਸੀਪੀਆਈ (ਐਮ) ਨੇ ਵੀ ਲਗਾਤਾਰ 7 ਚੋਣਾਂ ਜਿੱਤੀਆਂ ਸਨ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਬਾਅਦ ਕੋਈ ਵੀ ਪਾਰਟੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕੀ ਹੈ।

ਹੋਰ ਪੜ੍ਹੋ ...
  • Share this:

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਕੁੱਝ ਹੀ ਦੇਰ ਤੱਕ ਰੁਝਾਨ ਆੳਣੇ ਵੀ ਸ਼ੁਰੂ ਹੋ ਜਾਣਗੇ । ਇਨ੍ਹਾਂ ਨਤੀਜਿਆਂ ਮੁਤਾਬਕ ਸੱਤਾਧਾਰੀ ਭਾਜਪਾ ਦੀ ਨਜ਼ਰ ਕੁਝ ਨਵੇਂ ਰਿਕਾਰਡ ਬਣਾਉਣ 'ਤੇ ਟਿਕੀ ਹੋਵੇਗੀ। ਦਰਅਸਲ ਗੁਜਰਾਤ ਵਿੱਚ ਜੇ ਭਾਜਪਾ ਦੀ ਜਿੱਤ ਹੁੰਦੀ ਹੈ ਤਾਂ ਇਸ ਜਿੱਤ ਨਾਲ ਇਹ ਭਾਰਤੀ ਕਮਿਊਨਿਸਟ ਪਾਰਟੀ ਤੋਂ ਇਲਾਵਾ ਇੱਕੋ-ਇੱਕ ਅਜਿਹੀ ਪਾਰਟੀ ਬਣ ਜਾਵੇਗੀ ਜਿਸ ਨੇ ਲਗਾਤਾਰ ਸੱਤ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ 1977 ਤੋਂ 2011 ਤੱਕ 34 ਸਾਲ ਰਾਜ ਕਰਨ ਵਾਲੀ ਸੀਪੀਆਈ (ਐਮ) ਨੇ ਵੀ ਲਗਾਤਾਰ 7 ਚੋਣਾਂ ਜਿੱਤੀਆਂ ਸਨ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਬਾਅਦ ਕੋਈ ਵੀ ਪਾਰਟੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕੀ ਹੈ। ਜੇ ਇਸ ਪਹਾੜੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਰਹਿੰਦੀ ਹੈ ਤਾਂ ਇਹ ਇੱਕ ਹੋਰ ਰਿਕਾਰਡ ਸਥਾਪਤ ਹੋ ਜਾਵੇਗਾ।

ਭਾਜਪਾ ਦੀ ਸਭ ਤੋਂ ਵੱਡੀ ਇੱਛਾ ਇਹ ਹੋਵੇਗੀ ਕਿ ਉਹ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਸੱਚ ਹੁੰਦਾ ਦੇਖਣਾ ਚਾਹੇਗੀ। ਇਸ ਦੇ ਤਹਿਤ ਹਿਮਾਚਲ ਪ੍ਰਦੇਸ਼ 'ਚ ਸੱਤਾ ਬਰਕਰਾਰ ਰੱਖਦੇ ਹੋਏ ਗੁਜਰਾਤ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕਰਨਾ ਹੈ। ਗੁਜਰਾਤ ਵਿੱਚ ਭਾਜਪਾ ਦਾ ਪਿਛਲਾ ਸਭ ਤੋਂ ਵਧੀਆ ਪ੍ਰਦਰਸ਼ਨ 2002 ਵਿੱਚ ਰਿਹਾ ਸੀ। ਜਿਨ੍ਹਾਂ ਚੋਣਾਂ ਵਿੱਚ ਭਾਜਪਾ ਨੇੇ 182 ਮੈਂਬਰੀ ਵਿਧਾਨ ਸਭਾ ਵਿੱਚੋਂ 127 ਸੀਟਾਂ ਦੇ ਉੱਪਰ ਜਿੱਤ ਹਾਸਲ ਕੀਤੀ ਸੀ । ਇਸ ਵਾਰ ਐਗਜ਼ਿਟ ਪੋਲ ਦੀ ਭਵਿੱਖਬਾਣੀ 'ਚ ਪਾਰਟੀ ਨੂੰ 117 ਤੋਂ 151 ਸੀਟਾਂ ਮਿਲਣ ਦੀ ਕਰ ਰਹੀ ਹੈ। ਜੇ ਨਤੀਜੇ ਇਨ੍ਹਾਂ ਭਵਿੱਖਬਾਣੀਆਂ ਦੀ ਔਸਤ ਨਾਲ ਮੇਲ ਖਾਂਦੇ ਹਨ ਤਾਂ ਭਾਜਪਾ 2002 ਦਾ ਆਪਣਾ ਹੀ ਰਿਕਾਰਡ ਤੋੜ ਦੇਵੇਗੀ।

ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਰਿਕਾਰਡ ਬਣਾਉਣ ਦੀ ਉਮੀਦ

ਕੇਕ 'ਤੇ ਆਈਸਿੰਗ ਉਦੋਂ ਹੋਵੇਗੀ ਜੇ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਐਗਜ਼ਿਟ ਪੋਲ ਵੱਲੋਂ ਕੀਤੀ ਗਈ ਭਵਿੱਖਬਾਣੀ ਦੀ ਸੀਮਾ ਨੂੰ ਛੂਹ ਜਾਂਦੀ ਹੈ - ਯਾਨੀ ਜੇ ਭਾਜਪਾ 149 ਸੀਟਾਂ ਦੇ ਆਲ-ਟਾਈਮ ਰਿਕਾਰਡ ਨੂੰ ਪਾਰ ਕਰਦੀ ਹੈ, ਜੋ ਕਾਂਗਰਸ ਨੇ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿੱਚ 1985 ਵਿੱਚ ਕਾਇਮ ਕੀਤਾ ਸੀ। ਨਵੀਂ ਦਿੱਲੀ ਸਥਿਤ ਸੈਂਟਰ ਫਾਰ ਦ ਸਟੱਡੀ ਆਫ ਡਿਵੈਲਪਿੰਗ ਸੋਸਾਇਟੀਜ਼ (ਸੀ.ਐੱਸ.ਡੀ.ਐੱਸ.) 'ਚ ਲੋਕਨੀਤੀ ਦੇ ਸਹਿ-ਨਿਰਦੇਸ਼ਕ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਜੇ ਭਾਜਪਾ ਗੁਜਰਾਤ 'ਚ ਵੱਡੀ ਜਿੱਤ ਪ੍ਰਾਪਤ ਕਰਦੀ ਹੈ ਅਤੇ ਹਿਮਾਚਲ ਪ੍ਰਦੇਸ਼ 'ਚ ਬਹੁਮਤ ਹਾਸਲ ਕਰਦੀ ਹੈ ਤਾਂ ਅਜਿਹੇ ਨਤੀਜੇ ਨਾਲ ਪਾਰਟੀ ਦਾ ਮਨੋਬਲ ਵਧੇਗਾ। ਭਾਜਪਾ ਦੇੇ ਆਗੂਆਂ ਅਤੇ ਵਰਕਰਾਂ ਦਾ ਉਤਸ਼ਾਹ ਵਧੇਗਾ ਅਤੇ ਇਹ ਵਿਸ਼ਵਾਸ ਹੋਰ ਪੱਕਾ ਹੋਵੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਰਾਹ 'ਤੇ ਹਨ।

Published by:Shiv Kumar
First published:

Tags: Aam Aadmi Party, Assembly Election Results, BJP, Congress, Gujrat, Himachal