• Home
 • »
 • News
 • »
 • national
 • »
 • BJP CANDIDATE PAKSHALIKA SINGH HAS 132 WEAPON AT HER HOUSE UP ASSEMBLY ELECTIONS 2022

ਘਰ 'ਚ 132 ਹਥਿਆਰ, 58 ਕਰੋੜ ਦੀ ਜਾਇਦਾਦ ਦੀ ਮਾਲਕ ਹੈ ਭਾਜਪਾ ਦੀ ਇਹ ਮਹਿਲਾ ਉਮੀਦਵਾਰ

UP election 2022: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Atal Bihari Vajpayee) ਦੇ ਜੱਦੀ ਪਿੰਡ ਬਾਹ ਵਿਧਾਨ ਸਭਾ ਸੀਟ (Bah Assembly Seat) ਤੋਂ ਭਾਜਪਾ (BJP) ਦੀ ਉਮੀਦਵਾਰ ਰਾਣੀ ਪਕਸ਼ਾਲਿਕਾ ਸਿੰਘ ਦੇ ਘਰ 132 ਹਥਿਆਰ ਰੱਖੇ ਹੋਏ ਹਨ।

ਭਾਜਪਾ ਉਮੀਦਵਾਰ ਰਾਣੀ ਪਕਸ਼ਾਲਿਕਾ ਸਿੰਘ ਨੇ ਘਰ 'ਚ ਰੱਖੇ 132 ਹਥਿਆਰ, ਜਾਣੋ ਕਾਰਨ

 • Share this:
  ਆਗਰਾ : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਕਾਰਨ ਪੰਜਾਬ ਵਾਂਗ ਹੀ ਸਿਆਸੀ ਮਾਹੌਲ ਬਹੁਤ ਗਰਮ ਹੈ। ਇੱਥੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਦਕਿ ਪੰਜਾਬ ਵਿੱਚ ਕੱਲ ਤੋਂ ਸ਼ੁਰੂ ਹੋਣਾ ਹੈ। ਇਸ ਮਾਹੌਲ ਵਿੱਚ ਤਾਜਨਗਰੀ ਆਗਰਾ ਦੀ ਬਾਹ ਤਹਿਸੀਲ ਤੋਂ ਭਦਾਵਰ ਸ਼ਾਹੀ ਪਰਿਵਾਰ ਦੀ ਰਾਣੀ ਪਕਸ਼ਾਲਿਕਾ ਸਿੰਘ (Rani Pakshalika Singh) ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Atal Bihari Vajpayee) ਦੇ ਜੱਦੀ ਪਿੰਡ ਬਾਹ ਵਿਧਾਨ ਸਭਾ ਸੀਟ (Bah Assembly Seat) ਤੋਂ ਭਾਜਪਾ (BJP) ਦੀ ਉਮੀਦਵਾਰ ਰਾਣੀ ਪਕਸ਼ਾਲਿਕਾ ਸਿੰਘ ਦੇ ਘਰ 132 ਹਥਿਆਰ ਰੱਖੇ ਹੋਏ ਹਨ। ਇਨ੍ਹਾਂ ਵਿੱਚ ਇੱਕ ਕਾਰਬਾਈਨ, ਇੱਕ ਰਾਈਫਲ, ਦੋ ਬੰਦੂਕਾਂ, ਦੋ ਪਿਸਤੌਲਾਂ ਅਤੇ 34 ਤਲਵਾਰਾਂ ਦੇ ਨਾਲ-ਨਾਲ ਅੱਠ ਚਾਕੂ, 31 ਡੈਗਰ ਅਤੇ 53 ਛੁਰੇ ਸ਼ਾਮਲ ਹਨ। ਉਧਰ, ਵਿਧਾਇਕ ਰਾਣੀ ਪਕਸ਼ਾਲਿਕਾ ਸਿੰਘ (Rani Pakshalika Singh) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਮੌਜੂਦ ਇਹ ਸਾਰੇ ਹਥਿਆਰ ਪੁਰਾਤਨ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਰਾਸਤ ਵਿੱਚ ਮਿਲੇ ਹਨ। ਪਕਸ਼ਾਲਿਕਾ ਸਿੰਘ ਨੇ ਰਿਟਰਨਿੰਗ ਅਫ਼ਸਰ ਅੱਗੇ ਨਾਮਜ਼ਦਗੀ ਦੌਰਾਨ 54 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਤੇ 4 ਕਰੋੜ ਰੁਪਏ ਦੀ ਜਾਇਦਾਦ ਦਾ ਹਲਫ਼ਨਾਮਾ ਪੇਸ਼ ਕੀਤਾ ਹੈ।

  61 ਸਾਲਾ ਰਾਣੀ ਪਕਸ਼ਾਲਿਕਾ ਸਿੰਘ ਇਸ ਸਮੇਂ ਬਹਿ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਹੈ। ਇਸ ਵਾਰ ਵੀ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਚੋਣ ਕਮਿਸ਼ਨ ਦੇ ਸਾਹਮਣੇ ਦਾਇਰ ਹਲਫ਼ਨਾਮੇ ਵਿੱਚ ਰਾਣੀ ਨੇ ਇੱਕ NBP ਰਾਈਫਲ, ਇੱਕ ਪਿਸਤੌਲ ਅਤੇ ਇੱਕ ਬੰਦੂਕ ਦਾ ਜ਼ਿਕਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਬਾਕੀ 129 ਹਥਿਆਰ ਉਸ ਦੇ ਪਤੀ ਰਾਜਾ ਮਹਿੰਦਰ ਅਰਿਦਮਨ ਸਿੰਘ ਦੇ ਨਾਂ 'ਤੇ ਦਰਜ ਹਨ।

  ਬਾਹ ਵਿਧਾਨ ਸਭਾ ਸੀਟ 'ਤੇ ਰਾਣੀ ਦੇ ਪਰਿਵਾਰ ਦਾ ਜ਼ਿਆਦਾਤਰ ਸਮਾਂ ਕਬਜ਼ਾ ਰਿਹਾ ਹੈ। ਇਸ ਤੋਂ ਪਹਿਲਾਂ ਰਾਣੀ ਦੇ ਪਤੀ ਰਾਜਾ ਅਰਿਦਮਨ ਸਿੰਘ ਚੋਣ ਜਿੱਤਦੇ ਰਹੇ ਹਨ। ਅਰਿਦਮਨ ਸਿੰਘ ਨੇ 2013 ਵਿੱਚ ਸਪਾ ਵਿੱਚ ਸ਼ਾਮਲ ਹੋ ਕੇ ਜਿੱਤ ਦਰਜ ਕੀਤੀ ਸੀ। ਫਿਰ ਸਪਾ ਨੇ ਉਨ੍ਹਾਂ ਨੂੰ ਮੰਤਰੀ ਵੀ ਬਣਾਇਆ। ਉਸ ਤੋਂ ਬਾਅਦ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਅਰਿਦਮਨ ਸਿੰਘ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਅਰਿਦਮਨ ਸਿੰਘ ਨੂੰ ਟਿਕਟ ਨਹੀਂ ਦਿੱਤੀ ਪਰ ਉਨ੍ਹਾਂ ਦੀ ਪਤਨੀ ਰਾਣੀ ਪਕਲਿਕਾ ਸਿੰਘ ਨੂੰ ਬਹਿ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਹੈ।

  ਰਾਣੀ ਪਕਸ਼ਾਲਿਕਾ ਸਿੰਘ ਨੇ ਜਿੱਤ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵੱਡੀ ਜਿੱਤ ਦਰਜ ਕੀਤੀ। ਇਸ ਵਾਰ 2022 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵਾਰ ਫਿਰ ਰਾਣੀ ਪੱਖਸ਼ਾਲੀਕਾ ਸਿੰਘ ਨੂੰ ਬਹਿ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਹਿਲੇ ਪੜਾਅ ਵਿੱਚ ਹੀ ਆਗਰਾ ਵਿੱਚ ਚੋਣਾਂ ਹਨ। ਅਜਿਹੇ 'ਚ ਰਾਣੀ ਪਕਸ਼ਾਲਿਕਾ ਸਿੰਘ ਨੇ ਵੀ ਨਾਮਜ਼ਦਗੀ ਦਾਖਲ ਕੀਤੀ ਹੈ। ਨਾਮਜ਼ਦਗੀ ਪੱਤਰ ਦੇ ਨਾਲ ਦਿੱਤੇ ਹਲਫ਼ਨਾਮੇ ਵਿੱਚ ਜਿਸ ਤਰ੍ਹਾਂ 132 ਹਥਿਆਰਾਂ ਦਾ ਵੇਰਵਾ ਦਿੱਤਾ ਗਿਆ ਹੈ, ਉਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
  Published by:Sukhwinder Singh
  First published: