ਦਿੱਲੀ ਨਗਰ ਨਿਗਮ ਚੋਣਾਂ ਲਈ ਹੋਈ ਵੋਟਿੰਗ ਦੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਦੇ ਤਾਜ਼ਾ ਅੰਕੜਿਆਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਦੇ ਨੇੜੇ ਪਹੁੰਚ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ 121 ਵਾਰਡਾਂ ਉੱਪਰ ਜਿੱਤ ਹਾਸਲ ਕਰ ਲਈ ਹੈ,ਬਹੁਮਤ ਲਈ ਉਸ ਨੂੰ 5 ਹੋਰ ਵਾਰਡ ਜਿੱਤਣੇ ਬਾਕੀ ਹਨ।ਜਦਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 96 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ, ਹਾਲਾਂਕਿ ਕਾਂਗਰਸ ਸਿਰਫ 7 ਵਾਰਡਾਂ 'ਚ ਹੀ ਜਿੱਤ ਹਾਸਲ ਕਰ ਸਕੀ ਹੈ, ਇਸ ਤੋਂ ਇਲਾਵਾ 2 ਵਾਰਡਾਂ 'ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪਿਛਲੇ ਸਾਲ ਇੱਕ ਵਾਰ ਫਿਰ ਤਿੰਨਾਂ ਨਿਗਮਾਂ ਦੇ ਰਲੇਵੇਂ ਤੋਂ ਬਾਅਦ ਦਿੱਲੀ ਵਿੱਚ ਇਹ ਪਹਿਲੀ ਐਮਸੀਡੀ ਚੋਣ ਹੋਈ ਹੈ।
ਭਾਜਪਾ ਉਮੀਦਵਾਰਾਂ ਨੇ ਮਨੀਸ਼ ਸਿਸੋਦੀਆ ਦੇ ਵਿਧਾਨ ਸਭਾ ਦੇ ਸਾਰੇ ਵਾਰਡਾਂ ਉੱਪਰ ਹਾਸਲ ਕੀਤੀ ਜਿੱਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਵਿਧਾਨ ਸਭਾ ਪਟਪੜਗੰਜ ਵਿੱਚ 4 ਵਾਰਡ ਹਨ ਅਤੇ ਇਨ੍ਹਾਂ ਵਿੱਚੋਂ ਪਟਪੜਗੰਜ ਤੋਂ ਭਾਜਪਾ ਦੀ ਰੇਣੂ ਚੌਧਰੀ, ਵਿਨੋਦ ਨਗਰ ਤੋਂ ਭਾਜਪਾ ਦੇ ਰਾਜੇਂਦਰ ਸਿੰਘ ਨੇਗੀ, ਪਾਂਡਵ ਨਗਰ ਤੋਂ ਭਾਜਪਾ ਦੇ ਯਸ਼ਪਾਲ ਸਿੰਘ, ਮੰਡਾਵਲੀ ਤੋਂ ਭਾਜਪਾ ਦੇ ਸ਼ਸ਼ੀ ਚੰਦਨਾ ਨੇ ਜਿੱਤ ਹਾਸਲ ਕੀਤੀ ਹੈ।
ਸਤੇਂਦਰ ਜੈਨ ਦੇ ਵਿਧਾਨ ਸਭਾ ਹਲਕੇ ਸ਼ਕੂਰ ਬਸਤੀ ਦੇ ਸਾਰੇ 3 ਵਾਰਡਾਂ ਉੱਪਰ ਭਾਜਪਾ ਨੇ ਹਾਸਲ ਕੀਤੀ ਜਿੱਤ
ਉੱਧਰ ਮਨੀ ਲਾਂਡਰਿੰਗ ਦੇ ਦੋਸ਼ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਸਤੇਂਦਰ ਜੈਨ ਦੇ ਵਿਧਾਨ ਸਭਾ ਹਲਕੇ ਸ਼ਕੂਰ ਬਸਤੀ ਦੇ ਸਾਰੇ 3 ਵਾਰਡ ਭਾਜਪਾ ਨੇ ਜਿੱਤ ਲਏ ਹਨ।
ਮਲਕਾਗੰਜ ਵਿੱਚ ਮੁੜ ਗਿਣਤੀ ਵਿੱਚ ਭਾਜਪਾ ਉਮੀਦਵਾਰ ਗੁੱਡੀ ਦੇਵੀ ਰਹੀ ਜੇਤੂ
ਦਿੱਲੀ ਦੇ ਮਲਕਾਗੰਜ 'ਚ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਿਣੀ ਮਿਣਤੀ ਹੋਈ। ਭਾਜਪਾ ਉਮੀਦਵਾਰ ਰੇਖਾ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁੱਡੀ ਦੇਵੀ ਜਾਟਵ, ਦੋਵਾਂ ਨੂੰ 10035, 10035 ਵੋਟਾਂ ਮਿਲੀਆਂ। ਜਿਸ ਤੋਂ ਬਾਅਦ ਮੁੜ ਕਰਵਾਈ ਗਈ ਗਿਣਤੀ 'ਚ ਭਾਜਪਾ ਉਮੀਦਵਾਰ ਗੁੱਡੀ ਦੇਵੀ ਜੇਤੂ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, BJP, Congress, Delhi, Manish sisodia, Mcd poll, Results, Satinder Jain